channel punjabi
International News North America

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੋਵਿਡ 19 ਕਾਰਨ ਹਸਪਤਾਲ ‘ਚ ਦਾਖਲ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ । ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਵ੍ਹਾਈਟ ਹਾਊਸ ਤੋਂ ਮੈਰੀਲੈਂਡ ਦੇ ਬੈਥੇਸਡਾ ਦੇ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿਥੇ ਡਾਕਟਰਾਂ ਦੁਆਰਾ ਉਨ੍ਹਾਂ ਦੀ ਸਥਿਤੀ ‘ਤੇ ਨੇੜਿਓ ਨਜ਼ਰ ਰੱਖੀ ਜਾਵੇਗੀ ।

ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਡੋਨਾਲਡ ਟਰੰਪ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ। ਅਮਰੀਕੀ ਰਾਸ਼ਟਰਪਤੀ ਦੀ ਨਿੱਜੀ ਸਲਾਹਕਾਰ ਹੋਪ ਹਿਕਸ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੀ ਪਤਨੀ ਦੀ ਕੋਰੋਨਾ ਦੀ ਜਾਂਚ ਕੀਤੀ ਗਈ, ਜੋ ਕਿ ਸਕਾਰਾਤਮਕ ਦੱਸੀ ਗਈ ।

ਵ੍ਹਾਈਟ ਹਾਉਸ ਨੇ ਕਿਹਾ ‘ਰਾਸ਼ਟਰਪਤੀ ਕਾਫੀ ਥੱਕੇ ਹੋਏ ਮਹਿਸੂਸ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਅਹਿਤਿਆਦ ਦੇ ਰੂਪ ‘ਤੇ ਹਸਪਤਾਲ ਲਿਜਾਇਆ ਗਿਆ ਹੈ। ਹਾਲਾਂਕਿ ਟਰੰਪ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ।

ਮੈਡੀਕਲ ਸੈਂਟਰ ਜਾਣ ਤੋਂ ਪਹਿਲਾਂ ਟਰੰਪ ਨੇ ਲੋਕਾਂ ਲਈ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਤੇ ਕਿਹਾ ਕਿ ਮੈਂ ਹਰ ਕਿਸੇ ਦੇ ਸਹਿਯੋਗ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਵਾਲਟਰ ਰੀਡ ਹਸਪਤਾਲ ਜਾ ਰਿਹਾ ਹਾਂ ਅਤੇ ਮੈਂਨੂੰ ਲੱਗਦਾ ਹੈ ਕਿ ਮੈਂ ਠੀਕ ਹਾਂ।

Related News

BIG NEWS : ਭਾਰਤ ਨੇ ਕੋਰੋਨਾ ਦੀ ਸਵਦੇਸ਼ੀ ਵੈਕਸੀਨ ਕੀਤੀ ਤਿਆਰ : ‘ਕੋਵੈਕਸੀਨ’ ਨਾਲ ਹੋਵੇਗਾ ਕੋਰੋਨਾ ਦਾ ਮੁਕਾਬਲਾ

Vivek Sharma

ਨੈਸ਼ਵਿਲ ਵਿੱਚ ਹੋਏ ਧਮਾਕੇ ਦੀ ਜਾਂਚ ਤੇਜ਼ੀ ਨਾਲ ਜਾਰੀ, ਜਾਂਚ ਏਜੰਸੀਆਂ ਦੇ ਹੱਥ ਲੱਗੇ ਅਹਿਮ ਸੁਰਾਗ

Vivek Sharma

COVID-19 ਰਿਪੋਰਟ: ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੀ ਰਿਪੋਰਟ ਵਿੱਚ ਹੈਰਾਨਕੁੰਨ ਨਤੀਜੇ

Vivek Sharma

Leave a Comment