Channel Punjabi
International News USA

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਮੀਡੀਆ ਤੋਂ ਬਣਾਈ ਦੂਰੀ, ਅਟਕਲਾਂ ਦਾ ਦੌਰ ਹੋਇਆ ਤੇਜ਼

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਵਾਈਟ ਹਾਊਸ ਛੱਡ ਕੇ ਫਲੋਰਿਡਾ ਜਾ ਚੁੱਕੇ ਹਨ। ਇਸ ਵਿਚਾਲੇ ਵਾਈਟ ਹਾਊਸ ਤੋਂ ਦੋਵਾਂ ਦੇ ਵਿਚ ਰਿਸ਼ਤਿਆਂ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ।

ਇੱਕ ਅਮਰੀਕੀ ਟੀਵੀ ਚੈਨਲ ਮੁਤਾਬਕ ਟਰੰਪ ਅਤੇ ਮੇਲਾਨੀਆ ਦੋਵੇਂ ਹੀ 4 ਸਾਲ ਦੇ ਕਾਰਜਕਾਲ ਦੌਰਾਨ ਵੱਖੋ-ਵੱਖਰੇ ਕਮਰਿਆਂ ਵਿਚ ਰਹਿੰਦੇ ਸੀ। ਇਹ ਤਾਜ਼ਾ ਜਾਣਕਾਰੀ ਅਜਿਹੇ ਸਮੇਂ ਆਈ ਹੈ ਜਦ ਦੋਵਾਂ ਦੇ ਵਿਚਾਲੇ ਤਲਾਕ ਲੈਣ ਦੀ ਅਟਕਲਾਂ ਤੇਜ਼ ਹੋ ਗਈਆਂ ਹਨ।

ਟਰੰਪ ਸਾਲ 1869 ਤੋਂ ਪਹਿਲਾਂ ਅਜਿਹੇ ਰਾਸ਼ਟਰਪਤੀ ਰਹੇ ਜੋ ਅਪਣੇ ਉਤਰਾਧਿਕਾਰੀ ਦੇ ਸਹੁੰ ਚੁੱਕ ਸਮਾਰੋਹ ਵਿਚ ਨਹੀਂ ਗਏ। ਸੂਤਰਾਂ ਨੇ ਦੱਸਿਆ ਕਿ ਵਾਈਟ ਹਾਊਸ ਤੋਂ ਜਾਂਦੇ ਸਮੇਂ ਮੇਲਾਨੀਆ ਟਰੰਪ ਨੂੰ ਉਥੋਂ ਜਾਣ ਦਾ ਕੋਈ ਦੁਖ ਨਹੀਂ ਸੀ। ਮੇਲਾਨੀਆ ਨੇ ਵਾਈਟ ਹਾਊਸ ਛੱਡਣ ਤੋਂ ਕੁਝ ਦਿਨ ਪਹਿਲਾਂ ਹੀ ਅਪਣਾ ਸਾਰਾ ਸਮਾਨ ਕੱਢ ਲਿਆ ਸੀ। ਸੂਤਰਾਂ ਨੇ ਦਾਅਵਾ ਕੀਤਾ ਕਿ ਵਾਈਟ ਹਾਊਸ ਵਿਚ ਰਹਿਣ ਦੌਰਾਨ ਜ਼ਿਆਦਾਤਰ ਸਮਾਂ ਮੇਲਾਨੀਆ ਅਤੇ ਟਰੰਪ ਅਲੱਗ ਅਲੱਗ ਬੈਡਰੂਮ ਵਿਚ ਸੋਏ।

ਮੇਲਾਨੀਆ 30 ਦਸੰਬਰ ਤੋਂ ਹੀ ਜਨਤਕ ਪ੍ਰੋਗਰਾਮਾਂ ਤੋਂ ਦੂਰ ਸੀ। ਬੁਧਵਾਰ ਨੂੰ ਮੇਲਾਨੀਆ ਅਪਣੇ ਜਹਾਜ਼ ਤੋਂ ਉਤਰਨ ਤੋਂ ਬਾਅਦ ਹੀ ਕਾਰ ਵਿਚ ਚਲੀ ਗਈ ਜਦ ਕਿ ਟਰੰਪ ਨੇ ਇਕੱਲੇ ਹੀ ਫੋਟੋ ਖਿਚਵਾਈ। ਸੋਸ਼ਲ ਮੀਡੀਆ ਵਿਚ ਦਾਅਵਾ ਕੀਤਾ ਜਾ ਰਿਹਾ ਕਿ ਮੇਲਾਨੀਆ ਨੇਣਢਗਇੱਕ ਵਾਰ ਟਰੰਪ ਨੂੰ ਅਣਦੇਖਿਆ ਕਰ ਦਿੱਤਾ। ਮੇਲਾਨੀਆ ਟਰੰਪ ਦੀ ਸਾਬਕਾ ਸਹਿਯੋਗੀ ਸਟੇਫਨੀ ਵੋਲਕਾਫ ਨੇ ਟਰੰਪ ਅਤੇ ਮੇਲਾਨੀਆ ਦੇ ਵਿਆਹ ਨੂੰ ਟਰਾਂਜੈਕਸ਼ਨ ਕਰਾਰ ਦਿੱਤਾ।

Related News

ਮੈਨੀਟੋਬਾ ਨੇ ਫੈਡਰਲ ਸਰਕਾਰ ਤੋਂ ਸੂਬੇ ਲਈ ਵੈਕਸੀਨ ਦੀ ਵਾਧੂ ਖੁਰਾਕਾਂ ਦੀ ਕੀਤੀ ਮੰਗ

Vivek Sharma

ਭਾਰਤ ਤੋਂ ਬਾਅਦ ਹੁਣ ਕੈਨੇਡਾ ਵੀ ਕਰੇਗਾ ਚੀਨ ਦੇ ਸਮਾਨ ਦਾ ਬਾਈਕਾਟ

team punjabi

BIG NEWS : PM ਟਰੂਡੋ ਨੇ ਯੂ.ਕੇ. ਲਈ ਕੈਨੇਡੀਅਨ ਹਾਈ ਕਮਿਸ਼ਨਰ ਦੇ ਨਾਂ ਦਾ ਕੀਤਾ ਐਲਾਨ, ਸਾਬਕਾ ਜਨਤਕ ਸੁੱਰਖਿਆ ਮੰਤਰੀ ਰਾਲਫ਼ ਗੁੱਡੇਲ ਨੂੰ ਦਿੱਤੀ ਜ਼ਿੰਮੇਵਾਰੀ

Vivek Sharma

Leave a Comment

[et_bloom_inline optin_id="optin_3"]