channel punjabi
Canada International News North America

ਇੰਮੀਗ੍ਰੇਸ਼ਨ ਲਾਟਰੀ ਦੇ 10 ਹਜ਼ਾਰ ਜੇਤੂਆਂ ਨੂੰ ਸੱਦੇ ਭੇਜਣ ਦਾ ਕੰਮ ਹੋਇਆ ਮੁਕੰਮਲ

ਟੋਰਾਂਟੋ : ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਮਾਪਿਆਂ ਅਤੇ ਦਾਦਾ-ਦਾਦੀਆਂ ਦੀ ਸਪੌਂਸਰਸ਼ਿਪ ਨਾਲ ਸਬੰਧਤ 10 ਹਜ਼ਾਰ ਸੱਦੇ ਭੇਜਣ ਦਾ ਕੰਮ ਮੁਕੰਮਲ ਕਰ ਲਿਆ ਹੈ। ਇੰਮੀਗ੍ਰੇਸ਼ਨ ਵਿਭਾਗ ਮੁਤਾਬਕ ਚਿੱਠੀ ਪ੍ਰਾਪਤ ਕਰਨ ਵਾਲੇ ਪ੍ਰਵਾਸੀਆਂ ਨੂੰ 60 ਦਿਨ ਦੇ ਅੰਦਰ ਆਪਣੀ ਸਪੌਂਸਰਸ਼ਿਪ ਅਰਜ਼ੀ ਦਾਖ਼ਲ ਕਰਨੀ ਹੋਵੇਗੀ ਅਤੇ ਇਸ ਤੋਂ ਬਾਅਦ ਆਉਣ ਵਾਲੀਆਂ ਅਰਜ਼ੀਆਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ।

ਇੰਮੀਗ੍ਰੇਸ਼ਨ ਵਿਭਾਗ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੇਰੈਂਟਸ ਅਤੇ ਗਰੈਂਡ ਪੇਰੈਂਟਸ ਸਪੌਂਸਰਸ਼ਿਪ ਯੋਜਨਾ ਅਧੀਨ ਇਸ ਸਾਲ 30 ਹਜ਼ਾਰ ਹੋਰ ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ ਜਿਨ੍ਹਾਂ ਬਾਰੇ ਇੱਛਾ ਦੇ ਪ੍ਰਗਟਾਵੇ ਮੰਗਣ ਤੋਂ ਪਹਿਲਾਂ ਪ੍ਰਵਾਸੀਆਂ ਨੂੰ ਸੂਚਿਤ ਕਰ ਦਿਤਾ ਜਾਵੇਗਾ।


ਸੰਭਾਵਤ ਸਪਾਂਸਰ ਜਿਨ੍ਹਾਂ ਨੇ ਇੱਕ ਸੱਦਾ ਪ੍ਰਾਪਤ ਕੀਤਾ ਸੀ, ਕੋਲ ਹੁਣ ਉਨ੍ਹਾਂ ਦੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਪਾਂਸਰ ਕਰਨ ਲਈ ਇੱਕ ਪੂਰੀ ਅਰਜ਼ੀ ਜਮ੍ਹਾ ਕਰਨ ਲਈ 60 ਕੈਲੰਡਰ ਦਿਨ ਹਨ । ਆਈਆਰਸੀਸੀ IRCC ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਸੰਭਾਵਤ ਸਪਾਂਸਰ ਜਿਨ੍ਹਾਂ ਨੇ ਸਪਾਂਸਰਸ਼ਿਪ ਬਿਨੈ-ਪੱਤਰ ਨੂੰ ਸਫਲਤਾਪੂਰਵਕ ਜਮ੍ਹਾਂ ਕਰ ਲਿਆ ਹੈ, ਪਰ ਇੱਕ ਸੱਦਾ ਪੱਤਰ ਨਹੀਂ ਮਿਲਿਆ ਹੈ, ਉਹਨਾਂ ਨੂੰ ਵੇਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਬੁਲਾਇਆ ਗਿਆ ਹੈ ਜਾਂ ਨਹੀਂ।
ਸੱਦੇ ਦੀ ਸਥਿਤੀ ਦੀ ਜਾਂਚ ਆਈਆਰਸੀਸੀ ਦੀ ਵੈਬਸਾਈਟ ‘ਤੇ ਵੀ ਕੀਤੀ ਜਾ ਸਕਦੀ ਹੈ।

Related News

400ਵੇਂ ਪ੍ਰਕਾਸ਼ ਉਤਸਵ ਮੌਕੇ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ, ਪ੍ਰਧਾਨ ਮੰਤਰੀ ਟਰੂਡੋ ਨੂੰ ਲਿੱਖੀ ਚਿੱਠੀ

Vivek Sharma

ਹੈਲਥ ਕੇਅਰ ‘ਚ ਕੋਵਿਡ 19 ਦੇ ਪ੍ਰਕੋਪ ਆਏ ਸਾਹਮਣੇ

Rajneet Kaur

ਲੈਬਨਾਨ ਧਮਾਕੇ ‘ਚ ਕੈਨੇਡੀਅਨ ਕਾਰੋਬਾਰੀ ਦੀ ਮੌਤ

Rajneet Kaur

Leave a Comment