channel punjabi
International News USA

ਅਮਰੀਕਾ ‘ਚ ਕੋਵਿਡ-19 ਦੀ ਵੈਕਸੀਨ ਦਾ ਟ੍ਰਾਇਲ ਤੀਜੇ ਪੜਾਅ ‘ਚ ਪੁੱਜਾ, ਛੇਤੀ ਹੀ ਮਿਲੇਗੀ ਖੁਸ਼ਖਬਰੀ

ਕੋਵਿਡ-19 ਦੀ ਵੈਕਸੀਨ ਤੋਂ‌ ਅਮਰੀਕਾ ਕੁਝ ਕਦਮ ਦੂਰ

ਵੈਕਸੀਨ ਦਾ ਮਨੁੱਖੀ ਪਰੀਖਣ ਤੀਜੇ ਪੜਾਅ ਵਿੱਚ ਪੁੱਜਾ

ਅਮਰੀਕਾ ਅਤੇ ਬ੍ਰਿਟੇਨ ਦਾ ਸਾਂਝਾ ਉਪਰਾਲਾ

ਆਕਸਫੋਰਡ ਯੂਨੀਵਰਸਿਟੀ, ਬਰਤਾਨੀਆ ਦੀ ਕੰਪਨੀ ਐਸਟ੍ਰਾਜ਼ੈਨਿਕਾ ਕਰ ਰਹੇ ਹਨ ਤਿਆਰ

ਛੇਤੀ ਹੀ ਸਾਹਮਣੇ ਆਉਣਗੇ ਵੈਕਸੀਨ ਦੇ ਅੰਤਿਮ ਨਤੀਜੇ

ਨਿਊਯਾਰਕ : ਦੁਨੀਆ ਵਿੱਚ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵੱਲੋਂ ਕੋਰੋਨਾ ਦੀ ਵੈਕਸੀਨ ਬਣਾਏ ਜਾਣ ਦਾ ਕੰਮ ਆਖਰੀ ਪੜਾਅ ਵੱਲ ਹੈ। ਅਮਰੀਕਾ ‘ਚ ਕੌਮਾਂਤਰੀ ਮਹਾਮਾਰੀ ਕੋਵਿਡ-19 ਦੀ ਵੈਕਸੀਨ ਦਾ ਮਨੁੱਖੀ ਪ੍ਰੀਖਣ ਤੀਜੇ ਪੜਾਅ ‘ਚ ਪਹੁੰਚ ਗਿਆ ਹੈ। ਇਸ ਵੈਕਸੀਨ ਨੂੰ ਆਕਸਫੋਰਡ ਯੂਨੀਵਰਸਿਟੀ ਨੇ ਬਰਤਾਨੀਆ ਦੀ ਬਾਇਓਫਾਰਮਾਸਿਊਟੀਕਲ ਕੰਪਨੀ ਐਸਟ੍ਰਾਜ਼ੈਨਿਕਾ ਨਾਲ ਰਲ ਕੇ ਤਿਆਰ ਕੀਤਾ ਗਿਆ ਹੈ।

ਅਮਰੀਕਾ ‘ਚ 80 ਥਾਵਾਂ ‘ਤੇ ਤੀਜੇ ਪੜਾਅ ‘ਚ ਕਰੀਬ 30 ਹਜ਼ਾਰ ਤੋਂ ਜ਼ਿਆਦਾ ਬਾਲਗਾਂ ‘ਤੇ ਇਹ ਪ੍ਰੀਖਣ ਕੀਤਾ ਜਾਵੇਗਾ। ਏਜ਼ੈੱਡਡੀ1222 (AZD1222) ਨਾਂ ਦੀ ਵੈਕਸੀਨ ਕੋਵਿਡ-19 ਦੇ ਲੱਛਣ ਵਾਲੇ ਮਰੀਜ਼ਾਂ ਨੂੰ ਠੀਕ ਕਰਨ ‘ਚ ਕਾਮਯਾਬ ਹੋ ਸਕਦੀ ਹੈ। ਯੂਐੱਸ ਨੈਸ਼ਨਲ ਇੰਸਟੀਚਿਊਟਸ ਆਫ ਹੈਲਥ (ਐੱਨਆਈਐੱਚ) ਨੇ ਕਿਹਾ ਕਿ ਵੈਕਸੀਨ ਦੇ ਸ਼ੁਰੂਆਤੀ ਡਾਇਗਨੋਸਿਟਕ ਪ੍ਰੀਖਣਾਂ ‘ਚ ਕਾਮਯਾਬੀ ਮਿਲੀ ਹੈ।

ਨੈਸ਼ਨਲ ਇੰਸਟੀਚਿਊਟ ਆਫ ਐਲਰਜ਼ੀ ਐਂਡ ਇਨਫੈਕਸ਼ਨ ਡਿਸੀਜ਼ਿਜ਼ (ਐੱਨਆਰਏਆਈਡੀ) ਦੇ ਡਾਇਰੈਕਟਰ ਐਂਥਨੀ ਫਾਸੀ ਨੇ ਕਿਹਾ ਕਿ ਪ੍ਰੀਖਣ ‘ਚ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਵੈਕਸੀਨ ਏਜ਼ੈੱਡਡੀ1222 ਦੀਆਂ ਦੋ ਖੁਰਾਕਾਂ ਨਾਲ ਕੋਰੋਨਾ ਤੋਂ ਇਨਫੈਕਟਿਡ ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ। ਇਸ ਵੈਕਸੀਨ ਨਾਲ ਇਹ ਵੀ ਯਕੀਨੀ ਹੋਵੇਗਾ ਕਿ ਕੋਰੋਨਾ ਇਨਫੈਕਸ਼ਨ ਦੇ ਲੱਛਣ ਹੋਣ ਤੋਂ ਬਚਾਇਆ ਜਾ ਸਕੇ। ਨਾਲ ਹੀ ਘਾਤਕ ਇਨਫੈਕਸ਼ਨ ਵਾਲੇ ਮਰੀਜ਼ਾਂ ਲਈ ਹੰਗਾਮੀ ਹਾਲਾਤ ਨੂੰ ਸੁਧਾਰਿਆ ਜਾ ਸਕੇਗਾ। ਮਨੁੱਖੀ ਪ੍ਰੀਖਣ ਤੋਂ ਪਹਿਲਾਂ ਇਸ ਵੈਕਸੀਨ ਨਾਲ ਚਿੰਪੈਂਜੀਆਂ ਨੂੰ ਠੀਕ ਕੀਤਾ ਜਾ ਚੁੱਕਾ ਹੈ।

ਦੱਸਣਯੋਗ ਹੈ ਕਿ ਪਿਛਲੇ ਸਾਲ ਦਸੰਬਰ ਤੋਂ ਲੈ ਕੇ ਹੁਣ ਸਤੰਬਰ 2020 ਤੱਕ ‘ਚਾਇਨਾ ਵਾਇਰਸ’ ਕਾਰਨ ਸਭ ਤੋਂ ਵੱਧ ਜਾਨੀ ਨੁਕਸਾਨ ਅਮਰੀਕਾ ਦਾ ਹੋਇਆ ਹੈ। ਅਮਰੀਕਾ ਵਿੱਚ ਹੁਣ ਤੱਕ 188,877 ਵਿਅਕਤੀਆਂ ਦੀ ਜਾਨ ਕੋਰੋਨਾ ਵਾਇਰਸ ਕਾਰਨ ਜਾ ਚੁੱਕੀ ਹੈ।

Related News

ਪੁੱਤ ਦੀ ਕਬਰ ‘ਤੇ ਕੇਕ ਲੈ ਕੇ ਪਹੁੰਚੀ ਮਾਂ, ਇਨਸਾਫ ਦੀ ਲਾਈ ਗੁਹਾਰ

Rajneet Kaur

ਓਨਟਾਰੀਓ ਨੇ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 700 ਨਵੇਂ ਕੇਸਾਂ ਦੀ ਕੀਤੀ ਰਿਪੋਰਟ

Rajneet Kaur

ਟਰੂਡੋ ਨੇ ਬਲੈਕ ਕੈਨੇਡੀਅਨ ਕਾਰੋਬਾਰੀਆਂ ਦੀ ਮਦਦ ਲਈ ਕੀਤਾ ਨੈਸ਼ਨਲ ਪ੍ਰੋਗਰਾਮ ਦਾ ਐਲਾਨ

Rajneet Kaur

Leave a Comment