channel punjabi
International News North America

ਅਮਰੀਕਾ ਵਿੱਚ ਨਹੀਂ ਰੁਕ ਰਿਹਾ ਕੋਰੋਨਾ ਵਾਇਰਸ ਦਾ ਕਹਿਰ

ਅਮਰੀਕਾ ਦੇ 20 ਸੂਬਿਆਂ ‘ਚ ਤੇਜ਼ੀ ਨਾਲ ਵੱਧ ਰਹੀ ਹੈ ਕੋਰੋਨਾ ਮਹਾਮਾਰੀ

ਹਰ ਰੋਜ਼ ਸਾਹਮਣੇ ਆ ਰਹੇ ਨੇ ਵੱਡੀ ਗਿਣਤੀ ਕੋਰੋਨਾ ਪ੍ਰਭਾਵਿਤ

ਲੋਕ ਹਾਲੇ ਵੀ ਨਹੀਂ ਵਰਤ ਰਹੇ ਸਾਵਧਾਨੀਆਂ

ਕੀ ਲਾਪਰਵਾਹੀ ਅਮਰੀਕਾ ਲਈ ਬਣ ਰਹੀ ਹੈ ਵੱਡੀ ਮੁਸੀਬਤ !

ਨਿਊਯਾਰਕ : ਇਕ ਪਾਸੇ ਰੂਸ ਤਿੰਨ ਦਿਨਾਂ ਬਾਅਦ ਕੋਰੋਨਾ ਦੀ ਵੈਕਸੀਨ ਨੂੰ ਦੁਨੀਆ ਸਾਹਮਣੇ ਲੈ ਕੇ ਆ ਰਿਹਾ ਹੈ ਤਾਂ ਦੂਜੇ ਪਾਸੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਕੋਰੋਨਾ ਦਾ ਹਾਲੇ ਤਕ ਕੋਈ ਹੱਲ ਨਹੀਂ ਲੱਭਿਆ ਜਾ ਸਕਿਆ । ਜਿਸ ਕਾਰਨ ਅਮਰੀਕਾ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਅਮਰੀਕਾ ਦੇ 20 ਤੋਂ ਜ਼ਿਆਦਾ ਸੂਬਿਆਂ ‘ਚ ਮਹਾਮਾਰੀ ਤੇਜ਼ ਰਫ਼ਤਾਰ ਨਾਲ ਵਧ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਦੇਸ਼ ਭਰ ‘ਚ ਇਨਫੈਕਟਿਡ ਲੋਕਾਂ ਦੀ ਗਿਣਤੀ 50 ਲੱਖ 90 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਇਨ੍ਹਾਂ ‘ਚੋਂ ਇਕ ਲੱਖ 64 ਹਜ਼ਾਰ ਤੋਂ ਜ਼ਿਆਦਾ ਪੀੜਤ ਦਮ ਤੋੜ ਚੁੱਕੇ ਹਨ। ਉਹ ਉਸ

ਇਧਰ, ਨਿਊਯਾਰਕ ਸੂਬੇ ਵਿਚ ਇਨਫੈਕਸ਼ਨ ‘ਚ ਗਿਰਾਵਟ ਆਉਣ ‘ਤੇ ਸਕੂਲਾਂ ਨੂੰ ਫਿਰ ਤੋਂ ਖੋਲ੍ਹੇ ਜਾਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਹ ਸੂਬਾ ਅਮਰੀਕਾ ‘ਚ ਇਕ ਸਮੇਂ ਮਹਾਮਾਰੀ ਦਾ ਕੇਂਦਰ ਬਣ ਗਿਆ ਸੀ। ਇੱਥੇ ਹੁਣ ਤਕ ਕਰੀਬ ਸਾਢੇ ਚਾਰ ਲੱਖ ਮਾਮਲੇ ਪਾਏ ਗਏ ਹਨ।

ਦੱਸਣਾ ਬਣਦਾ ਹੈ ਕਿ ਅਮਰੀਕਾ ‘ਚ ਮਹਾਮਾਰੀ ਦਾ ਇਸ ਕਦਰ ਕਹਿਰ ਹੈ ਕਿ ਬੀਤੇ 9 ਦਿਨਾਂ ਵਿਚ 10 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ ਕੈਲੀਫੋਰਨੀਆ, ਟੈਕਸਾਸ ਤੇ ਫਲੋਰੀਡਾ ਮਹਾਮਾਰੀ ਦੇ ਨਵੇਂ ਕੇਂਦਰ ਬਣ ਗਏ ਹਨ। ਕੈਲੀਫੋਰਨੀਆ ‘ਚ ਸਾਢੇ ਪੰਜ ਲੱਖ ਅਤੇ ਫਲੋਰੀਡਾ ‘ਚ ਪੰਜ ਲੱਖ 18 ਹਜ਼ਾਰ ਇਨਫੈਕਟਿਡ ਹਨ। ਟੈਕਸਾਸ ‘ਚ ਵੀ ਇਨਫੈਕਟਿਡ ਲੋਕਾਂ ਦੀ ਗਿਣਤੀ ਪੰਜ ਲੱਖ ਤੋਂ ਪਾਰ ਹੋਣ ਵਾਲੀ ਹੈ। ਇਨ੍ਹਾਂ ਸੂਬਿਆਂ ਸਮੇਤ ਅਮਰੀਕਾ ਦੇ 20 ਤੋਂ ਜ਼ਿਆਦਾ ਸੂਬਿਆਂ ਵਿਚ ਨਵੇਂ ਮਾਮਲਿਆਂ ‘ਚ ਤੇਜ਼ੀ ਦੇਖੀ ਜਾ ਰਹੀ ਹੈ। ਇਸ ਸਥਿਤੀ ਦੇ ਬਾਵਜੂਦ ਅਮਰੀਕੀ ਨਾਗਰਿਕ ਅਤੇ ਸਿਆਸਤਦਾਨ ਸਕੂਲਾਂ ਨੂੰ ਖੋਲ੍ਹਣ, ਟੈਸਟਿੰਗ, ਕਾਰੋਬਾਰਾਂ ਨੂੰ ਬੰਦ ਕਰਨ ਅਤੇ ਮਾਸਕ ਪਾਉਣ ਦਾ ਆਦੇਸ਼ ਦੇਣ ਵਰਗੇ ਮਸਲਿਆਂ ‘ਤੇ ਵੰਡੇ ਹੋਏ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਚੁਣੇ ਗਏ ਨੇਤਾਵਾਂ ਨੂੰ ਇਸ ਸੰਕਟ ਦਾ ਹੱਲ ਕਰਨ ਦੀ ਲੋੜ ਹੈ। ਇਸ ਵਿਚਾਲੇ ਨਿਊਯਾਰਕ ਸੂਬੇ ਦੇ ਗਵਰਨਰ ਐਂਡਰਿਊ ਕੁਓਮੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਰੇ ਸਕੂਲਾਂ ਨੂੰ ਸਖ਼ਤ ਇਹਤਿਆਤੀ ਕਦਮ ਚੁੱਕੇ ਜਾਣ ਤੋਂ ਬਾਅਦ ਵੀ ਸਕੂਲ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾਵੇਗੀ ।

Related News

ਦੁਨੀਆ ਭਰ ‘ਚ ਪਿਛਲੇ ਹਫ਼ਤੇ 10 ਫ਼ੀਸਦੀ ਵਧੇ ਕੋਰੋਨਾ ਇਨਫੈਕਸ਼ਨ ਦੇ ਮਾਮਲੇ : W.H.O.

Vivek Sharma

ਹਾਦਸੇ ਲਈ ਜ਼ਿੰਮੇਵਾਰ ਪੰਜਾਬੀ ਡਰਾਈਵਰ ਨੂੰ ਕੈਨੇਡਾ ਸਰਕਾਰ ਕਰ ਸਕਦੀ ਹੈ ਡਿਪੋਰਟ

Vivek Sharma

ਕਿੰਗਜ਼ ਮਿੱਲ ਪਾਰਕ ਵਿੱਚ ਜ਼ਖਮੀ ਹੋਣ ਤੋਂ ਬਾਅਦ 9-1-1 ‘ਤੇ ਕਾਲ ਕਰ ਪੁਲਿਸ ਨੂੰ ਬੁਲਾਇਆ,ਪੁਲਿਸ ਨੇ ਔਰਤ ਦੀ ਮੌਤ ਨੂੰ ਮੰਨਿਆ ਕਤਲ, ਜਾਂਚ ਸ਼ੁਰੂ

Rajneet Kaur

Leave a Comment