channel punjabi
Canada International News North America

ਅਮਰੀਕਾ ਦੀ ਅਦਾਲਤ ਨੇ 12 ਫਰਵਰੀ ਨੂੰ ਮੁੰਬਈ ਹਮਲੇ ਦੇ ਦੋਸ਼ੀ ਤਾਹਾਵੂਰ ਰਾਣਾ ਦੀ ਹਵਾਲਗੀ ਲਈ ਸੁਣਵਾਈ ਦੀ ਤਰੀਕ ਕੀਤੀ ਨਿਰਧਾਰਿਤ

ਅਮਰੀਕਾ ਦੀ ਇਕ ਅਦਾਲਤ ਨੇ 12 ਫਰਵਰੀ ਨੂੰ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਾਹਾਵੂਰ ਰਾਣਾ ਦੀ ਹਵਾਲਗੀ ਲਈ ਸੁਣਵਾਈ ਦੀ ਤਰੀਕ ਨਿਰਧਾਰਿਤ ਕੀਤੀ ਹੈ, ਜਿਸ ਨੂੰ ਭਾਰਤ ਨੇ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਕੇਸ ਵਿੱਚ ਸ਼ਾਮਲ ਹੋਣ ਕਰਕੇ ਭਾਰਤ ਵੱਲੋਂ ਭਗੌੜਾ ਕਰਾਰ ਦਿੱਤਾ ਸੀ।

ਡੇਵਿਡ ਕੋਲਮੈਨ ਹੈਡਲੀ ਦਾ ਬਚਪਨ ਦਾ ਮਿੱਤਰ 59 ਸਾਲਾ ਰਾਣਾ ਨੂੰ 10 ਜੂਨ ਨੂੰ ਲਾਸ ਏਂਜਲਸ ਵਿੱਚ 2008 ਵਿੱਚ ਮੁੰਬਈ ਅੱਤਵਾਦੀ ਹਮਲੇ ਵਿੱਚ ਸ਼ਾਮਲ ਹੋਣ ਲਈ ਭਾਰਤ ਦੀ ਹਵਾਲਗੀ ਦੀ ਬੇਨਤੀ ’ਤੇ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਵਿੱਚ ਛੇ ਅਮਰੀਕਨਾਂ ਸਣੇ 166 ਲੋਕ ਮਾਰੇ ਗਏ ਸਨ।

ਅਮਰੀਕੀ ਪੁਲਸ ਨੇ ਰਾਣਾ ਨੂੰ ਪਹਿਲੀ ਵਾਰ ਸ਼ਿਕਾਗੋ ਓਹਾਰੇ ਹਵਾਈ ਅੱਡੇ ‘ਤੇ ਹੇਡਲੀ ਦੀ ਗ੍ਰਿਫ਼ਤਾਰੀ ਦੇ ਤੁਰੰਤ ਬਾਅਦ ਅਕਤਬੂਰ 2009 ਵਿਚ ਗ੍ਰਿਫ਼ਤਾਰ ਕੀਤਾ ਸੀ। ਲਾਸ ਏਂਜਲਸ ਵਿਚ ਅਮਰੀਕੀ ਜ਼ਿਲ੍ਹਾ ਕੋਰਟ ਦੀ ਜੱਜ ਜੈਕਲੀਨ ਚੇਲੋਨਿਯਨ ਨੇ 13 ਨਵੰਬਰ ਨੂੰ ਜਾਰੀ ਆਪਣੇ ਆਦੇਸ਼ ਵਿਚ ਕਿਹਾ ਕਿ ਇਸ ਮਾਮਲੇ ਵਿਚ ਹਵਾਲਗੀ ਦੀ ਸੁਣਵਾਈ 12 ਫਰਵਰੀ, 2021 ਨੂੰ ਸਵੇਰੇ 10 ਵਜੇ ਹੋਵੇਗੀ। ਰਾਣਾ ਕੋਲ ਹਵਾਲਗੀ ਦੀ ਅਪੀਲ ਦੇ ਵਿਰੋਧ ਵਿਚ ਪਟੀਸ਼ਨ ਦਾਇਰ ਕਰਨ ਲਈ 21 ਦਸੰਬਰ ਤੱਕ ਦਾ ਸਮਾਂ ਹੈ। ਅਮਰੀਕੀ ਸਰਕਾਰ ਦੇ ਕੋਲ ਇਸ ਦਾ ਜਵਾਬ ਦਾਇਰ ਕਰਨ ਲਈ ਇਕ ਹੋਰ ਮਹੀਨੇ ਦਾ ਸਮਾਂ ਹੋਵੇਗਾ।

ਅਮਰੀਕੀ ਸਰਕਾਰ ਨੇ 28 ਸਤੰਬਰ ਨੂੰ ਆਪਣੇ ਪ੍ਰਸਤਾਵ ਵਿਚ ਰਾਣਾ ਨੂੰ ਭਾਰਤ ਦੇ ਹਵਾਲੇ ਕੀਤੇ ਜਾਣ ਦਾ ਸਮਰਥਨ ਕੀਤਾ ਸੀ। ਭਾਰਤ ਵਿਚ ਉਸ ਦੇ ਖਿਲਾਫ਼ ਯੁੱਧ ਛੇੜਨ, ਅੱਤਵਾਦੀ ਗਤੀਵਿਧੀ ਨੂੰ ਅੰਜਾਮ ਦੇਣ, ਯੁੱਧ ਛੇੜਨ ਦੀ ਸਾਜਿਸ਼ ਰਚਣ ਅਤੇ ਕਤਲ ਕਰਨ ਸਮੇਤ ਕਈ ਹੋਰ ਮਾਮਲਿਆਂ ਵਿਚ ਦੋਸ਼ ਤੈਅ ਕੀਤੇ ਗਏ ਹਨ। ਰਾਣਾ ਨੇ ਆਪਣੇ ਬਚਾਅ ਵਿਚ ਦਲੀਲ ਦਿੱਤੀ ਸੀ ਕਿ ਅਮਰੀਕਾ ਦਾ ਹੇਡਲੀ ਨੂੰ ਭਾਰਤ ਦੇ ਹਵਾਲੇ ਨਾ ਕਰਨ ਦਾ ਫ਼ੈਸਲਾ ਅਸੰਗਤ ਹੈ ਅਤੇ ਇਹ ਉਸ ਦੀ ਹਵਾਲਗੀ ਨੂੰ ਰੋਕਦਾ ਹੈ। ਅਮਰੀਕਾ ਦੇ ਅਟਾਰਨੀ ਨਿਕੋਲਾ ਟੀ ਹੰਨਾ ਨੇ ਕਿਹਾ ਕਿ ਅਮਰੀਕੀ ਸਰਕਾਰ ਨੇ ਤਰਕ ਦਿੱਤਾ ਕਿ ਹੇਡਲੀ ਨੇ ਲੋੜੀਂਦੀਆਂ ਸ਼ਰਤਾਂ ਪੂਰੀਆਂ ਕੀਤੀਆਂ ਸਨ। ਉਹਨਾਂ ਨੇ ਕਿਹਾ,”ਰਾਣਾ ਦੀ ਸਥਿਤੀ ਵੱਖ ਹੈ ਕਿਉਂਕਿ ਉਸ ਨੇ ਨਾ ਤਾਂ ਅਪਰਾਧ ਸਵੀਕਾਰ ਕੀਤਾ ਅਤੇ ਨਾ ਹੀ ਅਮਰੀਕੀ ਸਰਕਾਰ ਦੇ ਨਾਲ ਸਹਿਯੋਗ ਕੀਤਾ ਇਸ ਲਈ ਉਸ ਨੂੰ ਉਹ ਲਾਭ ਨਹੀਂ ਦਿੱਤੇ ਜਾ ਸਕਦੇ ਜੋ ਹੇਡਲੀ ਨੂੰ ਦਿੱਤੇ ਗਏ। ਇਹ ਰੁਖ਼ ਨਾ ਅਸੰਗਤ ਹੈ ਅਤੇ ਨਾ ਹੀ ਰਾਣਾ ਦੀ ਹਵਾਲਗੀ ਨੂੰ ਰੋਕਦਾ ਹੈ।”

ਹੰਨਾ ਨੇ ਕਿਹਾ ਕਿ ਰਾਣਾ ਦੇ ਉਲਟ ਹੇਡਲੀ ਨੇ ਆਪਣੇ ਸਾਰੇ ਦੋਸ਼ ਤੁਰੰਤ ਸਵੀਕਾਰ ਕਰ ਲਏ ਸਨ। ਪਾਕਿਸਤਾਨ ਵਿਚ ਪੈਦਾ ਹੋਏ ਰਾਣਾ ਨੇ ਉੱਥੇ ਆਰਮੀ ਮੈਡੀਕਲ ਕਾਲਜ ਤੋਂ ਪੜ੍ਹਾਈ ਪੂਰੀ ਕੀਤੀ ਸੀ ਅਤੇ ਉਸ ਨੇ ਪਾਕਿਸਤਾਨੀ ਸੈਨਾ ਵਿਚ ਕਰੀਬ ਇਕ ਦਹਾਕੇ ਤੱਕ ਡਾਕਟਰ ਦੇ ਰੂਪ ਵਿਚ ਸੇਵਾਵਾਂ ਦਿੱਤੀਆਂ ਸਨ ਪਰ ਬਾਅਦ ਵਿਚ ਉਸ ਨੇ ਇਹ ਕਿੱਤਾ ਛੱਡ ਦਿੱਤਾ। ਉਹ ਇਸ ਸਮੇਂ ਕੈਨੇਡਾ ਦਾ ਨਾਗਰਿਕ ਹੈ ਪਰ ਸ਼ਿਕਾਗੋ ਵਿਚ ਰਹਿੰਦਾ ਸੀ, ਜਿੱਥੇ ਉਸ ਦਾ ਕਾਰੋਬਾਰ ਸੀ। ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਦੇ ਮੁਤਾਬਕ, ਉਹ ਕੈਨੈਡਾ, ਪਾਕਿਸਤਾਨ, ਜਰਮਨੀ ਅਤੇ ਬ੍ਰਿਟੇਨ ਵਿਚ ਰਿਹਾ ਅਤੇ ਸੱਤ ਭਾਸ਼ਾਵਾਂ ਬੋਲਦਾ ਹੈ। ਮੁੰਬਈ ਹਮਲਿਆਂ ਦਾ ਅਪਰਾਧੀ ਹੇਡਲੀ ਸਰਕਾਰੀ ਗਵਾਹ ਬਣ ਗਿਆ ਸੀ ਅਤੇ ਇਸ ਸਮੇਂ ਅਮਰੀਕਾ ਵਿਚ 35 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਹਮਲੇ ਵਿਚ ਸ਼ਾਮਲ ਪਾਕਿਸਤਾਨੀ ਨਾਗਰਿਕ ਮੁਹੰਮਦ ਅਜ਼ਮਲ ਕਸਾਬ ਨੂੰ 21 ਨਵੰਬਰ, 2012 ਵਿਚ ਫਾਂਸੀ ਦਿੱਤੀ ਗਈ ਸੀ। ਉਹ ਹਮਲਾਵਰਾਂ ਵਿਚੋਂ ਇਕ ਸੀ ਜਿਸ ਨੂੰ ਜਿਉਂਦਾ ਫੜਿਆ ਗਿਆ ਸੀ।

2008 ਦਾ ਮੁੰਬਈ ਹਮਲਾ ਭਾਰਤ ਵਿੱਚ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਵਿੱਚੋਂ ਇੱਕ ਸੀ ਜਿਸ ਵਿੱਚ 166 ਲੋਕ ਮਾਰੇ ਗਏ ਸਨ ਅਤੇ 300 ਤੋਂ ਵੱਧ ਜ਼ਖਮੀ ਹੋਏ ਸਨ ਜਦੋਂਕਿ ਪਾਕਿਸਤਾਨ ਦੇ 10 ਭਾਰੀ ਹਥਿਆਰਬੰਦ ਅੱਤਵਾਦੀਆਂ ਨੇ ਦੇਸ਼ ਦੀ ਵਿੱਤੀ ਰਾਜਧਾਨੀ ਵਿੱਚ ਹਾਹਾਕਾਰ ਮਚਾ ਦਿੱਤੀ ਸੀ।

21 ਨਵੰਬਰ, 2012 ਨੂੰ ਜ਼ਿੰਦਾ ਫੜਿਆ ਗਿਆ ਇਕਲੌਤਾ ਅੱਤਵਾਦੀ ਪਾਕਿਸਤਾਨੀ ਨਾਗਰਿਕ ਮੁਹੰਮਦ ਅਜਮਲ ਕਸਾਬ ਨੂੰ ਫਾਂਸੀ ਦੇ ਦਿੱਤੀ ਗਈ ਸੀ।

Related News

ਕੈਨੇਡਾ ‘ਚ ਵੀ ਕਿਸਾਨਾਂ ਦੇ ਹੱਕ ‘ਚ ਕੱਢੀਆਂ ਗਈਆਂ ਰੈਲੀਆਂ

Rajneet Kaur

BIG NEWS : ਚੀਨ ਨੇ ਪਹਿਲੀ ਵਾਰ ਨਜ਼ਰਬੰਦ ਕੀਤੇ ਕੈਨੇਡੀਅਨ ਨਾਗਰਿਕਾਂ ਨੂੰ ਦਿੱਤੀ ਕੌਂਸਲਰ ਪਹੁੰਚ

Vivek Sharma

ਦੱਖਣੀ ਸਰੀ ‘ਚ ਪੈਦਲ ਜਾ ਰਹੇ ਵਿਅਕਤੀ ਨੂੰ ਵਾਹਨ ਨੇ ਮਾਰੀ ਟੱਕਰ

Rajneet Kaur

Leave a Comment