channel punjabi
Canada International News North America Uncategorized

ਅਮਰੀਕਨ ਓਂਟਾਰੀਓ ਦੀ ਯਾਤਰਾ ‘ਤੇ ਨਾ ਆਉਣ : ਪ੍ਰੀਮੀਅਰ ਡੱਗ ਫੋਰਡ

ਕੋਰੋਨਾ ਦੇ ਵਧਦੇ ਮਾਮਲੇ, ਕੈਨੇਡਾ ਸਰਕਾਰ ਚਿੰਤਤ

ਹਾਲੇ ਨਹੀਂ ਖੁੱਲ੍ਹੇਗੀ ਕੈਨੇਡਾ-ਅਮਰੀਕਾ ਦੀ ਸਰਹੱਦ

ਅਮਰੀਕਨਜ ਨੂੰ ਉਨਟਾਰੀਓ ਦੀ ਯਾਤਰਾ ਨਾ ਕਰਨ ਦੀ ਸਲਾਹ

ਓਂਟਾਰੀਓ: ਕੋਵਿਡ -19 ਦੇ ਮਾਮਲੇ ਦੁਨੀਆ ਭਰ ਵਿੱਚ ਲਗਾਤਾਰ ਵਧ ਰਹੇ ਹਨ । ਕੋਰੋਨਾ ਦੀ ਦਹਿਸ਼ਤ ਨੇ ਹਰ ਦੇਸ਼ ਦੀ ਸਰਕਾਰ ਨੂੰ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ। ਜੇਕਰ ਕੁਝ ਦਿਨਾਂ ਲਈ ਕੋਰੋਨਾ ਦੇ ਮਾਮਲੇ ਘੱਟਦੇ ਨਜ਼ਰ ਆਉਂਦੇ ਨੇ ਤਾਂ ਹਫਤੇ ਬਾਅਦ ਕੋਰੋਨਾ ਦੇ ਮਾਮਲੇ ਇਕਦਮ ਤੇਜ਼ੀ ਨਾਲ ਵਧਣ ਲੱਗਦੇ ਨੇ। ਕੋਰੋਨਾ ਦਾ ਪੱਕਾ ਇਲਾਜ ਹਾਲੇ ਤਕ ਲੱਭਿਆ ਨਹੀਂ ਜਾ ਸਕਿਆ ਹੈ ਅਜਿਹੇ ਵਿਚ ਵੱਖ-ਵੱਖ ਦੇਸ਼ ਦੀਆਂ ਸਰਕਾਰਾਂ ਆਪਣੀ ਸੂਝ-ਬੂਝ ਨਾਲ ਹੀ ਅਹਿਤੀਆਤੀ ਕਦਮ ਚੁੱਕ ਰਹੀਆਂ ਨੇ। ਗੱਲ ਜੇਕਰ ਕੈਨੇਡਾ ਦੀ ਕਰੀਏ ਤਾਂ ਕੈਨੇਡੀਅਨ ਆਪਣੀ ਸਿਹਤ ਸੁਰੱਖਿਆ ਪ੍ਰਤੀ ਕਾਫ਼ੀ ਚਿੰਤਾ ਕਰਦੇ ਹੋਏ ਪ੍ਰਤੀਤ ਹੋ ਰਹੇ ਹਨ।

ਇਸ ਵੇਲੇ, ਕਨੇਡਾ ਵਿੱਚ 107,000 ਤੋਂ ਵੱਧ ਪੁਸ਼ਟੀ ਕੀਤੇ ਕੋਰੋਨਾ ਵਾਇਰਸ ਦੇ ਕੇਸ ਹਨ ਅਤੇ 8,700 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ.

ਇਸ ਸਭ ਵਿਚਾਲੇ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ,’ਅਮਰੀਕੀ ਸੈਲਾਨੀ ਹਾਲੇ ਕੈਨੇਡਾ ਨਾ ਆਉਣ !’

ਵੁੱਡਬ੍ਰਿਜ,ਓਨਟਾਰੀਓ ਵਿਖੇ ਸ਼ੁੱਕਰਵਾਰ ਨੂੰ ਪ੍ਰੈੱਸ ਮਿਲਣੀ ਦੌਰਾਨ ਕਿਹਾ ਕਿ, ਅਮਰੀਕੀ ਮਨੋਰੰਜਨ ਦੇ ਉਦੇਸ਼ਾਂ ਲਈ ਉਨਟਾਰੀਓ ਨਾ ਆਉਣ, ਜਦੋਂ ਸਭ ਕੁਝ ਠੀਕ-ਠਾਕ ਹੋ ਜਾਵੇ ਉਦੋਂ ਹੀ ਸਾਡੇ ਕੋਲ ਆਉਣ ਦੀ ਖੇਚਲ ਕਰਨਾ।

ਪ੍ਰੀਮੀਅਰ ਨੇ ਕਿਹਾ ਕਿ ਉਹਨਾਂ ਇੱਕ ਡਾਕਟਰ ਨਾਲ ਗੱਲ ਕੀਤੀ ਸੀ ਕਿ, ਕੀ ਕੋਵਿਡ -19 ਦੀ ਦੂਜੀ ਲਹਿਰ ਆ ਸਕਦੀ ਹੈ? ਡਾਕਟਰ ਨੇ ਕਿਹਾ ਕਿ ‘ਅਜਿਹਾ ਸੰਭਵ ਹੈ,ਜੇਕਰ ਤੁਸੀਂ ਅੰਤਰਰਾਸ਼ਟਰੀ ਸਰਹੱਦ ਨੂੰ ਖੋਲ੍ਹਦੇ ਹੋ।’ ਪ੍ਰੀਮੀਅਰ ਨੇ ਕਿਹਾ ਕਿ ਉਸ ਤੋਂ ਬਾਅਦ ਮੇਰੇ ਲਈ ਸਰਹੱਦਾਂ ਖੋਲਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਭਾਰਤ ਦੀ ਤਰ੍ਹਾਂ ਹੁਣ ਕੈਨੇਡਾ ਵੀ ਸਵਦੇਸ਼ੀ ਵਸਤੂਆਂ ਦੇ ਇਸਤੇਮਾਲ ‘ਤੇ ਲਗਾਉਣ

ਪ੍ਰੀਮੀਅਰ ਨੇ ਲੋਕਾਂ ਨੂੰ ਦੇਸ਼ ਅੰਦਰ ਬਣ ਰਹੀਆਂ ਵਸਤੂਆਂ ਦੇ ਇਸਤੇਮਾਲ ਲਈ ਅਪੀਲ ਕੀਤੀ ਅਤੇ ਕਿਹਾ, “ਸਥਾਨਕ ਤੌਰ ‘ਤੇ ਬਣੇ ਉਤਪਾਦਾਂ ਨੂੰ ਉਤਸ਼ਾਹਤ ਕਰਨਾ ਇਕ ਮਜ਼ਬੂਤ, ਸਵੈ-ਨਿਰਭਰ ਸੂਬਾ ਬਣਾਉਣ ਅਤੇ ਸਾਡੀ ਆਰਥਿਕ ਸੁਧਾਰ ਲਈ ਮਹੱਤਵਪੂਰਨ ਹੋਵੇਗਾ ।

ਓਂਟਾਰੀਓ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਕੈਨੇਡੀਅਨ ਮੈਨੂਫੈਕਚਰਰ ਐਂਡ ਐਕਸਪੋਰਟਰਜ਼ (ਸੀ.ਐੱਮ.ਈ.) ਵਲੋਂ ਓਂਟਾਰੀਓ ਮੇਡ ਪ੍ਰੋਗਰਾਮ ਦੇ ਉਦਘਾਟਨ ਲਈ ਸਮਰਥਨ ਕਰ ਰਹੀ ਹੈ।

Related News

ਸ਼ੁਕੱਰਵਾਰ ਤੋਂ ਕੁਝ ਮੁਬਾਇਲ ਫ਼ੋਨਜ਼ ‘ਚ ਨਹੀਂ ਚੱਲੇਗਾ ਵਟਸਐਪ !

Vivek Sharma

ਮੈਨੀਟੋਬਾ ਦੇ ਲੋਕਾਂ ਨੂੰ ਜਲਦ ਮਿਲ ਸਕਦੀ ਹੈ ਖੁਸ਼ਖਬਰੀ, ਘੱਟ ਹੋਣਗੀਆਂ ਪਾਬੰਦੀਆਂ

Vivek Sharma

ਟਰੂਡੋ ਕੈਨੇਡਾ ਦੇ ਨਵੇਂ ਗ੍ਰੀਨਹਾਉਸ ਗੈਸ ਨਿਕਾਸ ਦੇ ਟੀਚੇ 2030 ਦਾ ਕਰਨਗੇ ਐਲਾਨ

Rajneet Kaur

Leave a Comment