channel punjabi
International News USA

ਅਮਰੀਕਾ ‘ਚ ਕੋਰੋਨਾ ਵਾਇਰਸ ਕਾਰਨ ਢਾਈ ਲੱਖ ਲੋਕਾਂ ਦੀ ਗਈ ਜਾਨ, ਲੋਕ ਹੁਣ ਵੀ ਨਹੀਂ ਹਨ ਗੰਭੀਰ !

ਵਾਸ਼ਿੰਗਟਨ : ਅਮਰੀਕਾ ‘ਚ ਕੋਰੋਨਾ ਮਹਾਮਾਰੀ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਦੂਜੀ ਲਹਿਰ ਲਗਾਤਾਰ ਭਾਰੀ ਪੈ ਰਹੀ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਅਮਰੀਕਾ ‘ਚ ਹਰ ਮਿੰਟ ਇਕ ਅਮਰੀਕੀ ਦੀ ਜਾਨ ਜਾ ਰਹੀ ਹੈ। ਇੱਥੇ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਢਾਈ ਲੱਖ ਤੋਂ ਪਾਰ ਪਹੁੰਚ ਗਿਆ ਹੈ। ਜਦਕਿ ਹੁਣ ਤੱਕ ਕੁਲ 1.15 ਕਰੋੜ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਬੀਤੇ 10 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ, ਕੋਵਿਡ-19 ਕਾਰਨ ਪੂਰੇ ਸਾਲ ਵਿੱਚ ਸਟਰੋਕ, ਆਤਮ ਹੱਤਿਆਵਾਂ ਅਤੇ ਕਾਰ ਹਾਦਸਿਆਂ ਨਾਲੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜੌਨਸ ਹਾਪਕਿਨਸ ਯੂਨੀਵਰਸਿਟੀ ਦੇ ਡਾਟੇ ਮੁਤਾਬਕ ਅਮਰੀਕਾ ‘ਚ ਕੋਰੋਨਾ ਨਾਲ ਮੌਤ ਦਾ ਅੰਕੜਾ 2 ਲੱਖ 50 ਹਜ਼ਾਰ 537 ਹੋ ਗਿਆ ਹੈ। ਦੁਨੀਆ ‘ਚ ਕੋਰੋਨਾ ਦੇ ਕਹਿਰ ਨਾਲ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੈ। ਇਸ ਮਹਾਮਾਰੀ ਨਾਲ ਇੰਨੀ ਵੱਡੀ ਗਿਣਤੀ ‘ਚ ਮੌਤ ਕਿਸੇ ਦੂਜੇ ਦੇਸ਼ ‘ਚ ਨਹੀਂ ਹੋਈ ਹੈ। ਸਭ ਤੋਂ ਵੱਧ ਇਨਫੈਕਸ਼ਨ ਵੀ ਇਸੇ ਦੇਸ਼ ‘ਚ ਪਾਏ ਜਾ ਰਹੇ ਹਨ। ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਿਨ ਦੇ ਪ੍ਰੋਫੈਸਰ ਜੋਨਾਥਨ ਰੇਨਰ ਨੇ ਬੁੱਧਵਾਰ ਨੂੰ ਖ਼ਬਰਦਾਰ ਕੀਤਾ ਕਿ ਹਾਲਾਤ ਨਿਰੰਤਰ ਬਦਤਰ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ‘ਚ ਦੋ ਤੋਂ ਤਿੰਨ ਹਫ਼ਤੇ ਪਹਿਲਾਂ ਰੋਜ਼ਾਨਾ ਔਸਤਨ 70 ਤੋਂ 80 ਹਜ਼ਾਰ ਮਾਮਲੇ ਮਿਲ ਰਹੇ ਸਨ। ਹੁਣ ਇਹ ਅੰਕੜਾ ਡੇਢ ਲੱਖ ਦੇ ਪਾਰ ਹੋ ਗਿਆ ਹੈ। ਹੁਣ ਕਰੀਬ 1,700 ਪੀੜਤਾਂ ਦੀ ਮੌਤ ਹੋਈ ਹੈ। ਆਉਂਦੇ ਦੋ ਹਫ਼ਤਿਆਂ ‘ਚ ਰੋਜ਼ਾਨਾ ਤਿੰਨ ਹਜ਼ਾਰ ਪੀੜਤਾਂ ਦੇ ਦਮ ਤੋੜਨ ਦਾ ਖ਼ਦਸ਼ਾ ਹੈ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਅਮਰੀਕੀ ਮਖੌਟੇ ਮਾਸਕ ਪਹਿਨਣ ਅਤੇ ਲਾਪਰਵਾਹੀ ਨਾਲ ਜੁੜੇ ਸਮਾਜਿਕ ਕੰਮਾਂ ਤੋਂ ਪਰਹੇਜ਼ ਕਰਨ ਪ੍ਰਤੀ ਵਧੇਰੇ ਗੰਭੀਰ ਨਾ ਹੋਏ ਤਾਂ ਮੌਤਾਂ ਦੀ ਦਰ ਇਸ ਗਿਰਾਵਟ ਅਤੇ ਸਰਦੀਆਂ ਨੂੰ ਵਧਾਉਂਦੀ ਰਹੇਗੀ।

ਉਧਰ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦੀ ਚਪੇਟ ‘ਚ ਆਏ ਰੂਸ ‘ਚ ਰੋਜ਼ਾਨਾ ਰਿਕਾਰਡ ਗਿਣਤੀ ‘ਚ ਨਵੇਂ ਮਾਮਲੇ ਮਿਲ ਰਹੇ ਹਨ। ਬੀਤੇ 24 ਘੰਟਿਆਂ ‘ਚ 23 ਹਜ਼ਾਰ 610 ਨਵੇਂ ਪਾਜ਼ੇਟਿਵ ਕੇਸ ਪਾਏ ਜਾਣ ਨਾਲ ਇਨਫਕੈਟਿਡ ਲੋਕਾਂ ਦੀ ਕੁਲ ਗਿਣਤੀ 20 ਲੱਖ ਤੋਂ ਪਾਰ ਪਹੁੰਚ ਗਈ ਹੈ। ਇਨ੍ਹਾਂ ਨਵੇਂ ਮਾਮਲਿਆਂ ‘ਚੋਂ 6,438 ਇਕੱਲੇ ਰਾਜਧਾਨੀ ਮਾਸਕੋ ‘ਚ ਮਿਲੇ ਹਨ। ਰੂਸ ‘ਚ ਕੁਲ ਕਰੀਬ 35 ਹਜ਼ਾਰ ਪੀੜਤਾਂ ਦੀ ਜਾਨ ਗਈ ਹੈ।
ਦੱਸ ਦਈਏ ਕਿ ਦੁਨੀਆ ‘ਚ ਰੂਸ‌ ਹੀ ਅਜਿਹਾ ਦੇਸ਼ ਹੈ ਜਿਸ ਨੇ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਬਣਾ ਕੇ ਆਪਣੇ ਲੋਕਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਹੈ, ਬਾਵਜੂਦ ਇਸ ਦੇ ਰੂਜ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ।

Related News

ਮਾਂਟਰੀਅਲ: ਗੈਸ ਲੀਕ ਹੋਣ ਕਾਰਨ ਦੋ ਘੰਟਿਆਂ ਤੋਂ ਵੱਧ ਸਮੇਂ ਲਈ ਮੈਟਰੋ ਦੀ ਗ੍ਰੀਨ ਲਾਈਨ ਨੂੰ ਕਰਨਾ ਪਿਆ ਬੰਦ

Rajneet Kaur

ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਰੈਕਟਰ ਨੂੰ ਅਹੁਦੇ ਤੋਂ ਕੀਤਾ ਬਰਖ਼ਾਸਤ

team punjabi

ਅਫਗਾਨਿਸਤਾਨ ਤੋਂ 11 ਸਤੰਬਰ ਤੱਕ ਵਾਪਸ ਆਉਣਗੇ ਅਮਰੀਕੀ ਸੈਨਿਕ, ਰਾਸ਼ਟਰਪਤੀ Joe Biden ਨੇ ਕੀਤਾ ਐਲਾਨ

Vivek Sharma

Leave a Comment