channel punjabi
International News North America

ਹਾਂਗਕਾਂਗ ਵਿੱਚ ਜਿੰਮੀ ਲਾਈ ਦੀ ਗ੍ਰਿਫਤਾਰੀ, ਅਮਰੀਕਾ ਅਤੇ ਚੀਨ ਵਿਚਾਲੇ ਤਲਖ਼ੀ ਵਧੀ

ਅਮਰੀਕਾ ਅਤੇ ਚੀਨ ਵਿਚਾਲੇ ਇੱਕ ਵਾਰ ਫ਼ਿਰ ਤੋਂ ਵਧਿਆ ਤਣਾਅ

ਹਾਂਗਕਾਂਗ ਵਿੱਚ ਲੋਕਤੰਤਰ ਹਮਾਇਤੀ ਜਿੰਮੀ ਲਾਈ ਨੂੰ ਚੀਨ ਨੇ ਕੀਤਾ ਗ੍ਰਿਫਤਾਰ

ਜਿੰਮੀ ਦੀ ਗ੍ਰਿਫਤਾਰੀ ‘ਤੇ ਅਮਰੀਕਾ ਨੇ ਦਿੱਤੀ ਤਿੱਖੀ ਪ੍ਰਤੀਕ੍ਰਿਆ

ਮਾਈਕ ਪੋਂਪੀਓ ਨੇ ਚੀਨ ਦੀ ਕਮਿਊਨਿਸਟ ਸਰਕਾਰ ਨੂੰ ਜੰਮ ਕੇ ਭੰਡਿਆ

ਵਾਸ਼ਿੰਗਟਨ : ਅਮਰੀਕਾ ਅਤੇ ਚੀਨ ਵਿਚਾਲੇ ਤਲਖ਼ੀ ਇੱਕ ਵਾਰ ਫਿਰ ਤੋਂ ਵੱਧ ਗਈ ਹੈ। ਇਸ ਤਲਖ਼ੀ ਦਾ ਕਾਰਨ ਹੈ, ਮੀਡੀਆ ਬੈਰਨ ਜਿੰਮੀ ਲਾਈ ਦੀ ਗ੍ਰਿਫਤਾਰੀ । ਚੀਨ ਵੱਲੋਂ ਜਿੰਮੀ ਲਾਈ ਦੀ ਗ੍ਰਿਫਤਾਰੀ ਉੱਤੇ ਅਮਰੀਕਾ ਨੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਮੀਡੀਆ ਬੈਰਨ ਜਿੰਮੀ ਲਾਈ ਨੂੰ ਮਹਾਨ ਦੇਸ਼ ਭਗਤ ਦੱਸਦੇ ਹੋਏ,ਉਸਦੀ ਗ੍ਰਿਫਤਾਰੀ ਲਈ ਚੀਨ ਦੀ ਨਿੰਦਾ ਕੀਤੀ ਹੈ।

ਪੋਂਪਿਓ ਨੇ ਅਮਰੀਕਾ-ਚੀਨ ਸਬੰਧਾਂ ‘ਤੇ ਬੋਲਦਿਆਂ ਕਿਹਾ ਕਿ ਬੀਜਿੰਗ ਵਿਚ ਜੋ ਹੋ ਰਿਹਾ ਹੈ, ਉਹ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਚੰਗਾ ਨਹੀਂ ਹੈ। ਚੀਨ ਦੀ ਕਮਿਊਨਿਸਟ ਪਾਰਟੀ ਦੀਆਂ ਸਰਗਰਮੀਆਂ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਤੇਜ਼ ਹੋ ਗਿਆ ਹੈ। ਚੀਨ ਦੇ ਰਾਸ਼ਟਰੀ ਸੁਰੱਖਿਆ ਐਕਟ ਨੇ ਅਮਰੀਕਾ ਦੀ ਸੁਰੱਖਿਆ ਲਈ ਖਤਰਾ ਪੈਦਾ ਕੀਤਾ ਹੈ।

ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੀ ਟਿਕਟਾਕ ਅਤੇ ਮੈਸੇਜਿੰਗ ਐਪ ਵੀਚ ਉੱਤੇ ਵਿਆਪਕ ਪਾਬੰਦੀ ਲਗਾ ਦਿੱਤੀ ਹੈ।

ਖਾਸ ਗੱਲ ਇਹ ਹੈ ਕਿ ਜਿੰਮੀ ਲਾਈ ਦੀ ਗ੍ਰਿਫਤਾਰੀ ਚੀਨ ਦੇ ਨਵੇਂ ਸੁਰੱਖਿਆ ਕਾਨੂੰਨ ਤਹਿਤ ਕੀਤੀ ਗਈ ਹੈ। ਇਸ ਗ੍ਰਿਫਤਾਰੀ ਦਾ ਉਦੇਸ਼ ਹਾਂਗਕਾਂਗ ਵਿਚ ਲੋਕਤੰਤਰੀ ਸਮਰਥਕਾਂ ਨੂੰ ਕਮਜ਼ੋਰ ਕਰਨਾ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣਾ ਹੈ। ਲਾਈ ਦੀ ਗ੍ਰਿਫਤਾਰੀ ਦੇ ਨਾਲ ਹਾਂਗਕਾਂਗ ਵਿਚ ਲੋਕਤੰਤਰੀ ਸਮਰਥਕਾਂ ਅਤੇ ਮੀਡੀਆ ਦੀ ਆਜ਼ਾਦੀ ਖ਼ਤਰੇ ਵਿਚ ਹੈ।

ਇਹ ਲੋਕਤੰਤਰ ਅਤੇ ਮੀਡੀਆ ਉੱਤੇ ਹਮਲਾ ਹੈ। ਅਮਰੀਕਾ ਨੇ ਇਸ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ ਅਤੇ ਚੀਨ ਨੂੰ ਚੇਤਾਵਨੀ ਦਿੱਤੀ ਹੈ। ਅਮਰੀਕਾ ਨੇ ਹਾਂਗਕਾਂਗ ਨੂੰ ਇਹ ਕਦਮ ਵਾਪਸ ਲੈਣ ਲਈ ਕਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਹਾਂਗਕਾਂਗ ਦੇ ਮੀਡੀਆ ਕਿੰਗ ਜਿੰਮੀ ਲਾਈ ਨੂੰ ਬੀਤੇ ਦਿਨੀਂ ਵਿਦੇਸ਼ੀ ਤਾਕਤਾਂ ਨਾਲ ਮਿਲੀਭੁਗਤ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਸਾਲ ਹੋਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਬੀਜਿੰਗ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਇਹ ਸ਼ਹਿਰ ਦੀ ਸਭ ਤੋਂ ਹਾਈਪ੍ਰੋਫਾਇਲ ਗ੍ਰਿਫਤਾਰੀ ਹੈ।

ਦੂਜੇ ਪਾਸੇ ਹਾਂਗ ਕਾਂਗ ਦੀ ਪੁਲਿਸ ਨੇ ਕਿਹਾ ਕਿ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ ਦੇ ਸ਼ੱਕ ਵਿੱਚ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ ਬਿਆਨ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦਾ ਵੇਰਵਾ ਨਹੀਂ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪ੍ਰਸਿੱਧ ਟੈਬਲਾਇਡ ‘ਐਪਲ ਡੇਲੀ’ ਦਾ ਮਾਲਕ ਮੀਡੀਆ ਬੈਰਨ ਜ਼ਿੰਮੀ ਲਾਈ ਲੋਕਤੰਤਰ ਦੇ ਸਮਰਥਨ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਹੈ ਅਤੇ ਉਹ ਲਗਾਤਾਰ ਚੀਨ ਦੇ ਤਾਨਾਸ਼ਾਹੀ ਸ਼ਾਸਨ ਦੀ ਅਲੋਚਨਾ ਕਰਦਾ ਆ ਰਿਹਾ ਹੈ।

Related News

ਬੀ.ਸੀ. ‘ਚ ਕੋਵਿਡ -19 ਦੇ 617 ਕੇਸਾਂ ਦੀ ਪੁਸ਼ਟੀ, ਛੇ ਹਫ਼ਤਿਆਂ ਵਿਚ ਸਭ ਤੋਂ ਵੱਧ ਨਵੇਂ ਇਨਫੈਕਸ਼ਨ

Rajneet Kaur

ਟੋਰਾਂਟੋ ਆਫ ਸਿਟੀ ਸਟਾਫ ਮੈਂਬਰ ‘ਤੇ ਇਕ ਵਿਅਕਤੀ ਨੇ ਛੁਰੇ ਨਾਲ ਕੀਤਾ ਹਮਲਾ, ਔਰਤ ਗੰਭੀਰ ਰੂਪ ‘ਚ ਜ਼ਖਮੀ

Rajneet Kaur

ਵਿੱਤ ਮੰਤਰੀ ਨੂੰ ਵਿਦੇਸ਼ ਜਾਣ ਦੀ ਆਗਿਆ ਦੇਣਾ ਮੇਰੀ ਗਲਤੀ : ਡੱਗ ਫੋਰਡ

Vivek Sharma

Leave a Comment