Channel Punjabi
International News North America

ਸਿੰਘੂ ਬਾਰਡਰ: ਕੋਰੋਨਾ ਵਾਇਰਸ ਨੇ ਕਿਸਾਨ ਅੰਦੋਲਨ ‘ਚ ਦਿਤੀ ਦਸਤਕ, 2 IPS ਅਧਿਕਾਰੀ ਕੋਰੋਨਾ ਪਾਜ਼ੀਟਿਵ

ਕੋਰੋਨਾ ਕਹਿਰ ਨੇ ਕਿਸਾਨ ਅੰਦੋਲਨ ‘ਚ ਵੀ ਦਸਤਕ ਦੇ ਦਿਤੀ ਹੈ। ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਲੱਖਾਂ ਦੀ ਗਿਣਤੀ ‘ਚ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਹਨ। ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦਾ ਅੰਦੋਲਨ 16ਵੇਂ ਦਿਨ ਵੀ ਲਗਾਤਾਰ ਜਾਰੀ ਹੈ।

ਜਿਥੇ ਲੱਖਾਂ ਤੋਂ ਉਪ ਤਦਾਦ ‘ਚ ਕਿਸਾਨ ਧਰਨੇ ‘ਤੇ ਬੈਠੇ ਹਨ ਉਥੇ ਹੀ ਵੱਡੀ ਗਿਣਤੀ ‘ਚ ਫੋਰਸ ਤਾਇਨਾਤ ਕੀਤੀ ਗਈ ਹੈ। ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ਦੌਰਾਨ ਫ਼ੋਰਸ ਨੂੰ ਲੀਡ ਕਰਨ ਵਾਲੇ 2IPS ਅਧਿਕਾਰੀ ਕੋਰੋਨਾ ਪਾਜ਼ੀਟਿਵ ਨਿਕਲੇ ਹਨ। ਇਨ੍ਹਾਂ ਅਫ਼ਸਰਾਂ ‘ਚ ਆਊਟਰ-ਨਾਰਥ ਦੇ ਡੀ.ਸੀ.ਪੀ. ਗੌਰਵ ਅਤੇ ਐਡੀਸ਼ਨਲ ਡੀ.ਸੀ.ਪੀ. ਘਨਸ਼ਾਮ ਬੰਸਲ ਹਨ। ਜਿੰਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।

ਇਨ੍ਹਾਂ ਦੋਹਾਂ ਅਫਸਰਾਂ ਨੂੰ ਇਕਾਂਤਵਾਸ ਕਰ ਦਿਤਾ ਗਿਆ ਹੈ। ਇਨ੍ਹਾਂ ਦੇ ਸੰਪਰਕ ਵਿੱਚ ਆਏ ਬਾਕੀ ਪੁਲਿੌਸ ਮੁਲਾਜ਼ਮਾਂ ਨੂੰ ਵੀ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਗਈ ਹੈ।

Related News

ਆਰਥਿਕ ਸੁਧਾਰਾਂ ਲਈ ਸਰਕਾਰ ਖਰਚੇਗੀ 10 ਬਿਲੀਅਨ ਡਾਲਰ : ਟਰੂਡੋ

Vivek Sharma

ਨਿਊਯਾਰਕ ਦੇ ਟਾਈਮਜ਼ ਸਕਵਾਇਰ ‘ਤੇ ਪਹਿਲੀ ਵਾਰ ਲਹਿਰਾਇਆ ਜਾਵੇਗਾ ਭਾਰਤੀ ਤਿਰੰਗਾ

Rajneet Kaur

ਅਬਲਰਟਾ ‘ਚ ਵੀਰਵਾਰ ਨੂੰ ਕੋਰੋਨਾ ਦੇ 1,854 ਨਵੇਂ ਮਾਮਲਿਆਂ ਦੀ ਪੁਸ਼ਟੀ

Rajneet Kaur

Leave a Comment

[et_bloom_inline optin_id="optin_3"]