channel punjabi
Canada International News North America

ਅਧਿਆਪਕ ਉਨ੍ਹਾਂ ਛੇ ਲੋਕਾਂ ਵਿਚੋਂ ਇਕ ਹੈ ਜੋ ਸ਼ਨੀਵਾਰ ਨੂੰ ਜਾਨਲੇਵਾ ਚਾਕੂ ਮਾਰਨ ਵਾਲੇ ਹਮਲੇ ਤੋਂ ਬਚੀ ਜਦੋਂ ਉਸਨੇ ਹਮਲਾਵਰ ਤੋਂ ਇਕ ਹੋਰ ਔਰਤ ਦਾ ਬਚਾਅ ਕਰਨ ਦੀ ਕੀਤੀ ਕੋਸ਼ਿਸ਼

ਇਕ ਅਧਿਆਪਕ ਉਨ੍ਹਾਂ ਛੇ ਲੋਕਾਂ ਵਿਚੋਂ ਇਕ ਹੈ ਜੋ ਸ਼ਨੀਵਾਰ ਨੂੰ ਜਾਨਲੇਵਾ ਚਾਕੂ ਮਾਰਨ ਵਾਲੇ ਹਮਲੇ ਤੋਂ ਬਚੀ ਜਦੋਂ ਉਸਨੇ ਹਮਲਾਵਰ ਤੋਂ ਇਕ ਹੋਰ ਔਰਤ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਉੱਤਰੀ ਵੈਨਕੂਵਰ ਵਿਚ ਅਰਗੀਲ ਸੈਕੰਡਰੀ ਵਿਚ ਲੰਬੇ ਸਮੇਂ ਤੋਂ ਜੀਵ-ਵਿਗਿਆਨ ਦੀ ਅਧਿਆਪਕਾ ਸ਼ੈਲਾਹ ਕਲਾਉਸਨ ਹੁਣ ਘਰ ਵਿਚ ਤੰਦਰੁਸਤ ਹੋ ਗਈ ਹੈ। ਉਸਨੇ ਦੇਖਿਆ ਕਿ ਇਕ ਵਿਅਕਤੀ ਔਰਤ ਨੂੰ ਚਾਕੂ ਮਾਰ ਰਿਹਾ ਹੈ।ਉਸਨੇ ਦੌੜ ਕੇ ਉਸਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ।

ਮਿਸ਼ੇਲੁਕ ਦਾ ਕਹਿਣਾ ਹੈ ਕਿ ਉਸਦੀ ਭੈਣ ਨੇ ਜਦੋਂ ਚਾਕੂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਉਂਗਲ ‘ਤੇ ਕੱਟ ਲੱਗਿਆ ਅਤੇ ਨਾਲ ਹੀ ਉਸਦੇ ਸਿਰ ਦੇ ਪਿਛਲੇ ਖੱਬੇ ਪਾਸੇ ਇੱਕ ਛੁਰਾ ਮਾਰਿਆ ਗਿਆ। ਮਿਸ਼ੇਲੁਕ ਦੇ ਅਨੁਸਾਰ, ਕਲਾਉਸਨ ਹੋਰ ਪੀੜਤਾਂ ਬਾਰੇ ਬਾਰੇ ਵੀ ਪੁਛਦੀ ਹੈ ਅਤੇ ਉਹ ਚਾਹੁੰਦੀ ਹੈ ਕਿ ਉਸਦਾ ਨੇਬਰਹੁੱਡ ਦੁਬਾਰਾ ਸਕਾਰਾਤਮਕ ਅਤੇ ਸੁਰੱਖਿਅਤ ਜਗ੍ਹਾ ਬਣੇ।

ਦਸ ਦਈਏ ਉੱਤਰੀ ਵੈਨਕੂਵਰ ਵਿੱਚ ਇੱਕ ਲਾਇਬ੍ਰੇਰੀ ਤੇ ਸ਼ਾਪਿੰਗ ਸੈਂਟਰ ਉੱਤੇ ਮੌਜੂਦ ਲੋਕਾਂ ਉੱਤੇ ਇੱਕ ਸਿਰਫਿਰੇ ਵੱਲੋਂ ਕੀਤੇ ਹਮਲੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਤੇ ਛੇ ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਦੇ ਸਬੰਧ ਵਿੱਚ ਮਸ਼ਕੂਕ ਉੱਤੇ ਕਤਲ ਦੇ ਚਾਰਜ ਦਰਜ ਕੀਤੇ ਗਏ ਹਨ। ਐਤਵਾਰ ਨੂੰ ਜਾਰੀ ਕੀਤੀ ਗਈ ਇੱਕ ਨਿਊਜ਼ ਰਲੀਜ਼ ਵਿੱਚ ਹੋਮੀਸਾਈਡ ਡਿਟੈਕਟਿਵਜ਼ ਨੇ ਦੱਸਿਆ ਕਿ ਇਸ ਹਮਲੇ ਲਈ 28 ਸਾਲਾ ਯੈਨਿਕ ਬੈਨਡਾਓਗੋ ਨੂੰ ਸੈਕਿੰਡ ਡਿਗਰੀ ਮਰਡਰ ਲਈ ਚਾਰਜ ਕੀਤਾ ਗਿਆ ਹੈ।ਪੁਲਿਸ ਨੇ ਦੱਸਿਆ ਕਿ ਬੀਸੀ ਵਿੱਚ ਉਸ ਦੇ ਪਿਛੋਕੜ ਤੇ ਮਾਰੀ ਗਈ ਮਹਿਲਾ ਜਾਂ ਜ਼ਖ਼ਮੀ ਹੋਏ ਲੋਕਾਂ ਨਾਲ ਸਬੰਧਾਂ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

Related News

ਟੋਰਾਂਟੋ: ਕੋਵਿਡ-19 ਮਹਾਂਮਾਰੀ ਕਾਰਨ ਸਿਟੀ ਆਫ ਵਾਅਨ ਵੱਲੋਂ ਅਸਥਾਈ ਤੌਰ ‘ਤੇ 11,00 ਵਰਕਰਜ਼ ਦੀ ਕੀਤੀ ਜਾ ਰਹੀ ਹੈ ਛਾਂਗੀ

Rajneet Kaur

ਓਟਾਵਾ ‘ਚ ਕੋਵਿਡ 19 ਕਾਰਨ ਚਾਰ ਹੋਰ ਲੋਕਾਂ ਦੀ ਹੋਈ ਮੌਤ

Rajneet Kaur

ਭਾਰਤੀ ਮੂਲ ਦੇ ਡਾ. ਰਾਜ ਅਈਅਰ ਅਮਰੀਕੀ ਫ਼ੌਜ ਦੇ ਪਹਿਲੇ ਮੁੱਖ ਸੂਚਨਾ ਅਧਿਕਾਰੀ ਨਿਯੁਕਤ

Vivek Sharma

Leave a Comment