channel punjabi
International News USA

ਅਮਰੀਕਾ ‘ਚ ਹੋਈ ਗੋਲੀਬਾਰੀ, ਦੋ ਦੀ ਹੱਤਿਆ, ਜਵਾਬੀ ਕਾਰਵਾਈ ‘ਚ ਹਮਲਾਵਰ ਵੀ ਢੇਰ

ਮੇਤੈਰੀ,USA : ਅਮਰੀਕਾ ਦੇ ਨਿਊ ਓਰੀਲੀਅਨਸ ਵਿਚ ਹੋਈ ਗੋਲਾਬਾਰੀ ਦੌਰਾਨ 3 ਲੋਕਾਂ ਦੀ ਮੌਤ ਹੋ ਗਈ। ਨਿਊ ਓਰੀਲੀਅਨਸ ਦੇ ਉਪਨਗਰੀ ਖੇਤਰ ਵਿਚ ਇਕ ਗਨ ਹਾਊਸ ‘ਤੇ ਇਕ ਵਿਅਕਤੀ ਨੇ ਤਾਬੜਤੋੜ ਗੋਲ਼ੀਆਂ ਚਲਾ ਕੇ ਦੋ ਲੋਕਾਂ ਦੀ ਹੱਤਿਆ ਕਰ ਦਿੱਤੀ। ਬਾਅਦ ਵਿਚ ਉੱਥੇ ਮੌਜੂਦ ਗਾਹਕਾਂ ਅਤੇ ਕਰਮਚਾਰੀਆਂ ਨੇ ਹਮਲਾਵਰ ਨੂੰ ਵੀ ਗੋਲ਼ੀਆਂ ਨਾਲ ਮਾਰ ਮੁਕਾਇਆ।

ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਜੈਫਰਸਨ ਪੈਰਿਸ ਸ਼ੈਰਿਫ ਦੇ ਦਫ਼ਤਰ ਤੋਂ ਜਾਰੀ ਬਿਆਨ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਬਿਆਨ ਅਨੁਸਾਰ ਮੇਤੈਰੀ ਵਿਚ ਹੋਈ ਇਹ ਘਟਨਾ ਦੁਪਹਿਰ ਦੀ ਹੈ। ਹਮਲਾਵਰ ਨੇ ਪਹਿਲੇ ਦਾਖਲ ਹੁੰਦੇ ਹੀ ਦੋ ਲੋਕਾਂ ਨੂੰ ਨਿਸ਼ਾਨਾ ਬਣਾਇਆ। ਇਸ ਪਿੱਛੋਂ ਉੱਥੇ ਮੌਜੂਦ ਲੋਕਾਂ ਅਤੇ ਕਰਮਚਾਰੀਆਂ ਨੇ ਵੀ ਗੋਲ਼ੀਆਂ ਚਲਾਈਆਂ, ਜਿਸ ਵਿਚ ਹਮਲਾਵਰ ਮਾਰਿਆ ਗਿਆ। ਗੋਲ਼ੀ ਚੱਲਣ ਕਾਰਨ ਦੋ ਹੋਰ ਲੋਕ ਵੀ ਜ਼ਖ਼ਮੀ ਹੋਏ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਿੱਥੇ ਦੋਵਾਂ ਦੀ ਹਾਲਤ ਸਥਿਰ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹਮਲੇ ਵਿਚ ਹਮਲਾਵਰ ਦੇ ਹੋਰ ਸਾਥੀ ਵੀ ਹੋ ਸਕਦੇ ਹਨ।

ਰੌਕਫੋਰਡ ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਹੋਈ ਗੋਲੀਬਾਰੀ’ ਚ ਤਿੰਨ ਮਰਦ ਮਾਰੇ ਗਏ ਅਤੇ ਤਿੰਨ ਹੋਰ ਲੋਕ ਜ਼ਖਮੀ ਹੋ ਗਏ। ਤਿੰਨਾਂ ਜ਼ਖਮੀਆਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ ਜਿਸ ਨੂੰ ਇੱਕ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਸੀ ਅਤੇ ਉਸਦੀ ਸਥਿਤੀ ਸਥਿਰ ਸੀ ।

ਘਟਨਾ ਕਿਉਂ ਅਤੇ ਕਿਸ ਤਰ੍ਹਾਂ ਹੋਈ, ਇਸ ਦੀ ਹਾਲੇ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਸਮੇਤ ਤਿੰਨੋਂ ਮਰਨ ਵਾਲਿਆਂ ਦੀ ਅਜੇ ਤਕ ਪਛਾਣ ਨਹੀਂ ਹੋਈ ਹੈ। ਚਸ਼ਮਦੀਦਾਂ ਦਾ ਕਹਿਣਾ ਸੀ ਕਿ ਜਿਵੇਂ ਸ਼ੂਟਿੰਗ ਰੇਂਜ ਵਿਚ ਗੋਲ਼ੀਆਂ ਚੱਲਣ ਦੀ ਆਵਾਜ਼ ਹੁੰਦੀ ਹੈ, ਉਸ ਤੋਂ ਜ਼ਿਆਦਾ ਤੇਜ਼ ਇਨ੍ਹਾਂ ਗੋਲ਼ੀਆਂ ਦੀ ਆਵਾਜ਼ ਸੀ। ਫਿਲਹਾਲ ਪੁਲਿਸ ਹਮਲਾਵਰ ਬਾਰੇ ਜਾਣਕਾਰੀ ਜੁਟਾ ਰਹੀ ਹੈ।

Related News

45-59 ਸਾਲ ਦੇ ਯੌਰਕ ਖੇਤਰ ਦੇ ਕੁਝ ਵਸਨੀਕ ਬੁੱਧਵਾਰ ਨੂੰ COVID-19 ਟੀਕਿਆਂ ਦੀ ਬੁਕਿੰਗ ਕਰ ਸਕਦੇ ਹਨ ਸ਼ੁਰੂ

Rajneet Kaur

ਕੈਨੇਡਾ ਅਤੇ ਯੂ.ਕੇ ਨੇ ਬੇਲਾਰੂਸ ਦੇ ਰਾਸ਼ਟਰਪਤੀ ਅਤੇ 7 ਹੋਰ ਅਧਿਕਾਰੀਆਂ ‘ਤੇ ਲਗਾਈਆਂ ਪਾਬੰਦੀਆਂ

Rajneet Kaur

ਕੈਨੇਡਾ ਵਿੱਚ ਵੀ ਉਤਸ਼ਾਹ ਪੂਰਵਕ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ, ਵੱਡੀ ਗਿਣਤੀ ਭਾਰਤੀ ਲੋਕ ਹੋਏ ਸ਼ਾਮਲ

Vivek Sharma

Leave a Comment