channel punjabi
International News USA

ਅਮਰੀਕਾ ‘ਚ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਹਨ ਕਰੀਬ 5 ਲੱਖ ਭਾਰਤੀ, ਖ਼ਰਚ ਕਰਦੇ ਹਨ ਸਾਲਾਨਾ 15.5 ਅਰਬ ਡਾਲਰ !

ਵਾਸ਼ਿੰਗਟਨ : ਕਿਸੇ ਵੀ ਦੇਸ਼ ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿਣਾ ਇੱਕ ਜੁਰਮ ਹੈ । ਅਮਰੀਕਾ ਵਰਗੇ ਸ਼ਕਤੀਸ਼ਾਲੀ ਅਤੇ ਅਤਿਆਧੁਨਿਕ ਮੁਲਕ ਵਿੱਚ ਵੀ ਗ਼ੈਰ ਕਾਨੂੰਨੀ ਤਰੀਕੇ ਨਾਲ ਕਈਂ ਮੁਲਕਾਂ ਦੇ ਨਾਗਰਿਕ ਰਹਿ ਰਹੇ ਹਨ। ਅੱਜ ਗੱਲ ਕਰਾਂਗੇ ਅਮਰੀਕਾ ‘ਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਕੁਝ ਮੁਲਕਾਂ ਦੇ ਨਾਗਰਿਕਾਂ ਦੀ । ਇਹਨਾਂ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਹਨ, ਜਿਨ੍ਹਾਂ ਦੀ ਗਿਣਤੀ ਪੰਜ ਲੱਖ ਤੋਂ ਵੱਧ ਹੈ । ਇਹ ਭਾਰਤੀ ਲੋਕ ਸਾਲਾਨਾ 15.5 ਅਰਬ ਡਾਲਰ ਖ਼ਰਚ ਕਰਦੇ ਹਨ। ਇੰਨਾਂ ਹੀ ਨਹੀਂ ਸੰਘੀ, ਸੂਬਾਈ ਤੇ ਸਥਾਨਕ ਪ੍ਰਸ਼ਾਸਨ ਨੂੰ 2.8 ਅਰਬ ਡਾਲਰ ਦਾ ਟੈਕਸ ਵੀ ਅਦਾ ਕਰਦੇ ਹਨ। ਇਕ ਅਮਰੀਕੀ ਥਿੰਕ ਟੈਂਕ ਵੱਲੋਂ ਜਾਰੀ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ। ਖ਼ਾਸ ਗੱਲ ਇਹ ਹੈ ਕਿ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪਰਵਾਸੀ ਭਾਰਤੀ ਉਨ੍ਹਾਂ ਸਿਖਰਲੇ ਤਿੰਨ ਦੇਸ਼ਾਂ ਦੇ ਨਾਗਰਿਕਾਂ ‘ਚ ਸ਼ਾਮਲ ਹਨ, ਜਿਹੜੇ ਅਮਰੀਕਾ ਦੀ ਅਰਥ ਵਿਵਸਥਾ ‘ਚ ਸਭ ਤੋਂ ਵੱਧ ਯੋਗਦਾਨ ਦਿੰਦੇ ਹਨ।

ਅਮਰੀਕਾ ‘ਚ ਮੈਕਸੀਕੋ ਦੇ 42 ਲੱਖ ਲੋਕ ਗ਼ੈਰ ਕਾਨੂੰਨੀ ਤੌਰ ‘ਤੇ ਰਹਿੰਦੇ ਹਨ। ਇਹ ਗਿਣਤੀ ਅਮਰੀਕਾ ‘ਚ ਇਕ ਕਰੋੜ ਤੋਂ ਵੱਧ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਗ਼ੈਰ ਪਰਵਾਸੀਆਂ ਦੀ ਗਿਣਤੀ ਦਾ 40.8 ਫ਼ੀਸਦੀ ਹੈ। ਸਾਲ 2019 ‘ਚ ਮੈਕਸੀਕੋ ਦੇ ਇਨ੍ਹਾਂ ਗ਼ੈਰ ਕਾਨੂੰਨੀ ਪਰਵਾਸੀਆਂ ਨੇ 92 ਅਰਬ ਡਾਲਰ ਦੀ ਕਮਾਈ ਕੀਤੀ ਤੇ ਸੰਘੀ, ਸੂਬਾਈ ਤੇ ਸਥਾਨ ਪ੍ਰਸ਼ਾਸਨ ਨੂੰ 9.8 ਅਰਬ ਡਾਲਰ ਦਾ ਟੈਕਸ ਦਿੱਤਾ।

ਅਮਰੀਕਾ ‘ਚ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਮੈਕਸੀਕੋ ਤੋਂ ਬਾਅਦ ਅਲਵਾ ਸਲਵਾਡੋਰ ਦਾ ਨੰਬਰ ਆਉਂਦਾ ਹੈ। ਅਲ ਸਲਵਾਡੋਰ ਦੇ 6,21,000 ਲੋਕ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਹਨ ਜਦਕਿ ਭਾਰਤ ਦੇ 5,87,000, ਗਵਾਟੇਮਾਲਾ ਦੇ ਪੰਜ ਲੱਖ ਚਾਲੀ ਹਜ਼ਾਰ ਤੇ ਹੈਂਡੁਰਾਸ ਦੇ ਚਾਰ ਲੱਖ ਲੋਕ ਰਹਿੰਦੇ ਹਨ। ਖ਼ਰਚ ਕਰਨ ਦੇ ਮਾਮਲੇ ‘ਚ ਭਾਰਤੀਆਂ ਦਾ ਸਥਾਨ ਦੂਜਾ ਤੇ ਕੁਲ ਮਿਲਾ ਕੇ ਉਹ 15.5 ਅਰਬ ਡਾਲਰ ਦਾ ਅਮਰੀਕੀ ਅਰਥ ਵਿਵਸਥਾ ‘ਚ ਯੋਗਦਾਨ ਦਿੰਦੇ ਹਨ। ਇਸ ਤੋਂ ਬਾਅਦ ਅਲ ਸਲਵਾਡੋਰ 11.5 ਅਰਬ ਡਾਲਰ, ਗਵਾਟੇਮਾਲਾ 9.1 ਅਰਬ ਡਾਲਰ ਤੇ ਹੋਂਡੁਰਾਸ ਦੇ ਗ਼ੈਰ ਕਾਨੂੰਨੀ ਭਾਰਤੀ 6.4 ਅਰਬ ਡਾਲਰ ਦਾ ਟੈਕਸ ਅਦਾ ਕਰਦੇ ਹਨ ਉੱਥੇ ਹੀ ਅਲ ਸਲਵਾਡੋਰ ਦੇ 1.4 ਅਰਬ ਡਾਲਰ ਦੇ ਗਵਾਟੇਮਾਲਾ ਦੇ ਲੋਕ 1.1 ਅਰਬ ਡਾਲਰ ਦਾ ਟੈਕਸ ਅਦਾ ਕਰਦੇ ਹਨ।

Related News

ਬ੍ਰਿਟਿਸ਼ ਕੋਲੰਬੀਆ ਨੇ ਬੁੱਧਵਾਰ ਨੂੰ ਕੋਵਿਡ -19 ਦੇ 104 ਹੋਰ ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਕਿਸਾਨ ਅੰਦੋਲਨ ਦਾ ਅੱਜ 36ਵਾਂ ਦਿਨ,ਕਿਸਾਨਾਂ ਨੇ ਅੱਜ ਟਰੈਕਟਰ ਮਾਰਚ ਨੂੰ ਕੀਤਾ ਰੱਦ

Rajneet Kaur

ਸਕਾਰਬਰੋ ਜੰਕਸ਼ਨ ਏਰੀਆ ਦੀ ਇਮਾਰਤ ਵਿਚ ਜ਼ਹਿਰੀਲਾ ਪਦਾਰਥ ਸਪਰੇਅ ਕਰਨ ਤੋਂ ਬਾਅਦ 1 ਵਿਅਕਤੀ ਗ੍ਰਿਫਤਾਰ

Rajneet Kaur

Leave a Comment