channel punjabi
Canada Frontline International News North America

ਅਮਰੀਕਾ ‘ਚ ਕੋਰੋਨਾ ਦਾ ਕਹਿਰ ਜਾਰੀ, ਦੋ ਦਿਨਾਂ ‘ਚ ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ

*ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ !

*ਬੀਤੇ ਦੋ ਦਿਨਾਂ ‘ਚ ਹੀ ਕਰੀਬ 88 ਹਜਾ਼ਰ ਮਾਮਲੇ ਆਏ ਸਾਹਮਣੇ

*ਦੋ ਦਿਨਾਂ ਵਿੱਚ ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ

ਵਾਸ਼ਿੰਗਟਨ : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਦੁਨੀਆ ‘ਚ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ‘ਚ ਇਹ ਮਹਾਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ। ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ‘ਚ ਰੋਜ਼ਾਨਾ ਨਵੇਂ ਮਾਮਲਿਆਂ ਦਾ ਨਵਾਂ ਰਿਕਾਰਡ ਦਰਜ ਕੀਤਾ ਜਾ ਰਿਹਾ ਹੈ। ਬੀਤੇ ਦੋ ਦਿਨਾਂ ਦੌਰਾਨ ਹੀ ਅਮਰੀਕਾ ਵਿੱਚ ਕਰੀਬ 88 ਹਜ਼ਾਰ ਕੋਰੋਨਾ ਪ੍ਰਭਾਵਿਤ ਮਾਮਲੇ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ 32 ਹਜ਼ਾਰ 366 ਕੋਰੋਨਾ ਨਾਲ ਪ੍ਰਭਾਵਿਤ ਮਾਮਲੇ ਅਮਰੀਕਾ ‘ਚ ਸਾਹਮਣੇ
ਆਏ ਤਾਂ 413 ਲੋਕਾਂ ਦੀ ਜਾਨ ਗਈ। ਵੀਰਵਾਰ ਨੂੰ 55 ਹਜ਼ਾਰ ਤੋਂ ਵੱਧ ਵਿਅਕਤੀ ਕੋਰੋਨਾ ਇਨਫੈਕਟਿਡ ਪਾਏ ਗਏ, 636 ਲੋਕ ਕੋਰੋਨਾ ਕਾਰਨ ਕਾਲ ਦੇ ਮੂੰਹ ਵਿਚ ਚਲੇ ਗਏ। ਵੀਰਵਾਰ ਨੂੰ ਇੱਕ ਦਿਨ ‘ਚ ਨਵੇਂ ਮਾਮਲਿਆਂ ਦਾ ਆਲਮੀ ਰਿਕਾਰਡ ਵੀ ਦਰਜ ਕੀਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ‘ਚ ਬੁੱਧਵਾਰ ਨੂੰ ਵੀ 52 ਹਜ਼ਾਰ ਲੋਕ ਇਨਫੈਕਟਿਡ ਪਾਏ ਗਏ ਸਨ।

ਅਮਰੀਕਾ ਦੇ 50 ‘ਚੋਂ 37 ਸੂਬਿਆਂ ‘ਚ ਮਹਾਮਾਰੀ ਤੇਜ਼ ਰਫ਼ਤਾਰ ਨਾਲ ਆਪਣੇ ਪੈਰ ਪਸਾਰ ਰਹੀ ਹੈ। ਪਾਬੰਦੀਆਂ ‘ਚ ਢਿੱਲ ਦਿੱਤੇ ਜਾਣ ਤੋਂ ਬਾਅਦ ਨਵੇਂ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਦੇਖਿਆ ਜਾ ਰਿਹਾ ਹੈ। ਇਸ ਕਾਰਨ ਕਈ ਸੂਬਿਆਂ ‘ਚ ਲਾਕਡਾਊਨ ‘ਚ ਹੋਰ ਢਿੱਲ ਦੇਣ ਦੀ ਯੋਜਨਾ ਫਿਲਹਾਲ ਟਾਲ ਦਿੱਤੀ ਗਈ ਹੈ। ਅਮਰੀਕਾ ‘ਚ ਵੀਰਵਾਰ ਨੂੰ ਇਕ ਦਿਨ ‘ਚ 55 ਹਜ਼ਾਰ 605 ਨਵੇਂ ਮਾਮਲੇ ਦੇਖੇ ਗਏ ਹਨ। ਇਸ ਤੋਂ ਪਹਿਲਾਂ ਇਕ ਦਿਨ ‘ਚ ਨਵੇਂ ਮਾਮਲਿਆਂ ਦਾ ਰਿਕਾਰਡ ਬ੍ਰਾਜ਼ੀਲ ਦੇ ਨਾਂ ਸੀ। ਇਸ ਲੈਟਿਨ ਅਮਰੀਕੀ ਦੇਸ਼ ‘ਚ ਬੀਤੀ 19 ਜੂਨ ਨੂੰ ਰਿਕਾਰਡ 54 ਹਜ਼ਾਰ 771 ਮਾਮਲੇ ਸਾਹਮਣੇ ਆਏ ਸਨ। ਅਮਰੀਕਾ ‘ਚ ਕੈਲੀਫੋਰਨੀਆ ਮਹਾਮਾਰੀ ਦਾ ਨਵਾਂ ਕੇਂਦਰ ਬਣਦਾ ਜਾ ਰਿਹਾ ਹੈ। ਇਸ ਸੂਬੇ ‘ਚ ਪਿਛਲੇ ਦੋ ਹਫ਼ਤਿਆਂ ਦੌਰਾਨ ਨਵੇਂ ਮਾਮਲਿਆਂ ਦੀ ਦਰ 37 ਫ਼ੀਸਦੀ ਤੋਂ ਵਧ ਕੇ 56 ਫ਼ੀਸਦੀ ਹੋ ਗਈ ਹੈ। ਅਮਰੀਕਾ ਦੇ ਫਲੋਰੀਡਾ ਸਮੇਤ 37 ਸੂਬਿਆਂ ‘ਚ ਕੋਰੋਨਾ ਪਾਜ਼ੇਟਿਵ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਕੱਲੇ ਫਲੋਰੀਡਾ ‘ਚ ਹੀ ਵੀਰਵਾਰ ਨੂੰ ਦਸ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਮਿਲੇ। ਇਨਫੈਕਸ਼ਨ ਦੇ ਵਧਣ ‘ਤੇ ਟੈਕਸਾਸ ਦੇ ਗਵਰਨਰ ਗ੍ਰੇਗ ਐਬਾਟ ਨੇ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। ਟੈਕਸਾਸ ‘ਚ ਵੀਰਵਾਰ ਨੂੰ ਕਰੀਬ ਅੱਠ ਹਜ਼ਾਰ ਇਨਫੈਕਸ਼ਨ ਦੇ ਨਵੇਂ ਮਾਮਲੇ ਪਾਏ ਗਏ।

Related News

ਮਿਸੀਸਾਗਾ ‘ਚ ਪੈਦਲ ਜਾ ਰਹੀਆਂ ਦੋ ਔਰਤਾਂ ਨੂੰ ਗੱਡੀ ਨੇ ਮਾਰੀ ਟੱਕਰ, ਜਾਂਚ ਸ਼ੁਰੂ

Rajneet Kaur

ਪੁਲਿਸ ਨੇ ਕੁਈਨ ਵੈਸਟ ਵਿੱਚ ਸ਼ੋਰ-ਸ਼ਰਾਬੇ ਦੀ ਸ਼ਿਕਾਇਤ ਨਾਲ ਸਬੰਧਿਤ ਲਗਾਏ ਕਈ ਦੋਸ਼

Rajneet Kaur

ਪੰਜਾਬ ‘ਚ ਅਚਾਨਕ ਵਧੇ ਕੋਰੋਨਾ ਪਾਜ਼ਿਟਿਵ ਮਾਮਲੇ, ਹੁਣ ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਵੀ ਲਾਗੂ ਕੀਤਾ ਗਿਆ NIGHT CURFEW

Vivek Sharma

Leave a Comment