channel punjabi
Canada International News North America

ਹੈਮਿਲਟਨ ਪੁਲਿਸ ਨੇ ਬ੍ਰਿਟਿਸ਼ ਕੋਲੰਬੀਆ ਦੇ 39 ਸਾਲਾ ਵਿਅਕਤੀ ਦੀ ਸਟੋਨੀ ਕਰੀਕ ਵਿੱਚ ਗੋਲੀਬਾਰੀ ਤੋਂ ਬਾਅਦ ਹੋਈ ਮੌਤ ਵਿੱਚ ਦੋ ਸ਼ੱਕੀ ਵਿਅਕਤੀਆਂ ਦੀ ਕੀਤੀ ਪਛਾਣ

ਹੈਮਿਲਟਨ ਪੁਲਿਸ ਨੇ ਬ੍ਰਿਟਿਸ਼ ਕੋਲੰਬੀਆ ਦੇ 39 ਸਾਲਾ ਵਿਅਕਤੀ ਦੀ ਸਟੋਨੀ ਕਰੀਕ ਵਿੱਚ ਗੋਲੀਬਾਰੀ ਤੋਂ ਬਾਅਦ ਹੋਈ ਮੌਤ ਵਿੱਚ ਦੋ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਹੈ।

ਪੁਲਿਸ ਨੂੰ ਸੋਮਵਾਰ ਸ਼ਾਮ 7:15 ਵਜੇ ਅਰਵਿਨ ਐਵੇਨਿਉ ਖੇਤਰ ‘ਚ ਬੁਲਾਇਆ ਗਿਆ ਸੀ। ਜਦੋਂ ਅਧਿਕਾਰੀ ਪਹੁੰਚੇ, ਉਨ੍ਹਾਂ ਨੂੰ ਇੱਕ 26 ਸਾਲਾ ਔਰਤ ਮਿਲੀ ਜਿਸਨੂੰ ਗੰਭੀਰ ਸਟਾਂ ਲੱਗੀਆਂ ਸਨ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਅਤੇ ਪੁਲਿਸ ਨੇ ਕਿਹਾ ਕਿ ਉਸ ਸਮੇਂ ਉਹ ਗੰਭੀਰ ਹਾਲਤ ਵਿੱਚ ਸੀ। ਇਕ ਵਿਅਕਤੀ ਨੂੰ ਉਸ ਜਗ੍ਹਾ ਤੇ ਮ੍ਰਿਤਕ ਪਾਇਆ ਗਿਆ ਸੀ। ਉਸਦੀ ਪਛਾਣ ਟਾਈਲਰ ਪ੍ਰੈੱਟ ਵਜੋਂ ਹੋਈ ਹੈ।

ਪੁਲਿਸ ਨੇ ਟੋਰਾਂਟੋ ਤੋਂ 28 ਸਾਲਾ ਓਲੀਵਰ ਕਰਾਫਾ ਅਤੇ 25 ਸਾਲਾ ਯੂਨ (ਲੂਸੀ) ਲੂ ਲੀ ਲਈ ਵਾਰੰਟ ਜਾਰੀ ਕੀਤੇ ਹਨ। ਉਹ ਪਹਿਲੇ ਦਰਜੇ ਦੇ ਕਤਲ ਅਤੇ ਦੂਜੇ ਪੀੜਤ ਦੇ ਕਤਲ ਦੀ ਕੋਸ਼ਿਸ਼ ਲਈ ਲੋੜੀਂਦੇ ਹਨ। ਪੁਲਿਸ ਦਾ ਮੰਨਣਾ ਹੈ ਕਿ ਵਾਹਨ ਇਸ ਵਾਰਦਾਤ ਵਿੱਚ ਸ਼ਾਮਲ ਸਨ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਸ਼ੱਕੀ ਟੋਰਾਂਟੋ ਵਿੱਚ ਰਹਿੰਦੇ ਹਨ ਅਤੇ ਮੰਨਿਆ ਜਾਂਦਾ ਹੈ ਕਿ ਉਹ ਇਲਾਕਾ ਛੱਡ ਗਏ ਹਨ। ਪੁਲਿਸ ਨੇ ਲੋਕਾਂ ਨੂੰ ਚਿਤਾਵਨੀ ਦਿਤੀ ਹੈ ਕਿ ਜੇਕਰ ਉਹ ਕਿਤੇ ਵੀ ਦਿਖਦੇ ਹਨ ਉਨ੍ਹਾਂ ਕੋਲ ਨਾ ਜਾਣ ਸਗੋਂ ਪੁਲਿਸ ਨਾਲ ਤੁਰੰਤ ਸਪੰਰਕ ਕਰਨ।

Related News

ਸਸਕੈਚਵਨ ਪੁਲਿਸ ਨੇ 23 ਸਾਲਾਂ ਅੰਤਰ-ਰਾਸ਼ਟਰੀ ਵਿਦਿਆਰਥਣ ਕਤਲ ਮਾਮਲੇ ‘ਚ ਰਣਬੀਰ ਢੱਲ ਨੂੰ ਕੀਤਾ ਗ੍ਰਿਫਤਾਰ

Rajneet Kaur

ਕੈਨੇਡਾ ਵਿੱਚ ਤਿਰੰਗਾ-ਮੇਪਲ ਰੈਲੀ ਦੌਰਾਨ ਹੋਈ ਹਿੰਸਾ ਦੇ ਦੋਸ਼ ਵਿੱਚ ਇੱਕ ਪੰਜਾਬੀ ਨੌਜਵਾਨ ਗ੍ਰਿਫਤਾਰ

Rajneet Kaur

ਵੈਲੰਨਟਾਈਨ ਡੇਅ: ਆਪਣੇ ਅਜ਼ੀਜ਼ਾਂ ਨੂੰ ਤੋਹਫੇ ਦੇਣ ਲਈ ਸਸਕੈਟੂਨ ਦੇ ਬਜ਼ਾਰਾਂ ‘ਚ ਲੱਗੀਆਂ ਰੋਣਕਾਂ

Rajneet Kaur

Leave a Comment