channel punjabi
Canada International News North America

ਸੰਯੁਕਤ ਰਾਜ ਨੇ ਘਟਾਇਆ ਇਕਾਂਤਵਾਸ ਦਾ ਸਮਾਂ, ਕੈਨੇਡਾ ‘ਚ ਵੀ ਲੋਕ ਸਵਾਲ ਕਰ ਰਹੇ ਹਨ ਕਿ ਕੈਨੇਡਾ ਵੀ ਇਹ ਕਦਮ ਚੁੱਕੇਗਾ?

ਕੋਵਿਡ 19 ਕਾਰਨ 14 ਦਿਨ੍ਹਾਂ ਦੇ ਇਕਾਂਤਵਾਸ ਨੂੰ ਹੁਣ ਸੰਯੁਕਤ ਰਾਜ ਘਟਾ ਕੇ ਸਿਰਫ 10 ਦਿਨ ਤੱਕ ਹੀ ਸੀਮਿਤ ਕਰ ਰਿਹਾ ਹੈ। ਉਥੇ ਹੀ ਹੁਣ ਸਵਾਲ ਉਠਣੇ ਵੀ ਲਾਜ਼ਮੀ ਹਨ । ਕੈਨੇਡਾ ‘ਚ ਵੀ ਲੋਕ ਸਵਾਲ ਕਰ ਰਹੇ ਹਨ ਕਿ ਕੈਨੇਡਾ ਵੀ ਇਹ ਕਦਮ ਚੁੱਕੇਗਾ?

ਹੈਲਥ ਕੈਨੇਡਾ ਅਜੇ ਵੀ ਬੁੱਧਵਾਰ ਤੱਕ 14 ਦਿਨਾਂ ਦੀ ਅਲੱਗ ਅਲੱਗ ਮਿਆਦ ਦੀ ਸਿਫਾਰਸ਼ ਕਰ ਰਿਹਾ ਸੀ। ਹੈਮਿਲਟਨ ਦੀ ਮੈਕਮਾਸਟਰ ਯੂਨੀਵਰਸਿਟੀ ਦੀ ਮਾਹਰ ਡਾ. ਜ਼ੈਨ ਚਾਗਲਾ ਦਾ ਕਹਿਣਾ ਹੈ ਕਿ ਇਸ ਸਥਿਤੀ ਨੂੰ ਅੱਧ ਵਿਚ ਘਟਾਉਣਾ ਲਾਭਦਾਇਕ ਹੋ ਸਕਦਾ ਹੈ। ਪਹਿਲਾਂ ਕਿਹਾ ਗਿਆ ਸੀ ਕਿ 14 ਦਿਨ੍ਹਾਂ ਤੱਕ ਪਤਾ ਲਗਦਾ ਹੈ ਕਿ ਕਿਸੇ ਨੂੰ ਕੋਵਿਡ 19 ਹੈ ਜਾਂ ਨਹੀਂ। ਪਰ ਹੁਣ ਨਵੇ ਅਧਿਆਨ ‘ਚ ਇਹ ਸਾਹਮਣੇ ਆ ਰਿਹਾ ਹੈ 4 ਤੋਂ 5 ਦਿਨ੍ਹਾਂ ‘ਚ ਹੀ ਕੋਵਿਡ 19 ਦੇ ਸੰਕੇਤ ਪਤਾ ਲਗ ਜਾਂਦੇ ਹਨ। ਸਵਿਟਜ਼ਰਲੈਂਡ ਅਤੇ ਜਰਮਨੀ ਨੇ ਪਹਿਲਾਂ ਹੀ ਇਕਾਂਤਵਾਸ ਦਾ ਸਮਾਂ 10 ਦਿਨ੍ਹਾਂ ਦਾ ਰਖਿਆ ਹੋਇਆ ਹੈ ਤਾਂ ਜੋ ਲੋਕਾਂ ਦਾ ਕੀਮਤੀ ਸਮਾਂ ਬਚ ਸਕੇ। ਇੰਗਲੈਂਡ ‘ਚ ਵੀ 15 ਦਸੰਬਰ ਤੋਂ ਇਕਾਂਤਵਾਸ ਦੇ ਨਿਯਮਾਂ ‘ਚ ਬਦਲਾਅ ਹੋ ਸਕਦੇ ਹਨ।

ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ‘ਤੇ ਲੱਗਭਗ 10 ਹਜ਼ਾਰ ਯਾਤਰੀਆਂ ‘ਤੇ ਇਕ ਅਧਿਆਨ ਕੀਤਾ ਗਿਆ ਹੈ। ਜਿਸ ‘ਚ 95 ਫੀਸਦੀ ਲੋਕਾਂ ‘ਚ ਕੋਰੋਨਾ ਵਾਇਰਸ ਦੇ ਲੱਛਣਾ ਦਾ 7 ਦਿਨ੍ਹਾਂ ‘ਚ ਪਤਾ ਲੱਗਿਆ ਹੈ।

Related News

ਹੈਲਥ ਕੈਨੇਡਾ ਨੇ ਫੇਸ ਮਾਸਕ ਨੂੰ ਲੈ ਕੇ ਐਡਵਾਈਜ਼ਰੀ ਕੀਤੀ ਜਾਰੀ, ਗ੍ਰਾਫਿਨ ਦੇ ਇਸਤੇਮਾਲ ਵਾਲੇ ਮਾਸਕਾਂ ਨੂੰ ਮਾਰਕਿਟ ਤੋਂ ਹਟਾਉਣ ਦਾ ਨਿਰਦੇਸ਼

Vivek Sharma

ਵੋਹਾਨ: ਸ਼ੂਟਿੰਗ ਦੇ ਸਬੰਧ ਵਿੱਚ 23 ਸਾਲਾ ਨੌਜਵਾਨ ਗ੍ਰਿਫਤਾਰ, ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ

Rajneet Kaur

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ : ਡੋਨਾਲਡ ਟਰੰਪ ਅਤੇ ਜੋ ਬਿਡੇਨ ਨੇ ਜਿੱਤੀ ਪ੍ਰਾਇਮਰੀ ਚੋਣ

Vivek Sharma

Leave a Comment