channel punjabi
Canada International News North America

ਹੇਅ ਰਿਵਰ ਦੀ ਰਹਿਣ ਵਾਲੀ ਇਕ ਔਰਤ ‘ਤੇ ਰਿੱਛ ਦਾ ਹਮਲਾ, ਰਿੱਛ ਦਾ ਧਿਆਨ ਭਟਕਾ ਕੇ ਹੈਲਮਰ ਨੇ ਬਚਾਈ ਔਰਤ ਦੀ ਜਾਨ

NWT ਦੇ ਹੇਅ ਰਿਵਰ ਦੀ ਰਹਿਣ ਵਾਲੀ ਇਕ ਔਰਤ ਤੇ ਸ਼ੁੱਕਰਵਾਰ ਸਵੇਰੇ ਇਕ ਰਿੱਛ ਨੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਗੰਭੀਰ ਜ਼ਖਮੀ ਹਾਲਤ ‘ਚ ਔਰਤ ਨੂੰ ਐਡਮਿੰਟਨ ਦੇ ਹਸਪਤਾਲ ਪਹੁੰਚਾਇਆ ਗਿਆ।

ਗੁਆਢੀਂ ਰਾਏ ਹੈਲਮਰ ਨੇ ਰਿਛ ਦਾ ਧਿਆਨ ਭਟਕਾ ਕੇ ਔਰਤ ਦੀ ਜਾਨ ਬਚਾਈ। ਉਸਨੇ ਦਸਿਆ ਕਿ ਹਮਲਾ ਉਸ ਦੇ ਘਰ ਦੇ ਬਿਲਕੁਲ ਬਾਹਰ ਹੋਇਆ, ਜਿਥੇ ਉਸਨੇ ਰਿਛ ਨਾਲ ਮੁਕਬਲਾ ਕੀਤਾ ਤੇ ਪੀੜਿਤ ਔਰਤ ਨੂੰ ਸੁਰੱਖਿਆ ਆਪਣੇ ਵਲ ਖਿੱਚਣ ਵਿੱਚ ਕਾਮਯਾਬ ਰਿਹਾ। ਉਸਨੇ ਕਿਹਾ ਕਿ ਇਹ ਬਹੁਤ ਭਿਆਨਕ ਸੀ।

ਹੈਲਮਰ ਨੇ ਸਸਕਾਟੂਨ ਡ੍ਰਾਇਵ ਅਤੇ ਕ੍ਰੈਨਬੇਰੀ ਕ੍ਰੈਸੈਂਟ ਵਿਖੇ ਆਪਣੇ ਘਰ ਤੋਂ ਦਸਿਆ ਕਿ ਉਸਦੇ ਘਰ ਦਾ ਅਗਲਾ ਹਿੱਸਾ ਅਜੇ ਵੀ ਖੂਨ ਨਾਲ ਰੰਗਿਆ ਹੋਇਆ ਹੈ। ਉਸ ਨੇ ਕਿਹਾ ਕਿ ਉਸ ਨੂੰ ਸਵੇਰੇ 3 ਵਜੇ ਉਸ ਦੇ ਕਾਮਨ-ਲਾਅ ਪਾਰਟਨਰ ਨੇ ਜਗਾਇਆ, ਜਿਸਨੇ ਬਾਹਰ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ ਸਨ। ਉਸਨੇ ਕਿਹਾ ਕਿ ਉਸਨੇ ਬਾਹਰ ਡੈਕ ਵੱਲ ਵੇਖਿਆ ਕਿ “ਰਿਛ ਔਰਤ ਦੇ ਉਪਰ ਸੀ। ਹੈਲਮਰ ਨੇ ਕਿਹਾ ਕਿ ਰਿੱਛ ਨੇ ਪੀੜਿਤ ਔਰਤ ਨੂੰ ਡੈੱਕ ਤੋਂ ਬਾਹਰ ਖਿੱਚ ਲਿਆ ਅਤੇ ਉਸਤੇ ਹਮਲਾ ਕਰ ਦਿਤਾ।

ਹੈਲਮਰ ਨੇ ਕਿਹਾ ਕਿ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਔਰਤ ਦੀ ਮਦਦ ਕਰ ਸੱਕਿਆ।

ਸੂਬੇ ਦੇ ਸੀਨੀਅਰ ਪ੍ਰਸ਼ਾਸਕੀ ਅਧਿਕਾਰੀ ਗਲੇਨ ਸਮਿਥ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ 2:30 ਵਜੇ ਐਮਰਜੈਂਸੀ ਕਰਮਚਾਰੀਆਂ ਨੂੰ ਰਿਛ ਦੇ ਹਮਲੇ ਦੀ ਖਬਰ ਮਿਲੀ ਸੀ। ਉਨ੍ਹਾਂ ਕਿਹਾ ਕਿ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ ਸੀ। ਪਰ ਉਨ੍ਹਾਂ ਨੇ ਅਜੇ ਹੋਰ ਕੋਈ ਜਾਣਕਾਰੀ ਨਹੀਂ ਦਿਤੀ।

ਆਰਸੀਐਮਪੀ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਇੱਕ “ਜ਼ਖਮੀ ਔਰਤ ਨੂੰ ਅਗਲੇਰੇ ਇਲਾਜ ਲਈ ਐਡਮਿੰਟਨ ਹਸਪਤਾਲ ‘ਚ ਪਹੁੰਚਾਇਆ ਗਿਆ ਹੈ।

Related News

ਗਿਲਡਫੋਰਡ ਖੇਤਰ ਵਿਚ ਇਕ ਔਰਤ ਨੂੰ ਵਿਅਕਤੀ ਨੇ ਮਾਰਿਆ ਮੁੱਕਾ,ਪੁਲਿਸ ਵਲੋਂ ਵਿਅਕਤੀ ਦੀ ਭਾਲ ਸ਼ੁਰੂ

Rajneet Kaur

ਓਂਟਾਰੀਓ: ਹੈਕਰਾਂ ਨੇ ਕੈਨੇਡੀਅਨ ਸਰਕਾਰ ਦੇ 9000 ਤੋਂ ਵਧ ਖਾਤਿਆਂ ਨੂੰ ਕੀਤਾ ਹੈਕ

Rajneet Kaur

ਸਰੀ : ਸ਼ੁਕਰਵਾਰ ਦਿਨ ਹਨੇਰਾ ਅਤੇ ਭਾਰੀ ਬਾਰਸ਼ ਕਾਰਨ ਲੋਕਾਂ ਲਈ ਖਤਰਨਾਕ ਦਿਨ ਸਾਭਿਤ ਹੋਇਆ

Rajneet Kaur

Leave a Comment