channel punjabi
International News USA

ਅਮਰੀਕਾ ਵਿਚ ਬਰਫ਼ਬਾਰੀ ਕਾਰਨ 58 ਲੋਕਾਂ ਦੀ ਗਈ ਜਾਨ, ਪਾਣੀ, ਬਿਜਲੀ, ਗੈਸ ਸਭ ਠੱਪ

ਨਿਊਯਾਰਕ : ਅਮਰੀਕਾ ਵਿਚ ਲੋਕਾਂ ਦੀ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ । ਕੋਰੋਨਾ ਤੋਂ ਬਾਅਦ ਹੁਣ ਇੱਥੇ ਦੀ ਠੰਡ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈੈ। ਸਭ ਤੋਂ ਖਰਾਬ ਹਾਲਾਤ ਟੈਕਸਾਸ ਵਿਚ ਹਨ। ਇੱਥੇ ਘਰਾਂ ਦੇ ਅੰਦਰ ਤੱਕ ਬਰਫ਼ ਜੰਮ ਗਈ ਹੈ। ਪੱਖਿਆਂ ’ਤੇ ਬਰਫ਼ ਦੀ ਪਰਤਾਂ ਚੜ੍ਹਨ ਲੱਗੀਆਂ ਹਨ। ਠੰਡ ਦੇ ਚਲਦਿਆਂ ਲੋਕ ਘਰਾਂ ਵਿਚ ਅਤੇ ਕਾਰਾਂ ਵਿਚ ਦਮ ਤੋੜ ਰਹੇ ਹਨ।
ਟੈਕਸਾਸ ਵਿਚ ਪਾਣੀ ਅਤੇ ਬਿਜਲੀ ਦਾ ਸੰਕਟ ਹੈ। ਇੱਥੇ ਹੁਣ ਸਰਕਾਰ ਵਲੋਂ ਲੋਕਾਂ ਨੂੰ ਖਾਣੇ ਦੇ ਪੈਕਟ ਵੰਡੇ ਜਾ ਰਹੇ ਹਨ। ਇਸ ਦੇ ਲਈ ਲੰਬੀ ਲੰਬੀ ਲਾਈਨਾਂ ਲੱਗ ਰਹੀਆਂ ਹਨ। ਬਰਫ਼ਬਾਰੀ ਦੇ ਚਲਦਿਆਂ ਬਿਜਲੀ ਦੇ ਗਰਿੱਡ ਫ਼ੇਲ੍ਹ ਹੋ ਗਏ। ਇਸ ਕਾਰਨ ਸੂੁਬੇ ਦੇ ਵੱਡੇ ਹਿੱਸੇ ਵਿਚ 5 ਦਿਨ ਤੱਕ ਬਿਜਲੀ , ਗੈਸ ਸਪਲਾਈ ਠੱਪ ਰਹੀ।


ਜਮਾ ਦੇਣ ਵਾਲੀ ਠੰਡ ਵਿਚ ਹੀਟਰ ਨਹੀਂ ਚੱਲੇ। ਲੋਕਾਂ ਨੇ ਠੰਡ ਤੋਂ ਬਚਣ ਦੇ ਲਈ ਕਮਰਿਆਂ ਅਤੇ ਕਾਰਾਂ ਵਿਚ ਪਹੁੰਚ ਕੇ ਖੁਦ ਨੂੰ ਪੈਕ ਕਰ ਲਿਆ। ਇਸ ਨਾਲ ਕਾਰਬਨ ਮੋਨੋਆਕਸਾਈਡ ਵਧ ਗਈ ਅਤੇ ਉਨ੍ਹਾਂ ਨੇ ਦਮ ਤੋੜ ਦਿੱਤਾ। ਕੁਝ ਦੀ ਜਾਨ ਹਾਈਪਰਥੀਮੀਆ ਕਾਰਨ ਗਈ। ਉਹਾਇਓ ਸਣੇ ਅਜਿਹੀ ਕਈ ਘਟਨਾਵਾਂ ਵਿਚ ਹੁਣ ਤੱਕ 58 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਟੈਕਸਾਸ ਵਿਚ ਭਿਆਨਕ ਸਰਦੀ ਕਾਰਨ ਪਾਣੀ ਸਪਲਾਈ ਦੇ ਪਾਈਪ ਬੰਦ ਹੋ ਗਏ, ਜਿਸ ਕਾਰਨ ਸੂਬੇ ਦੀ 2.9 ਕਰੋੜ ਵਿਚੋਂ ਅੱਧੀ ਆਬਾਦੀ ਪਾਣੀ ਦੇ ਸੰਕਟ ਨਾਲ ਜੂਝ ਰਹੀ ਹੈ। ਹਿਊਸਟਨ ਦੇ ਇੱਕ ਸਟੇਡੀਅਮ ਦੇ ਬਾਹਰ ਪਾਣੀ ਦੀ ਬੋਤਲ ਪਾਉਣ ਦੇ ਲਈ ਸੈਂਕੜੇ ਲੋਕਾਂ ਦੀ ਲਾਈਨ ਲੱਗ ਰਹੀ ਹੈ।

Related News

ਸੂਬੇ ਦੇ ਸਕੂਲਾਂ ਵਿੱਚ ਰੈਪਿਡ COVID-19 ਟੈਸਟਿੰਗ ਨੂੰ ਕੀਤਾ ਜਾਵੇਗਾ ਲਾਗੂ :ਡਾ. ਡੇਵਿਡ ਵਿਲੀਅਮਜ਼

Rajneet Kaur

ਨੈਂਸੀ ਪੇਲੋਸੀ ਨੇ ਟਰੰਪ ਨੂੰ ਸੰਵਿਧਾਨਕ ਰੂਪ ਤੋਂ ਹਟਾਉਣ ਲਈ ਖੋਲ੍ਹਿਆ ਮੋਰਚਾ

Vivek Sharma

ਬ੍ਰਿਟੇਨ ਦੇ 100 ਤੋਂ ਵੱਧ MPs, Lords ਨੇ ਬੋਰਿਸ ਜੌਨਸਨ ਨੂੰ ਕਿਸਾਨਾਂ ਦੀ ਹਿਮਾਇਤ ‘ਤੇ ਲਿਖਿਆ ਪੱਤਰ

Rajneet Kaur

Leave a Comment