channel punjabi
Canada International News North America

ਸੱਸਕੈਚਵਨ ਦੇ 185,000 ਤੋਂ ਵੱਧ ਵਸਨੀਕਾਂ ਨੇ ਅਡਵਾਂਸ ਵੋਟਿੰਗ ਕਰਕੇ 2016 ਦੇ ਤੋੜੇ ਰਿਕਾਰਡ

ਚੋਣ ਸਸਕੈਚਵਨ ਦੇ ਅੰਕੜਿਆਂ ਅਨੁਸਾਰ ਸੱਸਕੈਚਵਨ ਦੇ 185,000 ਤੋਂ ਵੱਧ ਵਸਨੀਕਾਂ ਨੇ ਅਡਵਾਂਸ ਵੋਟਿੰਗ ਕਰਕੇ ਪਿਛਲੇ ਸਾਲ ਦੇ ਰਿਕਾਰਡ ਤੋੜ ਦਿਤੇ ਹਨ। ਸਸਕੈਚਵਾਨ ਦੀ 29ਵੀਂ ਆਮ ਚੋਣ ਸੋਮਵਾਰ ਨੂੰ ਹੈ, ਪਰ ਵੋਟਰਾਂ ਨੇ 20 ਅਕਤੂਬਰ ਤੋਂ 24 ਅਕਤੂਬਰ ਦੇ ਵਿਚਕਾਰ ਅਡਵਾਂਸ ਵੋਟਿੰਗ ਕੀਤੀ।

ਸਸਕੈਚਵਨ ਵਿਚ 817,014 ਯੋਗ ਵੋਟਰਾਂ ‘ਚੋਂ 22.6% ਨੇ ਅਡਵਾਂਸ ਮਤਦਾਨਾਂ ਵਿਚ ਵੋਟ ਪਾਈ। ਚੋਣਾਂ ਸਸਕੈਚਵਨ ਦੇ ਅੰਕੜਿਆਂ ਤੋਂ ਪਤਾ ਲੱਗਦਾ ਕਿ ਇਸ ਵਾਰ ਅਡਵਾਂਸ ਵੋਟਿੰਗ ‘ਚ 2016 ਤੋਂ 67 ਫੀਸਦੀ ਵੱਧ ਵੋਟਾਂ ਪਈਆਂ ਹਨ। 2011 ਵਿੱਚ, ਸਿਰਫ 66,392 ਲੋਕਾਂ ਨੇ ਅਡਵਾਂਸ ਵੋਟਿੰਗ ਵਿੱਚ ਹਿੱਸਾ ਲਿਆ ਸੀ।

ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ, 61,255 ਬਿਨੈਕਾਰਾਂ ਵੋਟਰਾਂ ਨੂੰ ਭੇਜੀਆਂ ਗਈਆਂ ਸਨ, ਜੋ ਕਿ ਸਾਲ 2016 ਵਿੱਚ ਭੇਜੇ ਗਏ 4,420 ਨਾਲੋਂ ਵਧ ਹਨ। ਸਾਲ 2016 ਵਿਚ ਵੋਟਰਾਂ ਦੀ ਗਿਣਤੀ 57.8 ਫੀਸਦ ਸੀ।

ਸਸਕੈਚਵਨ ਵਿਚ ਸੋਮਵਾਰ ਨੂੰ ਵੋਟ ਪਾਉਣ ਦਾ ਆਖਰੀ ਦਿਨ ਹੈ। ਪੋਲ ਸ਼ਾਮ 8 ਵਜੇ ਬੰਦ ਹੋ ਜਾਵੇਗੀ।

Related News

ਪ੍ਰਿੰਸ ਫਿਲਿਪ ਦੇ ਦੇਹਾਂਤ ‘ਤੇ ਦੁਨੀਆ ਭਰ ਦੇ ਆਗੂਆਂ ਨੇ ਜਤਾਇਆ ਅਫ਼ਸੋਸ

Vivek Sharma

ਇੰਡੀਜੀਨਸ ਐਨਡੀਪੀ ਵਿਧਾਇਕ ਉੱਤੇ ਲਾਈਨ ਤੋੜ ਕੇ ਵੈਕਸੀਨ ਲਵਾਉਣ ਦਾ ਦੋਸ਼, ਓਨਟਾਰੀਓ ਦੀਆਂ ਤਿੰਨਾਂ ਵਿਰੋਧੀ ਪਾਰਟੀਆਂ ਵੱਲੋਂ ਪ੍ਰੀਮੀਅਰ ਡੱਗ ਫੋਰਡ ਤੋਂ ਮੁਆਫੀ ਮੰਗਣ ਦੀ ਕੀਤੀ ਮੰਗ

Rajneet Kaur

ਮੈਨੀਟੋਬਾ RCMP ਨੇ ਲਾਪਤਾ 16 ਸਾਲਾਂ ਲੜਕੀ ਨੂੰ ਲੱਭਣ ‘ਚ ਲੋਕਾਂ ਨੂੰ ਕੀਤੀ ਮਦਦ ਦੀ ਮੰਗ

Rajneet Kaur

Leave a Comment