channel punjabi
Canada International News North America

ਸਿਟੀ ਆਫ ਟੋਰਾਂਟੋ ਵੱਲੋਂ ਟੈਕਸੀ ਇੰਡਸਟਰੀ ਦੀ ਹਾਲਤ ਨੂੰ ਸੁਧਾਰਨ ਲਈ ਕੁੱਝ ਕੀਤੀਆਂ ਜਾ ਰਹੀਆਂ ਹਨ ਰੈਗੂਲੇਟਰੀ ਤਬਦੀਲੀਆਂ

ਸਿਟੀ ਆਫ ਟੋਰਾਂਟੋ ਵੱਲੋਂ ਟੈਕਸੀ ਇੰਡਸਟਰੀ ਦੀ ਹਾਲਤ ਨੂੰ ਸੁਧਾਰਨ ਲਈ ਕੁੱਝ ਰੈਗੂਲੇਟਰੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਇੰਡਸਟਰੀ ਨੂੰ ਕਾਫੀ ਮਦਦ ਮਿਲਣ ਦੀ ਉਮੀਦ ਹੈ। ਕੋਵਿਡ-19 ਮਹਾਂਮਾਰੀ ਅਤੇ ਊਬਰ ਅਤੇ ਲਿਫਟ ਵਰਗੇ ਐਪਸ ਕਾਰਨ ਟੈਕਸੀ ਇੰਡਸਟਰੀ ਉੱਤੇ ਪਿਛਲੇ ਕੁੱਝ ਸਾਲਾਂ ਤੋਂ ਕਾਫੀ ਬੋਝ ਪਿਆ ਹੈ। ਸਿਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਟੈਕਸੀਕੈਬ ਤੇ ਲਿਮੋਜਿ਼ਨ ਇੰਡਸਟਰੀ ਉੱਤੇ ਦਬਾਅ ਕਾਫੀ ਵਧਿਆ ਹੈ। ਇਸ ਸਾਲ ਮਹਾਂਮਾਰੀ ਕਾਰਨ ਤਾਂ ਇੰਡਸਟਰੀ ਦੀਆਂ ਸੇਵਾਵਾਂ ਵਿੱਚ ਕਾਫੀ ਕਟੌਤੀ ਹੋ ਜਾਣ ਕਾਰਨ ਹਾਲਤ ਹੋਰ ਵੀ ਮਾੜੀ ਹੋ ਗਈ। ਇਸ ਲਈ ਸਿਟੀ ਵੱਲੋਂ ਇੰਡਸਟਰੀ ਦੀ ਮਦਦ ਲਈ ਹਰ ਸੰਭਵ ਕੋਸਿ਼ਸ਼ ਕੀਤੀ ਜਾਵੇਗੀ।

ਸ਼ਨਿੱਚਰਵਾਰ ਨੂੰ ਸਿਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 2021 ਦੇ ਬਜਟ ਦੇ ਹਿੱਸੇ ਵਜੋਂ ਸਿਟੀ ਕਾਊਂਸਲ ਵੱਲੋਂ ਹੇਠ ਲਿਖੀਆਂ ਰੈਗੂਲੇਟਰੀ ਤਬਦੀਲੀਆਂ ਕੀਤੀਆਂ ਜਾਣਗੀਆਂ। ਸਿਟੀ ਵੱਲੋਂ ਜਾਰੀ ਨਵੀਂ ਰਲੀਜ਼ ਅਨੁਸਾਰ ਇਹ ਤਬਦੀਲੀਆਂ ਹੇਠ ਲਿਖੇ ਅਨੁਸਾਰ ਹਨ :

• ਸਿਟੀ ਕਾਊਂਸਲ ਦੇ ਅਗਲੇ ਫੈਸਲੇ ਤੱਕ ਰਨਿਊਅਲ ਫੀਸ ਵਿੱਚ 50 ਫੀ ਸਦੀ ਕਟੌਤੀ
• 2021 ਲਈ ਵ੍ਹੀਕਲ ਫੌਰ ਹਾਇਰ ਅਸੈਸੇਬਿਲਿਟੀ ਫੰਡ ਪ੍ਰੋਗਰਾਮ ਲਈ ਰੈਗੂਲੇਟਰੀ ਚਾਰਜਿਜ਼ ਵਿੱਚ ਅਸਥਾਈ ਕਟੌਤੀ
• ਰਨਿਊਅਲ ਫੀਸ ਅਦਾ ਨਾ ਕੀਤੇ ਜਾਣ ਕਾਰਨ 2020 ਵਿੱਚ ਐਕਸਪਾਇਰ ਹੋ ਚੁੱਕੇ ਤੇ ਰੱਦ ਹੋ ਚੁੱਕੇ ਟੈਕਸੀਕੈਬ ਲਾਇਸੰਸਾ ਨੂੰ ਬਹਾਲ ਕਰਨ ਦੇ ਸਬੰਧ ਵਿੱਚ ਤੇ ਫੀਸ ਅਦਾਇਗੀ ਲਈ 31 ਦਸੰਬਰ, 2021 ਤੱਕ ਡੈੱਡਲਾਈਨ ਵਿੱਚ ਵਾਧਾ ਕੀਤਾ ਗਿਆ ਹੈ।

Related News

22 ਸਾਲਾ ਵਿਅਕਤੀ ਦੀ ਬਰੈਂਪਟਨ ਵਿੱਚ ਗੋਲੀ ਲੱਗਣ ਤੋਂ ਬਾਅਦ ਇੱਕ ਹਫਤੇ ਬਾਅਦ ਹਸਪਤਾਲ ਵਿੱਚ ਹੋਈ ਮੌਤ

Rajneet Kaur

ਕੈਨੇਡਾ ਸਰਕਾਰ ਨੇ ਚੋਣਵੇਂ ਭਾਈਚਾਰਿਆਂ ਲਈ 14 ਦਿਨਾਂ ਦੇ ਕੁਆਰੰਟੀਨ ਨਿਯਮਾਂ ਨੂੰ ਹਟਾਇਆ

Vivek Sharma

ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈੱਗ ਤੋਂ ਲਾਪਤਾ ਹੋਏ ਪੰਜਾਬੀ ਨੌਜਵਾਨ ਅਮਨਿੰਦਰ ਸਿੰਘ ਗਰੇਵਾਲ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸੱਕਿਆ

Rajneet Kaur

Leave a Comment