channel punjabi
International News USA

ਅਮਰੀਕਾ ‘ਚ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ

ਵਾਸ਼ਿੰਗਟਨ : ਸੱਤਾ ਸੰਭਾਲੇ ਜਾਣ ਤੋਂ ਪਹਿਲਾਂ ਹੀ ਅਮਰੀਕਾ ਦੀ ਨਵੀਂ ਚੁਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇੱਕ ਵੱਡਾ ਐਲਾਨ ਕਰਕੇ ਆਪਣੇ ਵਿਰੋਧੀਆਂ ਨੂੰ ਸੁੰਨ ਕਰ ਦਿੱਤਾ ਹੈ। ਕਮਲਾ ਹੈਰਿਸ ਨੇ ਦੇਸ਼ ਵਿਚ ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸੰਸਦ ਵਿਚ ਇਕ ਬਿੱਲ ਪੇਸ਼ ਕੀਤਾ ਜਾਵੇਗਾ। ਤਿੰਨ ਨਵੰਬਰ ਨੂੰ ਹੋਈ ਚੋਣ ਵਿਚ Joe Biden ਨੂੰ ਰਾਸ਼ਟਰਪਤੀ ਅਤੇ ਕਮਲਾ ਹੈਰਿਸ ਉਪ-ਰਾਸ਼ਟਰਪਤੀ ਰਾਸ਼ਟਰਪਤੀ ਚੁਣੇ ਗਏ । ਉਹ 20 ਜਨਵਰੀ ਨੂੰ ਸਹੁੰ ਚੁੱਕਣਗੇ।

ਭਾਰਤੀ ਮੂਲ ਦੀ ਹੈਰਿਸ ਨੇ ਮੰਗਲਵਾਰ ਨੂੰ ਟਵਿੱਟਰ ‘ਤੇ ਲਿਖਿਆ ਕਿ ਪਹਿਲੇ ਦਿਨ ਤੋਂ ਮੈਂ ਅਤੇ Biden ਕੋਰੋਨਾ ਮਹਾਮਾਰੀ ਨੂੰ ਕੰਟਰੋਲ ਕਰਨ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਕੰਮ ਕਰਾਂਗੇ। ਅਸੀਂ ਡ੍ਰੀਮਰਸ ਦੀ ਸੁਰੱਖਿਆ ਲਈ ਕਦਮ ਚੁੱਕਾਂਗੇ ਅਤੇ ਬਿਨਾਂ ਦਸਤਾਵੇਜ਼ ਵਾਲੇ 1.1 ਕਰੋੜ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਰੂਪ ਰੇਖਾ ਦੇ ਨਾਲ ਇਕ ਬਿੱਲ ਸੰਸਦ ਨੂੰ ਭੇਜਾਂਗੇ। ਅਮਰੀਕਾ ਦੇ ਡ੍ਰੀਮਰਸ ਦਾ ਸਬੰਧ ਅਜਿਹੇ ਵਿਦੇਸ਼ੀ ਨੌਜਵਾਨ ਤੋਂ ਹੁੰਦਾ ਹੈ ਜੋ ਡਿਵੈਲਪਮੈਂਟ, ਰਿਲੀਫ ਐਂਡ ਐਜੂਕੇਸ਼ਨ ਫਾਰ ਏਲੀਅਨ ਮਾਈਨਰਸ (ਡ੍ਰੀਮ) ਪ੍ਰਰੋਗਰਾਮ ਦੇ ਯੋਗ ਹੁੰਦਾ ਹੈ। ਇਹ ਪ੍ਰਰੋਗਰਾਮ ਬਿਨਾਂ ਕਿਸੇ ਦਸਤਾਵੇਜ਼ ਵਾਲੇ ਉਨ੍ਹਾਂ ਲੋਕਾਂ ਨੂੰ ਅਸਥਾਈ ਤੌਰ ‘ਤੇ ਸੁਰੱਖਿਆ ਮੁਹੱਈਆ ਕਰਾਉਂਦਾ ਹੈ ਜੋ ਬਚਪਨ ਵਿਚ ਅਮਰੀਕਾ ਚਲੇ ਆਏ ਸਨ। ਟਰੰਪ ਪ੍ਰਸ਼ਾਸਨ ਇਸ ਪ੍ਰਰੋਗਰਾਮ ਨੂੰ ਰੱਦ ਕਰਨਾ ਚਾਹੁੰਦਾ ਸੀ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਇਹ ਪ੍ਰਰੋਗਰਾਮ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰਰੋਗਰਾਮ ਨੂੰ ਡ੍ਰੀਮਰਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਹੈਰਿਸ ਨੇ ਟਵਿੱਟਰ ‘ਤੇ ਲਿਖਿਆ ਕਿ ਅਹੁਦਾ ਸੰਭਾਲਣ ਪਿੱਛੋਂ ਉਨ੍ਹਾਂ ਦੀ ਅਤੇ Biden ਦੀ ਤਰਜੀਹ ਅਮਰੀਕੀ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਦੀ ਹੋਵੇਗੀ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਪੈਰਿਸ ਪੌਣਪਾਣੀ ਸਮਝੌਤੇ ਨਾਲ ਅਮਰੀਕਾ ਦੁਬਾਰਾ ਜੁੜੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਨੂੰ ਪੱਖਪਾਤੀ ਕਰਾਰ ਦਿੱਤਾ ਸੀ ਅਤੇ ਇਸ ਤੋਂ ਅਮਰੀਕਾ ਨੂੰ ਅਲੱਗ ਕਰ ਲਿਆ ਸੀ। ਇਹ ਸਮਝੌਤਾ 2015 ਵਿਚ ਕੀਤਾ ਗਿਆ ਸੀ। ਫਿਲਹਾਲ ਅਮਰੀਕਾ ਦੀ ਨਵੀਂ ਸਰਕਾਰ ਮੁੜ ਤੋਂ ਪੈਰਿਸ ਪੌਣਪਾਣੀ ਸਮਝੌਤੇ ਨਾਲ ਜੁੜੇਗੀ ।

Related News

KISAN ANDOLAN: ਦਸੰਬਰ ਤੱਕ ਚੱਲਦਾ ਰਹਿ ਸਕਦਾ ਹੈ ਕਿਸਾਨ ਅੰਦੋਲਨ, ਜਨਤਾ ਸੁੱਤੀ ਰਹੀ ਤਾਂ ਭਾਜਪਾ ਵੇਚ ਦੇਵੇਗੀ ਦੇਸ਼ : ਰਕੇਸ਼ ਟਿਕੈਤ

Vivek Sharma

ਈਰਾਨ ਨੇ ਟਰੰਪ ਦੇ ਗ੍ਰਿਫਤਾਰੀ ਵਾਰੰਟ ਕੀਤੇ ਜਾਰੀ, ਇੰਟਰਪੋਲ ਤੋਂ ਮੰਗੀ ਮਦਦ

team punjabi

100th DAY OF KISAN ANDOLAN: ਕਿਸਾਨ ਮਹਾਂਪੰਚਾਇਤ ਅੱਜ ਉੱਤਰ ਪ੍ਰਦੇਸ਼ ‘ਚ ਅਲਾਪੁਰ ਦੇ ਤਪਲ ਵਿਖੇ

Vivek Sharma

Leave a Comment