channel punjabi
International News USA

ਅਮਰੀਕਾ’ਚ ਹੋਈ ਸਾਈਬਰ ਘੁਸਪੈਠ ਨੂੰ ਲੈ ਕੇ ਘਿਰਿਆ ਰੂਸ, ਅਮਰੀਕਾ ਰੂਸ ‘ਤੇ ਪਾਬੰਦੀਆਂ ਲਗਾਉਣ ਦੀ ਤਿਆਰੀ ਵਿੱਚ

ਵਾਸ਼ਿੰਗਟਨ : ਅਮਰੀਕਾ ਹੁਣ ਰੂਸ ‘ਤੇ ਪਾਬੰਦੀ ਲਾਉਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ‘ਚ ਵਿਆਪਕ ਪੱਧਰ ‘ਤੇ ਸਾਈਬਰ ਹੈਕਰਾਂ ਨੇ ਹਮਲਾ ਕਰ ਦਿੱਤਾ ਹੈ ਅਤੇ ਇਹ ਲਗਾਤਾਰ ਜਾਰੀ ਹੈ । ਇਸਦੇ ਨਾਲ ਹੀ ਅਮਰੀਕਾ ਨੇ ਰੂਸ ‘ਚ ਵਿਰੋਧੀ ਆਗੂ ਐਲੈਕਸੀ ਨਵਲਨੀ ਨੂੰ ਜ਼ਹਿਰ ਦੇਣ ਅਤੇ ਉਸ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਪੈਦਾ ਘਟਨਾਕ੍ਰਮ ਨੂੰ ਲੈ ਕੇ ਸਖਤ ਰੁਖ਼ ਅਪਣਾਇਆ ਹੈ।

ਅਮਰੀਕਾ ‘ਚ ਸੁਰੱਖਿਆ ‘ਚ ਸੰਨ੍ਹਮਾਰੀ ਦੇ ਮਾਮਲਿਆਂ ਕਾਰਨ ਕਈ ਸਰਕਾਰੀ ਵਿਭਾਗ ਤੇ 100 ਤੋਂ ਜ਼ਿਆਦਾ ਨਿੱਜੀ ਕੰਪਨੀਆਂ ਹਾਲੇ ਵੀ ਦਿੱਕਤ ‘ਚ ਹਨ। ਰੂਸ ਖ਼ਿਲਾਫ਼ ਪਾਬੰਦੀਆਂ ਲਈ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈੱਕ ਸੁਲੀਵਾਨ ਨੇ ਵੀ ਸੰਕੇਤ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਾਈਬਰ ਹਮਲਿਆਂ ਦੇ ਜ਼ਿੰਮੇਵਾਰਾਂ ਨੂੰ ਛੇਤੀ ਹੀ ਜਵਾਬ ਮਿਲੇਗਾ। ਅਸੀਂ ਹੁਣ ਤੋਂ ਮਹੀਨਿਆਂ ਨਹੀਂ, ਹਫ਼ਤੇ ਦਾ ਹੀ ਇੰਤਜ਼ਾਰ ਕਰਾਂਗੇ। ਜ਼ਿਕਰਯੋਗ ਹੈ ਕਿ ਰੂਸ ਦੀਆਂ ਕੁਝ ਕੰਪਨੀਆਂ ਨਿਰੰਤਰ ਸਾਈਬਰ ਹਮਲਿਆਂ ਲਈ ਬਦਨਾਮ ਹਨ।
ਸਾਈਬਰ ਘੁਸਪੈਠੀਆਂ ਨੇ ਗੁਪਤ ਤਰੀਕੇ ਨਾਲ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਵਿਸ਼ੇਸ਼ ਮਹੱਤਵ ਵਾਲੀ ਈਮੇਲ ਅਤੇ ਦਸਤਾਵੇਜ਼ਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।ਮਾਈਕ੍ਰੋਸਾਫਟ ਦੇ ਪ੍ਰਧਾਨ ਬ੍ਰੈਡ ਸਮਿਥ ਨੇ ਸੈਨੇਟ ਇੰਟੈਲੀਜੰਸ ਕਮੇਟੀ ਨੂੰ ਦੱਸਿਆ ਕਿ ਅਸੀਂ ਇਸ ਪੱਧਰ ਦੀ ਜਟਿਲਤਾ ਘੁਸਪੈਠ ਪਹਿਲਾਂ ਨਹੀਂ ਦੇਖੀ ਸੀ। ਸਮਿਥ ਨੇ ਕਿਹਾ ਕਿ ਜਾਂਚਕਰਤਾਵਾਂ ਮੁਤਾਬਕ ਘੁਸਪੈਠ ਕਈ ਕੋਡ ਤਿਆਰ ਕਰਨ ‘ਚ ਘਟੋ-ਘੱਟ 1000 ਬੇਹਦ ਉਚ ਕੁਸ਼ਲ ਇੰਜੀਨੀਅਰਾਂ ਦੀ ਲੋੜ ਪਈ ਹੋਵੇਗੀ।
ਪ੍ਰਸ਼ਾਸਨ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਨਵਲਨੀ ਦੇ ਮਾਮਲੇ ‘ਚ ਪਾਬੰਦੀ ਲਾਉਣ ਲਈ ਅਮਰੀਕਾ ਯੂਰਪੀ ਯੂਨੀਅਨ ਦਾ ਵੀ ਸਹਿਯੋਗ ਲਵੇਗਾ।

Related News

PM ਜਸਟਿਨ ਟਰੂਡੋ,ਪ੍ਰੀਮੀਅਰ ਡਗ ਫੋਰਡ ਅਤੇ ਐਮ.ਪੀਜ਼ ਵਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ

Vivek Sharma

ਕ੍ਰਿਸਮਸ ਮੌਕੇ ਟੋਰਾਂਟੋ ਵਿਚ ਪੈ ਸਕਦੈ ਭਾਰੀ ਮੀਂਹ: ਵਾਤਾਵਰਣ ਕੈਨੇਡਾ

Rajneet Kaur

ਕਿਸਾਨਾਂ ਦੇ ਸਹਿਯੋਗ ‘ਚ ਕੈਨੇਡਾ ਦੀ ਵਰਲਡ ਫਾਈਨੈਂਸ਼ੀਅਲ ਗਰੁੱਪ ਨਾਂ ਦੀ ਸੰਸਥਾ ਵੱਡਾ ਸਹਿਯੋਗ ਦੇਣ ਲਈ ਆਈ ਅੱਗੇ

Rajneet Kaur

Leave a Comment