channel punjabi
International News USA

ਅਮਰੀਕਾ ਦੇ ਉੱਘੇ ਟਾਕ ਸ਼ੋਅ ਹੋਸਟ ਲੈਰੀ ਕਿੰਗ ਦਾ 87 ਸਾਲ ਦੀ ਉਮਰ ’ਚ ਦੇਹਾਂਤ

ਵਾਸ਼ਿੰਗਟਨ : ਅਮਰੀਕਾ ਦੇ ਉੱਘੇ ਟਾਕ ਸ਼ੋਅ ਹੋਸਟ ਲੈਰੀ ਕਿੰਗ ਦਾ 87 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਮੌਤ ਦਾ ਐਲਾਨ ਸ਼ਨੀਵਾਰ ਨੂੰ ਉਨ੍ਹਾਂ ਦੇ ਟਵਿੱਟਰ ਪੇਜ਼ ’ਤੇ ਜਾਰੀ ਇਕ ਬਿਆਨ ’ਚ ਕੀਤਾ ਗਿਆ। ਬਿਆਨ ’ਚ ਕਿਹਾ ਗਿਆ ਹੈ ਕਿ ਬਹੁਤ ਦੀ ਦੁਖ ਨਾਲ ਸੂਚਿਤ ਕੀਤਾ ਜਾ ਰਿਹਾ ਹੈ ਕਿ ‘ਓਰਾ ਮੀਡੀਆ ਦੇ ਕੋ-ਫਾਊਂਡਰ, ਹੋਸਟ ਅਤੇ ਦੋਸਤ ਲੈਰੀ ਕਿੰਗ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਸ਼ਨੀਵਾਰ ਸਵੇਰੇ ਲਾਸ ਏਂਜਲਸ ਦੇ ਸੀਡਰ-ਸਿਨਾਈ ਮੈਡੀਕਾਨ ਸੈਂਟਰ ’ਚ 87 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ।

ਲੈਰੀ ਕਿੰਗ ਪਿਛਲੇ 63 ਸਾਲਾਂ ਤੋਂ ਬ੍ਰੋਡਕਾਸਟਿੰਗ ਦੀ ਦੁਨੀਆ ਵਿੱਚ ਐਕਟਿਵ ਸਨ। ਰੇਡੀਓ, ਟੈਲੀਵਿਜ਼ਨ ਅਤੇ ਡਿਜੀਟਲ ਮੀਡੀਆ ਦੇ ਪਲੇਟਫਾਰਮਾਂ ’ਤੇ ਕਈ ਹਜ਼ਾਰ ਇੰਟਰਵਿਊ, ਅਵਾਰਡਸ ਅਤੇ ਕਈ ਪੇਸ਼ਕਾਰੀਆਂ ਇਕ ਬ੍ਰਾਡਕਾਸਟਰ ਦੇ ਰੂਪ ’ਚ ਉਨ੍ਹਾਂ ਦੇ ਟੈਲੰਟ ਦਾ ਸਬੂਤ ਹਨ। ਲੈਰੀ ਹਮੇਸ਼ਾ ਆਪਣੇ ਇੰਟਰਵਿਊ ਦੇ ਸਬਜੈਕਟਸ ਨੂੰ ਆਪਣੇ ਪ੍ਰੋਗਰਾਮ ਦੇ ਟਰੂ ਸਟਾਰ ਦੇ ਤੌਰ ’ਤੇ ਵੇਖਦੇ ਸਨ। ਉਹ ਆਪਣੇ ਆਪ ਨੂੰ ਹਮੇਸ਼ਾ ਗੈਸਟ ਅਤੇ ਆਡੀਅੰਸ ਦਰਮਿਆਨ ਇਕ ਨਿਰਪੱਖ ਮਾਧਿਅਮ ਦੇ ਰੂਪ ’ਚ ਦੇਖਦੇ ਸਨ। ਅਮਰੀਕਾ ਦੇ ਤਕਰੀਬਨ ਹਰ ਵੱਡੇ ਸਿਆਸੀ ਆਗੂ ਨਾਲ ਉਹਨਾਂ ਨੇ ਇੰਟਰਵਿਊ ਕੀਤਾ। ਦਲਾਈਲਾਮਾ ਨਾਲ ਕੀਤਾ ਉਹਨਾਂ ਦਾ ਇੰਟਰਵਿਊ ਵੀ ਖ਼ਾਸੀ ਚਰਚਾ ਵਿੱਚ ਰਿਹਾ ਸੀ।

Related News

ਹਸਪਤਾਲਾਂ ਨੂੰ ਕੋਵਿਡ-19 ਦੇ ਕੇਸਾਂ ਦੇ ਵਧਣ ਦੇ ਨਾਲ ਵੱਧ ਸਮਰਥਾ ਦੀਆਂ ਯੋਜਨਾਵਾਂ ਤਿਆਰ ਕਰਨ ਲਈ ਕਿਹਾ: ਓਂਟਾਰੀਓ ਹੈਲਥ ਮੁਖੀ ਮੈਟ ਐਡਰਸਨ

Rajneet Kaur

BIG NEWS : ਨਸ਼ਿਆਂ ਦੀ ਖੇਪ ਸਮੇਤ ਚਾਰ ਪੰਜਾਬੀਆਂ ਸਣੇ ਸੱਤ ਗ੍ਰਿਫ਼ਤਾਰ

Vivek Sharma

ਯੂ.ਕੇ.’ਚ ਫੈਲਿਆ ਕੋਰੋਨਾ ਵਾਇਰਸ ਦਾ ਨਵਾਂ ਅਤੇ ਖ਼ਤਰਨਾਕ ਰੂਪ, ਕੋਵਿਡ-19 ਦੇ ਟਾਕਰੇ ਲਈ ਤਿਆਰ ਵੈਕਸੀਨਜ਼ ਇਸ ਉਪਰ ਹੋਣਗੀਆਂ ਬੇਅਸਰ: Dr. Anthony Fauci

Rajneet Kaur

Leave a Comment