channel punjabi
Canada International News North America

ਹਰ ਹਫਤੇ ਕੋਵਿਡ 19 ਦੀਆਂ ਹਜ਼ਾਰਾਂ ਖੁਰਾਕਾਂ ਦੇ ਆਉਣ ਦੀ ਉਮੀਦ: ਟਰੂਡੋ

ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਨੂੰ ਵੱਡੀ ਗਿਣਤੀ ਵਿੱਚ ਕੋਵਿਡ ਵੈਕਸੀਨ ਮਿਲਣਗੀਆਂ। ਇਸ ਨੂੰ ਲੈ ਕੇ ਫੈਡਰਲ ਸਰਕਾਰ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਲੇਬਲੈਂਕ ਨੇ ਦੱਸਿਆ ਕਿ ਪ੍ਰੋਵਿੰਸ਼ੀਅਲ ਸਰਕਾਰਾਂ ਨਾਲ ਪੂਰਾ ਰਾਬਤਾ ਹੈ ਅਤੇ ਤਿਆਰੀਆ ਮੁਕੰਮਲ ਹੋ ਚੁੱਕੀਆ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਹੈਲਥ ਅਧਿਕਾਰੀਆਂ ਵੱਲੋਂ ਲਗਾਤਾਰ ਮਾਡਲਿੰਗ ਨੂੰ ਲੈ ਕੇ ਮੀਟਿੰਗਾਂ ਕੀਤੀਆ ਜਾ ਰਹੀਆ ਹਨ। ਓਨਟਾਰੀਓ ਸਰਕਾਰ ਨੇ ਪਬਲਿਕ ਹੈਲਥ ਦੀਆ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪ੍ਰਭਾਵਿਤ ਇਲਾਕਿਆਂ ਵਿੱਚ ਲਾਕਡਾਊਨ ਵਧਾ ਕੇ ਉਦਾਹਰਣ ਸੈੱਟ ਕੀਤੀ ਹੈ।

ਲੇਬਲੈਂਕ ਨੇ ਐਤਵਾਰ ਨੂੰ ਇਕ ਇੰਟਰਵਿਉ ਦੌਰਾਨ ਕਿਹਾ ਕਿ ਅਸੀਂ ਫਰਵਰੀ ਦੇ ਇਨ੍ਹਾਂ ਆਖਰੀ ਹਫ਼ਤਿਆਂ ਅਤੇ ਮਾਰਚ ਵਿੱਚ ਇੱਕ ਮਹੱਤਵਪੂਰਨ ਰੈਂਪ-ਅਪ ਵੇਖਣ ਜਾ ਰਹੇ ਹਾਂ। ਅਸੀਂ ਬਹੁਤ ਵਿਸ਼ਵਾਸ਼ ਰੱਖਦੇ ਹਾਂ, ਅਤੇ ਸੂਬੇ ਜ਼ਰੂਰ ਸਾਨੂੰ ਦੱਸਦੇ ਹਨ ਕਿ ਉਹ ਚਿੰਤਤ ਹਨ ਅਤੇ ਵਧੇਰੇ ਟੀਕੇ ਪ੍ਰਾਪਤ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ Maj.-Gen. Dany Fortin ਕੈਨੇਡਾ ਦੇ ਟੀਕਾ ਲਾਜਿਸਟਿਕਸ ਦੇ ਇੰਚਾਰਜ ਕਮਾਂਡਰ ਅਪ੍ਰੈਲ ਤੋਂ ਜੂਨ ਦੇ ਵਿਚਕਾਰ ਹੋਣ ਵਾਲੇ 23 ਮਿਲੀਅਨ ਖੁਰਾਕਾਂ ਦੀ ਤਿਆਰੀ ਲਈ ਹਰੇਕ ਸੂਬੇ ‘ਚ ਕਾਉਂਟਰਪਾਰਟ ਨਾਲ ਮਿਲ ਕੇ ਰਿਹਰਸਲਾਂ ਅਤੇ ਟੇਬਲਟਾਪ ਅਭਿਆਸਾਂ ਦੀ ਇੱਕ ਸੀਰੀਜ਼ ਲਗਾ ਰਹੇ ਹਨ।

ਆਉਣ ਵਾਲੇ ਹਫ਼ਤੇ ਵਿੱਚ, ਕੈਨੇਡਾ ਨੇ ਫਾਈਜ਼ਰ-ਬਾਇਓਨਟੈਕ ਅਤੇ ਮਾਡਰਨਾ ਟੀਕਿਆਂ ਦੀਆਂ 643,000 ਤੋਂ ਵੱਧ ਖੁਰਾਕਾਂ ਪ੍ਰਾਪਤ ਕਰਨੀਆਂ ਹਨ। ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੁਣ ਹਰ ਹਫਤੇ ਹਜ਼ਾਰਾਂ ਖੁਰਾਕਾਂ ਦੇ ਆਉਣ ਦੀ ਉਮੀਦ ਹੈ।

Related News

NASA ਦੇ ਮਿਸ਼ਨ ਮੰਗਲ ਨੂੰ ਮਿਲੀ ਇਤਿਹਾਸਕ ਸਫ਼ਲਤਾ : INGENUITY ਹੈਲੀਕਾਪਟਰ ਨੇ ਭਰੀ ਪਹਿਲੀ ਉਡਾਨ, ਵਿਗਾਆਨੀਆਂ ‘ਚ ਭਰਿਆ ਨਵਾਂ ਜੋਸ਼

Vivek Sharma

ਏਅਰ ਕੈਨੇਡਾ ਨੇ 25 ਹਜ਼ਾਰ ਟੈਸਟਿੰਗ ਕਿੱਟਾਂ ਦਾ ਦਿੱਤਾ ਆਰਡਰ, ਪੰਜ ਮਿੰਟਾਂ ਅੰਦਰ ਪਤਾ ਚਲੇਗੀ ਕੋਵਿਡ ਰਿਪੋਰਟ

Vivek Sharma

ਬਰੈਂਪਟਨ ‘ਚ ਵਾਪਰੀ ਬੇਅਦਬੀ ਦੀ ਘਟਨਾ ਦੀ ਜਾਂਚ ਹੋਈ ਪੂਰੀ, ਨਵੇਂ ਤੱਥ ਆਏ ਸਾਹਮਣੇ

Vivek Sharma

Leave a Comment