channel punjabi
Canada International News North America

ਹਿਊਸਟਨ ‘ਚ ਇਕ ਘਰੇਲੂ ਮਸਲੇ ਨੂੰ ਨਜਿਠਣ ਗਏ ਪੁਲਿਸ ਵਾਲਿਆ ‘ਤੇ ਵਿਅਕਤੀ ਨੇ ਚਲਾਈਆਂ ਗੋਲੀਆਂ, ਇਕ ਪੁਲਿਸ ਅਧਿਕਾਰੀ ਦੀ ਮੌਤ, ਇਕ ਜ਼ਖਮੀ

ਹਿਊਸਟਨ ‘ਚ ਇਕ ਘਰੇਲੂ ਮਸਲੇ ਨੂੰ ਨਜਿਠਣ ਗਏ ਪੁਲਿਸ ਵਾਲਿਆ ‘ਤੇ ਵਿਅਕਤੀ ਨੇ ਗੋਲੀਆਂ ਚਲਾ ਦਿਤੀਆਂ। ਜਿਸ ਦੌਰਾਨ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਇੱਕ ਕਿਸ਼ੋਰ ਅਤੇ ਇੱਕ ਹੋਰ ਅਧਿਕਾਰੀ ਜ਼ਖਮੀ ਹੋ ਗਏ।

ਪੁਲਿਸ ਮੁਖੀ ਆਰਟ ਐਸੇਵੇਡੋ ਨੇ ਕਿਹਾ ਕਿ ਅਧਿਕਾਰੀ ਸਵੇਰੇ 8 ਵਜੇ ਦੱਖਣ-ਪੱਛਮ ਹਿਊਸਟਨ ਦੇ ਅਪਾਰਟਮੈਂਟ ਵਿਖੇ ਪਹੁੰਚੇ ਜਿਥੇ ਉਨ੍ਹਾਂ ਨੇ ਇਕ ਔਰਤ ਨਾਲ ਮੁਲਾਕਾਤ ਕੀਤੀ ਜਿਸ ਨੇ ਕਿਹਾ ਕਿ ਉਹ ਘਰ ਛੱਡ ਰਹੀ ਹੈ ਅਤੇ ਆਪਣਾ ਸਮਾਨ ਲੈਣਾ ਚਾਹੁੰਦੀ ਹੈ, ਪਰ ਉਸਦਾ ਪਤੀ ਉਸ ਨੂੰ ਘਰ ਦੇ ਅੰਦਰ ਨਹੀਂ ਆਉਣ ਦੇ ਰਿਹਾ।

ਐਸੇਵੇਡੋ ਨੇ ਇਕ ਕਾਨਫਰੰਸ ਦੌਰਾਨ ਕਿਹਾ, ਕਿ ਡੇਢ ਘੰਟੇ ਬਾਅਦ ਔਰਤ ਦੇ 14 ਸਾਲਾ ਪੁਤਰ ਨੇ ਅਪਾਰਟਮੈਂਟ ਦਾ ਦਰਵਾਜ਼ਾ ਖੋਲ੍ਹਿਆ ਅਤੇ 51 ਸਾਲਾ ਐਲਮਰ ਮਨਜ਼ਾਨੋ ਬਾਹਰ ਆਇਆ ਅਤੇ ਉਸਨੇ ਪੁਲਿਸ ਅਧਿਕਾਰੀਆਂ ‘ਤੇ ਗੋਲੀਆਂ ਚਲਾ ਦਿਤੀਆਂ। ਪੁਲਿਸ ਨੇ ਵੀ ਫਿਰ ਗੋਲੀਆਂ ਦਾ ਜਵਾਬ ਦਿਤਾ।

ਐਸੇਵੇਡੋ ਨੇ ਦੱਸਿਆ ਕਿ 65 ਸਾਲਾ ਹੈਰੋਲਡ ਪ੍ਰੀਸਟਨ ਦੇ ਸਿਰ ‘ਚ ਅਤੇ ਕਈ ਥਾਵਾਂ ‘ਤੇ ਗੋਲੀਆਂ ਮਾਰੀਆਂ ਗਈਆਂ ਉਸਦੀ ਹਸਪਤਾਲ ‘ਚ ਮੌਤ ਹੋ ਗਈ ਹੈ। ਅਫਸਰ ਕੋਰਟਨੀ ਵਾਲਰ ਨੂੰ ਬਾਂਹ ਵਿਚ ਗੋਲੀ ਲੱਗੀ ਸੀ ਅਤੇ ਉਹ ਹਸਪਤਾਲ ਵਿਚ ਸਥਿਰ ਹਾਲਤ ਵਿਚ ਹੈ। ਉਨ੍ਹਾਂ ਕਿਹਾ ਕਿ ਮਨਜ਼ਾਨੋ ਅਤੇ ਕਿਸ਼ੋਰ ਨੂੰ ਵੀ ਗੋਲੀ ਲੱਗੀ ਹੈ ਅਤੇ ਉਨ੍ਹਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।

ਐਸੇਵੇਡੋ ਨੇ ਦੱਸਿਆ ਕਿ ਸਵੈਟ (SWAT) ਟੀਮ ਅਤੇ ਹੋਰ ਐਮਰਜੈਂਸੀ ਕਰਮਚਾਰੀਆਂ ਨੇ ਇਮਾਰਤ ਦਾ ਘਿਰਾਓ ਕੀਤਾ ਜਿਸ ਤੋਂ ਬਾਅਦ ਸਵੇਰੇ 10:30 ਵਜੇ ਮਨਜ਼ਾਨੋ ਨੇ ਸਮਰਪਣ ਕਰ ਦਿਤਾ।

ਐਸੇਵੇਡੋ ਨੇ ਕਿਹਾ ਕਿ ਮਨਜ਼ਾਨੋ ਦਾ ਅਪਰਾਧਿਕ ਇਤਿਹਾਸ ਹੈ ਪਰ ਉਨ੍ਹਾਂ ਨੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਹੈਰਿਸ ਕਾਉਂਟੀ ਦੀ ਅਦਾਲਤ ਦੇ ਰਿਕਾਰਡ ਤੋਂ ਪਤਾ ਚੱਲਦਾ ਹੈ ਕਿ ਉਸਦੀ 2002 ‘ਚ ਗ੍ਰਿਫਤਾਰੀ ਹੋਈ ਸੀ ਅਤੇ ਉਸਨੂੰ 120 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

Related News

NACI ਨੇ ਕੋਵਿਡ-19 ਵੈਕਸੀਨੇਸ਼ਨ ਲਈ ਉਮਰ ਘਟਾ ਕੇ 30 ਸਾਲ ਤੇ ਇਸ ਤੋਂ ਵੱਧ ਕਰਨ ਦੀ ਕੀਤੀ ਸਿਫਾਰਿਸ਼

Rajneet Kaur

ਕੈਨੇਡਾ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 98 ਹਜ਼ਾਰ ਤੋਂ ਹੋਈ ਪਾਰ

team punjabi

ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨੇ ਲਈ 38 ਲੋਕਾਂ ਦੀ ਜਾਨ , ਕਈ ਹਸਪਤਾਲਾਂ ‘ਚ ਭਰਤੀ

Vivek Sharma

Leave a Comment