channel punjabi
Canada News North America

ਅਮਰੀਕਾ ਦੀ ਨਵੀਂ ਸਰਕਾਰ ਦੇ ਕੈਨੇਡਾ ਨਾਲ ਬਹਿਤਰ ਸਬੰਧਾਂ ਦੀ ਆਸ,ਕੀਸਟੋਨ ਪ੍ਰੋਜੈਕਟ ਮੁੱਦਾ ਸੁਲਝਾਉਣਾ ਰਹੇਗਾ ਸਭ ਤੋਂ ਅਹਿਮ:ਰਾਜਦੂਤ ਕਰਸਟਨ ਹਿੱਲਮੈਨ

ਓਟਾਵਾ : ਅਮਰੀਕਾ ਵਿੱਚ ਹੋਣ ਜਾ ਰਹੀ ਸੱਤਾ ਤਬਦੀਲੀ ‘ਤੇ ਕੁੱਲ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ । ਅਮਰੀਕਾ ਦਾ ਗੁਆਂਢੀ ਮੁਲਕ ਕੈਨੇਡਾ ਵੀ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਟੀਮ ਨਾਲ ਗੱਲਬਾਤ ਕਰਨ ਦੀ ਪੂਰੀ ਤਿਆਰੀ ਕਰੀ ਬੈਠਾ ਹੈ। ਕੈਨੇਡਾ ਦੀ ਰਾਜਦੂਤ ਦਾ ਕਹਿਣਾ ਹੈ ਕਿ ਕੈਨੇਡੀਅਨ ਅਧਿਕਾਰੀ ਪਹਿਲਾਂ ਹੀ ਇਹ ਅਧਾਰ ਬਣਾ ਰਹੇ ਹਨ ਕਿ ਰਾਸ਼ਟਰਪਤੀ ਚੁਣੇ ਗਏ Joe Biden ਅਤੇ ਉਪ-ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਦੇ ਇਸ ਹਫ਼ਤੇ ਅਹੁਦਾ ਸੰਭਾਲਣ ਤੋਂ ਬਾਅਦ ਦੇਸ਼ ਦੀਆਂ ਤਰਜੀਹਾਂ ਨੂੰ ਸੁਣ ਲਿਆ ਜਾਵੇ ਤਾਂ ਜ਼ੋ ਭਵਿੱਖ ਦੀਆਂ ਯੋਜਨਾਵਾਂ ਨੂੰ ਯਕੀਨੀ ਬਣਾਇਆ ਜਾ ਸਕੇ ।

ਕੈਨੇਡਾ ਦੀ ਅਮਰੀਕਾ ਵਿੱਚ ਰਾਜਦੂਤ ਕਰਸਟਨ ਹਿੱਲਮੈਨ ਅਨੁਸਾਰ, ਕੈਨੇਡੀਅਨ ਅਧਿਕਾਰੀ ਪਹਿਲਾਂ ਹੀ Biden-Harris ਦੀ ਤਬਦੀਲੀ ਟੀਮ ਦੇ ਬਹੁਤ ਸਾਰੇ ਮੈਂਬਰਾਂ ਨਾਲ ਗੱਲਬਾਤ ਕਰ ਚੁੱਕੇ ਹਨ। ਇੱਕ ਵਾਰ ਨਵੇਂ ਪ੍ਰਸ਼ਾਸਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਭਵਿੱਖ ਦੀਆਂ ਯੋਜਨਾਵਾਂ ਤਿਆਰ ਕਰਨੀਆਂ ਸ਼ੁਰੂ ਹੋ ਜਾਣਗੀਆਂ।

ਟਰੂਡੋ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਸਰਕਾਰ ਆਉਣ ਵਾਲੇ ਬਾਈਡਨ ਪ੍ਰਸ਼ਾਸਨ ਨਾਲ ‘ਬਹੁਤ ਚੰਗੀ ਤਰ੍ਹਾਂ ਜੁੜੀ ਹੋਈ ਹੈ’। ਕੈਨੇਡਾ ਦੇ ਨਵੇਂ ਪ੍ਰਸ਼ਾਸਨ ਨਾਲ ਵਿਚਾਰਨ ਵਾਲੇ ਵਿਸ਼ਿਆਂ ਵਿਚੋਂ ਇਕ ਹੈ ‘ਕੀਸਟੋਨ ਐਕਸਐਲ ਪਾਈਪਲਾਈਨ ਦਾ ਵਿਸਥਾਰ – ਜਿਸ ਨੂੰ ਰਾਸ਼ਟਰਪਤੀ ਚੁਣੇ ਗਏ Biden ਦੁਆਰਾ ਕਿਹਾ ਗਿਆ ਹੈ ਕਿ ਉਹ ਇਸ ਯੋਜਨਾ ਨੂੰ ਆਪਣੇ ਕਾਰਜਕਾਲ ਦੌਰਾਨ ਜਾਰੀ ਨਹੀਂ ਰਹਿਣ ਦੇਣਗੇ।

Biden ਨੇ ਪਿਛਲੇ ਸਾਲ ਕਿਹਾ ਸੀ, “ਮੈਂ ਸ਼ੁਰੂ ਤੋਂ ਕੀਸਟੋਨ ਦੇ ਵਿਰੁੱਧ ਹਾਂ। ਇਹ ਟਾਰ ਰੇਤਲੀ ਹੈ ਜਿਸ ਦੀ ਸਾਨੂੰ ਲੋੜ ਨਹੀਂ ਹੈ – ਜੋ ਕਿ ਅਸਲ ਵਿੱਚ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ ਜਿਸ ਨਾਲ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚੇਗਾ
ਪਾਈਪ ਲਾਈਨ ਦੇ ਵਿਸਥਾਰ ਨੂੰ ਖਤਮ ਕਰਨ ਦਾ ਉਪਰਾਲਾ Biden ਦੀ ਮੁਹਿੰਮ ਦੇ ਵਾਅਦੇ ਨਾਲ ਮੇਲ ਖਾਂਦਾ ਹੈ, ਜੋ ਕਿ ਅਮਰੀਕਾ ਨੂੰ ਜੈਵਿਕ ਇੰਧਨ ਤੋਂ ਦੂਰ ਅਤੇ ਸਾਫ ਊਰਜਾ ਵੱਲ ਬਦਲਦਾ ਹੈ।

ਟੀਸੀ ਊਰਜਾ ਦੁਆਰਾ ਮਨਜ਼ੂਰ ਕੀਤੇ ਗਏ 8 ਬਿਲੀਅਨ ਡਾਲਰ ਦੇ ਪ੍ਰਾਜੈਕਟ ਵਿਚ 1,930 ਕਿਲੋਮੀਟਰ ਲੰਬੀ ਪਾਈਪ ਲਾਈਨ ਦੀ ਆਵਾਜਾਈ ਇਕ ਦਿਨ ਵਿਚ ਅਲਬਰਟਾ ਤੋਂ ਨੇਬਰਾਸਕਾ ਤਕ 8,30,000 ਬੈਰਲ ਤੇਲ ਦੀ ਹੋਵੇਗੀ।

ਰਾਸ਼ਟਰਪਤੀ ਟਰੰਪ ਨੇ ਜਨਵਰੀ 2020 ਵਿਚ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ , ਹਾਲਾਂਕਿ Biden ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਰੱਦ ਕਰ ਸਕਦੇ ਹਨ।

Related News

ਫੋਰਡ ਸਰਕਾਰ ਤੋਂ ਸਖਤ ਕੋਵਿਡ 19 ਉਪਾਅ ਲਾਗੂ ਕਰਨ ਦੀ ਕਰ ਰਹੇ ਹਨ ਉਡੀਕ: ਮੇਅਰ ਜੌਹਨ ਟੋਰੀ

Rajneet Kaur

ਕੈਨੇਡਾ–ਅਮਰੀਕਾ ਬਾਰਡਰ ਖੁੱਲਣ ਦਾ ਇੰਤਜ਼ਾਰ ਹੋਰ ਵਧਿਆ

team punjabi

ਟੋਰਾਂਟੋ ਦੇ 2 ਹਸਪਤਾਲਾਂ ‘ਚ ਕੋਵਿਡ 19 ਦੇ ਫੈਲਣ ਦਾ ਐਲਾਨ

Rajneet Kaur

Leave a Comment