channel punjabi
International News North America

ਅਮਰੀਕਾ: ਐੱਚ-1ਬੀ ਵੀਜ਼ਾ ਧਾਰਕਾਂ ਲਈ ਘੱਟੋ ਘੱਟ ਵੇਤਨ ਸਬੰਧੀ ਇਕ ਵਿਵਾਦਪੂਰਣ ਨਿਯਮ ਨੂੰ ਫਿਲਹਾਲ ਨਹੀਂ ਕੀਤਾ ਜਾਵੇਗਾ ਲਾਗੂ

ਅਮਰੀਕਾ ਵਿਚ ਐੱਚ-1ਬੀ ਵੀਜ਼ਾ ਧਾਰਕਾਂ ਲਈ ਘੱਟੋ ਘੱਟ ਵੇਤਨ ਸਬੰਧੀ ਇਕ ਵਿਵਾਦਪੂਰਣ ਨਿਯਮ ਨੂੰ ਫਿਲਹਾਲ ਲਾਗੂ ਨਹੀਂ ਕੀਤਾ ਜਾਵੇਗਾ। ਇਸ ਨੂੰ ਟਾਲ ਦਿੱਤਾ ਗਿਆ ਹੈ। ਬਾਇਡਨ ਪ੍ਰਸ਼ਾਸਨ ਨੇ ਟਰੰਪ ਕਾਲ ਦੇ ਇਸ ਨਿਯਮ ‘ਚ ਦੇਰੀ ਨੂੰ ਲੈ ਕੇ ਬੀਤੇ ਸ਼ੁੱਕਰਵਾਰ ਨੂੰ ਇਕ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ। ਇਹ ਨਿਯਮ ਐੱਚ-1ਬੀ ਵੀਜ਼ਾ ਧਾਰਕ ਵਿਦੇਸ਼ੀ ਕਾਮਿਆਂ ਲਈ ਲਾਜ਼ਮੀ ਘੱਟੋ ਘੱਟ ਵੇਤਨ ਵਿਚ ਵਾਧੇ ਨਾਲ ਸਬੰਧਤ ਹੈ।

ਅਮਰੀਕਾ ਦੇ ਕਿਰਤ ਵਿਭਾਗ ਵੱਲੋਂ ਬੀਤੇ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਨੋਟੀਫਿਕੇਸ਼ਨ ਅਨੁਸਾਰ ਨਿਯਮ ਨੂੰ ਪ੍ਰਭਾਵੀ ਕਰਨ ਦੀ ਤਰੀਕ ਤੇ ਉਸ ਨਾਲ ਲਾਗੂ ਕਰਨ ਦੀ ਮਿਆਦ ਨੂੰ ਹੋਰ ਅੱਗੇ ਪਾਉਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਇਸ ਨਿਯਮ ਨੂੰ ਪ੍ਰਭਾਵੀ ਕਰਨ ਦੀਆਂ ਤਰੀਕਾਂ 14 ਮਈ ਤੇ ਇਕ ਜੁਲਾਈ ਹਨ। ਵਿਭਾਗ ਨੇ ਬਿਆਨ ਵਿਚ ਦੱਸਿਆ ਕਿ ਨਿਯਮ ਨੂੰ ਪ੍ਰਭਾਵੀ ਕਰਨ ਦੀ ਤਰੀਕ ਵਿਚ ਹੋਰ ਦੇਰੀ ਤੋਂ ਪਹਿਲੇ ਆਮ ਲੋਕਾਂ ਦੀ ਰਾਇ ਲਈ ਜਾਵੇਗੀ। ਅਮਰੀਕਾ ਦੇ ਇਕ ਸਮੂਹ ਨੇ ਸਾਬਕਾ ਟਰੰਪ ਪ੍ਰਸ਼ਾਸਨ ਦੇ ਐੱਚ-1ਬੀ ਵੀਜ਼ਾ ਸਬੰਧੀ ਕੁਝ ਫ਼ੈਸਲਿਆਂ ਨੂੰ ਪਲਟਣ ਨੂੰ ਲੈ ਕੇ ਬਾਇਡਨ ਪ੍ਰਸ਼ਾਸਨ ਦਾ ਵਿਰੋਧ ਕੀਤਾ ਹੈ। ਫੈਡਰੇਸ਼ਨ ਫਾਰ ਅਮਰੀਕਨ ਇਮੀਗ੍ਰੇਸ਼ਨ ਰਿਮਾਰਫ ਨੇ ਖ਼ਾਸ ਤੌਰ ‘ਤੇ ਵੀਜ਼ੇ ਦੀ ਵੰਡ ‘ਚ ਲਾਟਰੀ ਵਿਵਸਥਾ ਨੂੰ ਮੁੜ ਸ਼ੁਰੂ ਕਰਨ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ।

Related News

WE ਸਮਝੌਤਾ : ਵਿਵਾਦਾਂ ਵਿੱਚ ਘਿਰੀ ਟਰੂਡੋ ਸਰਕਾਰ, ਜੂਨੀਅਰ ਮੰਤਰੀ ਬਰਦੀਸ਼ ਚੱਗਰ ਨੂੰ ਬਣਾ ਸਕਦੀ ਹੈ ਬਲੀ ਦਾ ਬਕਰਾ

Vivek Sharma

SHOCKING : ਲਾਹੌਰ ਕਿਲ੍ਹੇ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਮੁੜ ਪਹੁੰਚਾਇਆ ਗਿਆ ਨੁਕਸਾਨ, ਘਟਨਾ ਦੀ ਭਾਰਤ ਨੇ ਕੀਤੀ ਜ਼ੋਰਦਾਰ ਨਿਖੇਧੀ

Vivek Sharma

51 ਸਾਲਾ ਵਿਅਕਤੀ ‘ਤੇ ਕੋਲ ਹਾਰਬਰ ਗੋਲੀਬਾਰੀ’ ਚ ਪਹਿਲੀ ਡਿਗਰੀ ਕਤਲ ਦਾ ਇਲਜ਼ਾਮ,ਹਮਲੇ ‘ਚ ਹਰਬ ਧਾਲੀਵਾਲ ਦੀ ਹੋਈ ਸੀ ਮੌਤ

Rajneet Kaur

Leave a Comment