channel punjabi
Canada International News North America Opinion Shows

ਅਮਰੀਕਾ ‘ਚ 1 ਮਈ ਤੋਂ ਸਾਰੇ ਨੌਜਵਾਨਾਂ ਨੂੰ ਲਗਾ ਦਿੱਤੀ ਜਾਵੇਗੀ ਕੋਰੋਨਾ ਵੈਕਸੀਨ : Biden

ਵਾਸ਼ਿੰਗਟਨ : ਕੋਰੋਨਾ ਮਹਾਮਾਰੀ ਨਾਲ ਦੁਨੀਆ ‘ਚ ਸਭ ਤੋਂ ਜ਼ਿਆਦਾ ਜੂਝਣ ਵਾਲੇ ਅਮਰੀਕਾ ਨੇ ਇਸ ਵਾਇਰਸ ਦੇ ਮੁਕਾਬਲੇ ਲਈ ਤਿਆਰੀ ਖਿੱਚ ਲਈ ਹੈ। ਰਾਸ਼ਟਰਪਤੀ Joe Biden ਨੇ ਐਲਾਨ ਕੀਤਾ ਹੈ ਕਿ ਇਕ ਉਮੀਦਾਂ ਭਰੀ ਯੋਜਨਾ ਤਹਿਤ ਸਾਰੇ ਅਮਰੀਕੀ ਨੌਜਵਾਨ ਇਕ ਮਈ ਤਕ ਟੀਕਾਕਰਨ ਲਈ ਪਾਤਰ ਹੋ ਜਾਣਗੇ। ਇਸ ਦੇ ਨਾਲ ਹੀ ਉਹਨਾਂ ਚਾਰ ਜੁਲਾਈ ਤਕ ਅਮਰੀਕਾ ਨੂੰ ਕੋਰੋਨਾ ਮੁਕਤ ਕਰਨ ਦਾ ਟੀਚਾ ਰੱਖਿਆ ਹੈ। ਅਮਰੀਕਾ ‘ਚ ਚਾਰ ਜੁਲਾਈ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਕਿਹਾ ਕਿ ਉਹ ਕੋਰੋਨਾ ਰੋਕਥਾਮ ਦੇ ਉਪਰਾਲਿਆਂ ਦੀ ਪਾਲਣਾ ਕਰਦੇ ਰਹਿਣ। ਕੋਰੋਨਾ ਸੰਬੰਧੀ ਪਾਬੰਦੀਆਂ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

ਇਸ ਸਮੇਂ ਅਮਰੀਕਾ ‘ਚ ਹਾਲੇ ਸਿਹਤ ਮੁਲਾਜ਼ਮਾਂ, ਬਜ਼ੁਰਗਾਂ ਤੇ ਬਿਮਾਰ ਲੋਕਾਂ ਨੂੰ ਟੀਕਾਕਰਨ ‘ਚ ਪਹਿਲ ਦਿੱਤੀ ਜਾ ਰਹੀ ਹੈ। ਇੱਥੇ ਹੁਣ ਤਕ ਕੋਰੋਨਾ ਨਾਲ ਪੰਜ ਲੱਖ 29 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਜਦੋਂਕਿ ਦੋ ਕਰੋੜ 91 ਲੱਖ ਤੋਂ ਵੱਧ ਕੋਰੋਨਾ ਸੰਕਰਮਣ ਦੇ ਮਾਮਲੇ ਪਾਏ ਗਏ ਹਨ। ਬੀਤੀ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣਨ ਵਾਲੇ Joe Biden ਨੇ ਵੀਰਵਾਰ ਨੂੰ ਸਿਹਤ ਸੰਕਟ ਤੋਂ ਕੱਢਣ ਦੀ ਉਮੀਦਾਂ ਭਰੀ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਪਹਿਲੀ ਮਈ ਤਕ ਸੂਬਿਆਂ ਨੂੰ ਸਾਰੇ ਨੌਜਵਾਨਾਂ ਨੂੰ ਟੀਕਾ ਲਗਾਉਣ ਦੀ ਇਜਾਜ਼ਤ ਦੇਣਗੇ ਤੇ ਪਹਿਲਾਂ ਵਾਂਗ ਅਮਰੀਕਾ ਚਾਰ ਜੁਲਾਈ ਨੂੰ ਆਜ਼ਾਦੀ ਦਿਹਾੜਾ ਮਨ੍ਹਾ ਸਕਣਗੇ। ਇਸ ਸਮੇਂ ਤਕ ਦੇਸ਼ ‘ਚ ਹਾਲਾਤ ਆਮ ਹੋਣ ਦੀ ਉਮੀਦ ਹੈ। Biden ਨੇ ਦੇਸ਼ ਨੂੰ ਅਜਿਹੇ ਸਮੇਂ ਸੰਬੋਧਨ ਕੀਤਾ ਜਦੋਂ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਵੱਲੋਂ ਕੋਰੋਨਾ ਨੂੰ ਮਹਾਮਾਰੀ ਦਾ ਐਲਾਨ ਕੀਤੇ ਇਕ ਸਾਲ ਹੋ ਗਿਆ ਹੈ।

Biden ਨੇ ਦੱਸਿਆ ਕਿ ਉਨ੍ਹਾਂ ਦਾ ਪ੍ਰਸ਼ਾਸਨ ਟੀਕਾ ਉਤਪਾਦਕਾਂ ਫਾਈਜ਼ਰ, ਮਾਡਰਨਾ ਤੇ ਜੌਨਸਨ ਐਂਡ ਜੌਨਸਨ ਤੋਂ ਵੈਕਸੀਨ ਦੀਆਂ ਕਰੋੜਾਂ ਖ਼ੁਰਾਕਾਂ ਖ਼ਰੀਦਣ ‘ਤੇ ਕੰਮ ਕਰ ਰਿਹਾ ਹੈ। ਇਨ੍ਹਾਂ ਤਿੰਨਾਂ ਕੰਪਨੀਆਂ ਦੇ ਟੀਕੇ ਸੁਰੱਖਿਅਤ ਤੇ ਅਸਰਦਾਰ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨਾਂ ‘ਚ 10 ਕਰੋੜ ਲੋਕਾਂ ਦੇ ਟੀਕਾਕਰਨ ਦਾ ਟੀਚਾ ਰੱਖਿਆ ਸੀ। ਹੁਣ ਮੈਂ ਕਹਿ ਸਕਦਾ ਹਾਂ ਕਿ ਅਸੀਂ 60 ਦਿਨਾਂ ‘ਚ ਹੀ ਇਸ ਟੀਚੇ ਤਕ ਪਹੁੰਚਣ ਜਾ ਰਹੇ ਹਾਂ।

Related News

ਵਿਆਹੀ ਬੀਬੀ ਕਰਦੀ ਸੀ ਚੋਰੀ-ਚੋਰੀ ਗਲਤ ਕੰਮ !ਪੁਲਿਸ ਨੇ ਕਾਬੂ ਕੀਤਾ ਬੀਬੀ ਦਾ ਖ਼ਾਸ ਦੋਸਤ !

Rajneet Kaur

ਉੱਤਰੀ ਡੈਲਟਾ NDP ਦੇ ਵਿਧਾਇਕ ਰਵੀ ਕਾਹਲੋਂ ਨੇ ਟਵੀਟ ਕਰਕੇ ਆਪਣੀ ਖੁਸ਼ੀ ਨੂੰ ਕੀਤਾ ਸਾਂਝਾ

Rajneet Kaur

ਪੰਜਾਬ ਦੇ ਸਿੰਗਰਾਂ ਨੂੰ ਲੈਕੇ Ravish Kumar ਨੇ ਕਹੀਆਂ ਵੱਡੀਆਂ ਗੱਲਾਂ, ਕੀ ਗੱਲ ਇੱਥੇ ਤੱਕ ਪਹੁੰਚੀ ਹੋਈ ਏ|

Rajneet Kaur

Leave a Comment