channel punjabi
Canada International News USA

ਅਮਰੀਕਾ ਨੇ ਕੈਨੇਡਾ ਨੂੰ ਸਰਪਲਸ ਵੈਕਸੀਨ ਦੇਣ ਦਾ ਲਿਆ ਫ਼ੈਸਲਾ, TRUDEAU ਅਤੇ BIDEN ਵਿਚਾਲੇ ਫੋ਼ਨ ‘ਤੇ ਹੋਈ ਗੱਲਬਾਤ

ਵਾਸਿੰਗਟਨ : ਕੋਰੋਨਾ ਤੋਂ ਬਚਾਅ ਵਾਸਤੇ ਵੈਕਸੀਨ ਲਈ ਲਗਾਤਾਰ ਕੋਸ਼ਿਸ਼ਾਂ ਵਿਚ ਜੁਟੀ ਟਰੂਡੋ ਸਰਕਾਰ ਨੂੰ ਅਮਰੀਕਾ ਦੀ ਮਦਦ ਮਿਲਣ ਦਾ ਰਹੀ ਹੈ । ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਬੁੱਧਵਾਰ ਨੂੰ ਇਹ ਸੰਕੇਤ ਦਿੱਤਾ ਕਿ ਉਹ ਕੋਵਿਡ-19 ਦੀ ਸਰਪਲੱਸ ਵੈਕਸੀਨ ਕੈਨੇਡਾ ਭੇਜਣਗੇ । ਅਮਰੀਕਾ ਦਾ ਇਹ ਐਲਾਨ ਕੈਨੇਡਾ ਲਈ ਇੱਕ ਵੱਡੀ ਰਾਹਤ ਵਾਂਗ ਹੈ।

ਦਰਅਸਲ ਅਮਰੀਕਾ ਕੋਲ ਇਸ ਸਮੇਂ ਵੈਕਸੀਨ ਦੀਆਂ ਡੋਜ਼ਾਂ ਦਾ ਅਜਿਹਾ ਭੰਡਾਰ ਹੈ ਜਿਸ ਦੀ ਉਹ ਵਰਤੋਂ ਨਹੀਂ ਕਰ ਰਿਹਾ, ਜਿਵੇਂ ਕਿ ਆਕਸਫੋਰਡ ਦੀ ‘ਐਸਟ੍ਰਾਜ਼ੈਨੇਕਾ’ ਵੈਕਸੀਨ। ਇਸ ਨੂੰ ਕੈਨੇਡਾ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਜਦਕਿ ਅਮਰੀਕਾ ਵੱਲੋਂ ਇਸ ਵੈਕਸੀਨ ਨੂੰ ਹਾਲੇ ਤੱਕ ਮਨਜ਼ੂਰੀ ਨਹੀਂ ਦਿੱਤੀ ਗਈ। ਟਰੂਡੋ ਨਾਲ ਕਰੀਬ ਅੱਧਾ ਘੰਟਾ ਫੋਨ ਉੱਤੇ ਕੀਤੀ ਗੱਲਬਾਤ ਦੌਰਾਨ ਰਾਸ਼ਟਰਪਤੀ Joe Biden ਨੇ ਕਿਹਾ ਕਿ ‘ਅਸੀਂ ਇਹੋ ਵਿਚਾਰ ਕਰ ਰਹੇ ਹਾਂ ਕਿ ਜਿਹੜੀ ਵੈਕਸੀਨ ਦੀ ਅਸੀਂ ਵਰਤੋਂ ਨਹੀਂ ਕਰ ਰਹੇ ਉਸ ਦਾ ਕੀ ਕੀਤਾ ਜਾਵੇ। ਇਸ ਲਈ ਅਸੀਂ ਆਸ ਕਰਦੇ ਹਾਂ ਕਿ ਅਸੀਂ ਹੋਰਨਾਂ ਦੇਸ਼ਾਂ ਦੇ ਕੁੱਝ ਕੰਮ ਆ ਸਕੀਏ।’


Biden ਨੇ ਆਖਿਆ ਕਿ ਟਰੂਡੋ ਆਪਣੇ ਦੇਸ਼ ਦੇ ਲੋਕਾਂ ਨੂੰ ਸਿਹਤਯਾਬ ਰੱਖਣ ਤੇ ਮਹਾਂਮਾਰੀ ਨਾਲ ਸਿੱਝਣ ਲਈ ਕਾਫੀ ਕੋਸਿ਼ਸ਼ ਕਰ ਰਹੇ ਹਨ। ਅਮਰੀਕਾ ਪਹਿਲਾਂ ਹੀ ਕੈਨੇਡਾ ਨੂੰ ਐਸਟ੍ਰਾਜ਼ੈਨੇਕਾ ਦੀਆਂ 1·5 ਮਿਲੀਅਨ ਡੋਜਿ਼ਜ਼ ਦੇ ਚੁੱਕਿਆ ਹੈ ਜਦਕਿ ਅਮਰੀਕਾ ਵੱਲੋਂ ਮੈਕਸਿਕੋ ਨੂੰ ਇਸ ਵੈਕਸੀਨ ਦੀਆਂ 2·5 ਮਿਲੀਅਨ ਡੋਜ਼ਾਂ ਦਿੱਤੀਆਂ ਗਈਆਂ ਹਨ।

Biden ਨੇ ਯਾਦ ਕਰਵਾਇਆ ਕਿ ਅਸੀਂ ਪਹਿਲਾਂ ਵੀ ਮਦਦ ਕਰ ਚੁੱਕੇ ਹਾਂ ਅਤੇ ਹੁਣ ਫਿਰ ਮਦਦ ਕਰਨ ਦੀ ਕੋਸਿ਼ਸ਼ ਕਰਾਂਗੇ। ਪ੍ਰਧਾਨ ਮੰਤਰੀ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੋਹਾਂ ਆਗੂਆਂ ਨੇ ਵੈਕਸੀਨਜ਼ ਤੋਂ ਇਲਾਵਾ ਵੀਰਵਾਰ ਨੂੰ ਹੋਣ ਜਾ ਰਹੀ ਕੌਮਾਂਤਰੀ ਕਲਾਈਮੇਟ ਸਮਿਟ, ਮਹਾਂਮਾਰੀ ਤੇ ਚੀਨ ਵਿੱਚ ਦੋ ਕੈਨੇਡੀਅਨਾਂ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਦੀ ਨਜ਼ਰਬੰਦੀ ਦੇ ਮੁੱਦੇ ਤੇ ਵੀ ਅਹਿਮ ਨੁਕਤਿਆਂ ਦੀ ਸਾਂਝ ਪਾਈ ।

Related News

ਨਿਊਜ਼ੀਲੈਂਡ ਨੇ ਭਾਰਤੀਆਂ ਦੇ ਆਉਣ ’ਤੇ 11 ਤੋਂ 28 ਅਪ੍ਰੈਲ ਤਕ ਲਾਈ ਰੋਕ

Vivek Sharma

ਓਨਟਾਰੀਓ ‘ਚ 1,800 ਤੋਂ ਵੱਧ ਨਵੇਂ ਕੋਵਿਡ 19 ਕੇਸ ਦਰਜ ਅਤੇ 43 ਹੋਰ ਮੌਤਾਂ ਦੀ ਪੁਸ਼ਟੀ

Rajneet Kaur

ਅੰਬਾਨੀ,ਅਡਾਨੀ ਅਤੇ ਪਤੰਜਲੀ ਦੇ ਪਰੋਡੱਕਟਾਂ ਦਾ ਟੋਰਾਂਟੋ ਸ਼ਹਿਰ’ਚ ਵੀ ਕੀਤਾ ਜਾ ਰਿਹੈ ਬਾਈਕਾਟ

Rajneet Kaur

Leave a Comment