channel punjabi
International News North America

ਅਮਰੀਕਾ: ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦਾ ਵਿਰੋਧ ਵਿਦੇਸ਼ਾਂ ‘ਚ ਵੀ ਵੇਖਣ ਨੂੰ ਮਿਲਿਆ

ਸੈਨ ਫ਼ਰਾਂਸਿਸਕੋ: ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦਾ ਵਿਰੋਧ ਵਿਦੇਸ਼ਾਂ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ । ਭਾਰਤ ਵਿਚ ਲਾਗੂ ਕੀਤੇ ਜਾ ਰਹੇ ਖੇਤੀ ਐਕਟ ਦਾ ਹੁਣ ਵਿਦੇਸ਼ਾਂ ‘ਚ ਵੀ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਹੈ। ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਵਿਚ ਭਾਰਤੀ ਕੌਂਸਲੇਟ ਅੱਗੇ ਇਕੱਠੇ ਹੋਏ ਐਨਆਰਆਈ ਭਾਈਚਾਰੇ ਨੇ ਕਿਸਾਨਾਂ ਦੇ ਹੱਕ ਵਿਚ ਰੋਸ ਵਿਖਾਵਾ ਕਰਦਿਆਂ ਖੇਤੀ ਐਕਟ ਰੱਦ ਕਰਨ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲ਼ਾਭ ਪਹੁੰਚਾਉਣ ਅਤੇ ਕਿਸਾਨ ਮਜ਼ਦੂਰ ਤੋਂ ਰੋਟੀ ਖੋਹਣ ਵਾਲਾ ਆਰਡੀਨੈਂਸ ਪਾਸ ਕੀਤਾ ਗਿਆ ਹੈ ਜਿਸਨੂੰ ਭਾਰਤ ਦਾ ਹਰ ਵਰਗ ਨਿਕਾਰ ਰਿਹਾ ਹੈ ਤੇ ਇਸ ਬਿਲ ਦਾ ਸਭ ਨੂੰ ਵਿਰੋਧ ਕਰਨਾ ਚਾਹੀਦਾ ਹੈ।

ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨ ਵਿਰੋਧੀ ਕਾਨੂੰਨ ਲਾਗੂ ਕਰਕੇ ਕਿਸਾਨਾਂ ਨੂੰ ਗੁਲਾਮ ਬਣਾਉਣ ਚਾਹੁੰਦਾ ਹੈ। ਨਵੇਂ ਖੇਤੀ ਕਾਨੂੰਨ ਪੰਜਾਬੀ ਦੀ ਕਿਸਾਨੀ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਪਹਿਲਾਂ ਸਾਰੇ ਸਰਕਾਰੀ ਅਦਾਰੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿਤੇ ਗਏ ਹਨ ਅਤੇ ਹੁਣ ਖੇਤੀ ਸੁਧਾਰਾਂ ਦੇ ਨਾਂ ‘ਤੇ ਕਾਲੇ ਕਾਨੂੰਨ ਲਿਆ ਕੇ ਖੇਤੀ ਅਤੇ ਕਿਸਾਨਾਂ ਨੂੰ ਵੀ ਅੰਬਾਨੀ ਅਤੇ ਅਡਾਨੀ ਦੇ ਹਵਾਲੇ ਕਰ ਕੇ ਮਜ਼ਦੂਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।

Related News

ਟੋਰਾਂਟੋ: ਇੱਕ TTC ਕਰਮਚਾਰੀ ਨੂੰ ਟਾਉਨ ਸੈਂਟਰ ਸਟੇਸ਼ਨ ਤੇ ਇਕ ਨੌਜਵਾਨ ਨੇ ਮਾਰਿਆ ਚਾਕੂ

Rajneet Kaur

ਮਾਂਟਰੀਅਲ ‘ਚ ਕੋਰੋਨਾ ਦਾ ਕਹਿਰ, 80 ਤੋਂ ਵੱਧ ਵਿਦਿਆਰਥੀ ਨੂੰ ਰਖਿਆ ਗਿਆ ਇਕਾਂਤਵਾਸ

Rajneet Kaur

ਕੋਵਿਡ-19 ਵਾਇਰਸ ਦੇ ਵਧੇਰੇ ਸੰਚਾਰਿਤ ਰੂਪਾਂ ਵਿੱਚ ਵਾਧੇ ਨਾਲ ਦੇਸ਼ ਦੀ ਤਰੱਕੀ ਨੂੰ ਖ਼ਤਰਾ : ਡਾ. ਥੈਰੇਸਾ ਟਾਮ

Vivek Sharma

Leave a Comment