channel punjabi
Canada International News North America

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਮਨਾ ਰਹੇ ਨੇ ਆਪਣਾ 78ਵਾਂ ਜਨਮਦਿਨ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਸ਼ੁੱਕਰਵਾਰ ਨੂੰ 78 ਸਾਲ ਦੇ ਹੋ ਗਏ ਹਨ। ਦੋ ਮਹੀਨੇ ਬਾਅਦ ਉਹ ਜਨਤਕ ਸਿਹਤ ਸੰਕਟ, ਬੇਰੁਜ਼ਗਾਰੀ ਅਤੇ ਨਸਲੀ ਬੇਇਨਸਾਫੀ ਦੀ ਗਣਨਾ ਦਾ ਸਾਹਮਣਾ ਕਰ ਰਹੇ ਇੱਕ ਰਾਜਨੀਤਿਕ ਤੌਰ ਤੇ ਭੰਬਲਭੂਸੇ ਵਾਲੇ ਦੇਸ਼ ਅਮਰੀਕਾ ਦੀ ਵਾਗਡੋਰ ਸੰਭਾਲਣਗੇ। ਬਾਇਡਨ ਨੂੰ ਇਨ੍ਹਾਂ ਮੁੱਦਿਆਂ ਨਾਲ ਨਜਿੱਠਣ ਦੇ ਨਾਲ ਹੀ ਅਮਰੀਕੀਆਂ ਨੂੰ ਇਹ ਦਿਖਾਉਣਾ ਹੋਵੇਗਾ ਕਿ ਉਮਰ ਸਿਰਫ ਇਕ ਗਿਣਤੀ ਹੈ ਤੇ ਉਹ ਆਪਣੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਨਿਭਾਅ ਸਕਦੇ ਹਨ।

ਬਾਇਡਨ ਅਮਰੀਕਾ ਦੇ ਇਤਿਹਾਸ ਵਿਚ ਪਹਿਲੇ ਅਜਿਹੇ ਰਾਸ਼ਟਰਪਤੀ ਹੋਣਗੇ ਜੋ ਸਭ ਤੌਂ ਵਧ ਉਮਰ ਵਿਚ ਅਮਰੀਕਾ ਦੀ ਵਾਗਡੋਰ ਸੰਭਾਲਣਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਰੋਨਾਲਡ ਰੀਗਨ ਅਜਿਹੇ ਰਾਸ਼ਟਰਪਤੀ ਬਣੇ ਸਨ, ਜਿਨ੍ਹਾਂ ਦੀ ਉਮਰ ਵੱਧ ਸੀ। 1989 ਵਿਚ ਉਨ੍ਹਾਂ ਨੇ ਜਦ ਰਾਸ਼ਟਰਪਤੀ ਦਾ ਅਹੁਦਾ ਛੱਡਿਆ ਸੀ ਤਾਂ ਉਨ੍ਹਾਂ ਦੀ ਉਮਰ 77 ਸਾਲ ਤੇ 349 ਦਿਨ ਸੀ। ਬਾਇਡਨ ਦੀ ਉਮਰ ਉਨ੍ਹਾਂ ਨਾਲੋਂ ਵੱਧ ਹੈ।

ਦਸ ਦਈਏ ਕੈਨੇਡਾ ਸਰਕਾਰ ਨੇ ਜੋਅ ਬਾਇਡਨ ਅਤੇ ਕਮਲਾ ਹੈਰਿਸ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਤੌਰ ‘ਤੇ ਕੈਨੇਡਾ ਆਉਣ ਲਈ ਸੱਦਾ ਭੇਜਿਆ ਹੈ।

Related News

ਟੋਰਾਂਟੋ ‘ਚ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਹੋਇਆ ਲਾਜ਼ਮੀ

Vivek Sharma

ਨੋਵਾ ਸਕੋਸ਼ੀਆ ਸੂਬੇ ‘ਚ ਪਰਿਵਾਰਕ ਕਾਨੂੰਨੀ ਮਾਮਲਿਆਂ ਨੂੰ ਸੁਲਝਾਉਣ ਲਈ ਕੈਨੇਡਾ ਦਾ ਪਹਿਲਾ ’ਆਨਲਾਈਨ ਪ੍ਰੋਗਰਾਮ ਲਾਂਚ’

Vivek Sharma

ਮੈਲਬੋਰਨ ‘ਚ ਰਹਿੰਦੇ ਪਿੰਡ ਸੋਹਲ ਜਗੀਰ ਦਾ ਨੌਜਵਾਨ,ਪਤਨੀ ਅਤੇ 19 ਦਿਨ੍ਹਾਂ ਦੀ ਬੱਚੀ ਦੀ ਅੱਗ ‘ਚ ਝੁਲਸ ਜਾਣ ਕਾਰਨ ਮੌਤ

Rajneet Kaur

Leave a Comment