channel punjabi
Canada News North America

ਸਾਬਕਾ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਜੋਨਾਥਨ ਵੈਨਸ ਖਿਲਾਫ ਲੱਗੇ ਦੋਸ਼ਾਂ ਦਾ ਮਾਮਲਾ : ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਉਹ ਵੈਨਸ ਦੇ ਲੱਗੇ ਦੋਸ਼ਾਂ ਤੋਂ ਹਨ ‘ਹੈਰਾਨ’

ਓਟਾਵਾ : ਕੈਨੇਡਾ ਦੇ ਸਿਆਸੀ ਹਲਕਿਆਂ ਵਿੱਚ ਇਹਨੀਂ ਦਿਨੀਂ ਸਾਬਕਾ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਜੋਨਾਥਨ ਵੈਨਸ ’ਤੇ ਲੱਗੇ ਦੋਸ਼ਾਂ ਦਾ ਮਾਮਲਾ ਸੁਰਖੀਆਂ ‘ਚ ਬਣਿਆ ਹੋਇਆ ਹੈ। ਵਿਰੋਧੀ ਇਸ ਮੁੱਦੇ ਤੇ ਟਰੂਡੋ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦਾ। ਇਸ ਮਾਮਲੇ ਵਿੱਚ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਹਾਊਸ ਆਫ਼ ਕਾਮਨਜ਼ ਦੀ ਡਿਫੈਂਸ ਕਮੇਟੀ ਅੱਗੇ ਪੇਸ਼ ਹੋਏ, ਜਿੱਥੇ ਉਨ੍ਹਾਂ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਲੈ ਕੇ ਕਾਫ਼ੀ ਹੈਰਾਨ ਹਨ, ਪਰ ਇਸ ਗੱਲ ਦਾ ਖੁਲਾਸਾ ਨਹੀਂ ਕਰ ਸਕਦੇ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕਦੋਂ ਜਾਣਕਾਰੀ ਮਿਲੀ ਤੇ ਕਿਸ ਨੇ ਇਹ ਹੈਰਾਨੀ ਜਨਕ ਖੁਲਾਸਾ ਕੀਤਾ।

ਸ਼ੁਕਰਵਾਰ ਨੂੰ ਹੋਈ ਹਾਊਸ ਆਫ਼ ਕਾਮਨਜ਼ ਦੀ ਡਿਫੈਂਸ ਕਮੇਟੀ ਦੀ ਮੀਟਿੰਗ ’ਚ ਹਰਜੀਤ ਸਿੰਘ ਸੱਜਣ ਇੱਕ ਗਵਾਹ ਵਜੋਂ ਪੇਸ਼ ਹੋਏ। ਮੀਟਿੰਗ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਉਨ੍ਹਾਂ ਨੇ ਇਹੀ ਗੱਲ ਵਾਰ-ਵਾਰ ਦੋਹਰਾਈ ਕਿ 2 ਹਫ਼ਤੇ ਪਹਿਲਾਂ ਸਾਬਕਾ ਚੀਫ਼ ਆਫ਼ ਡਿਫੈਂਸ ਸਟਾਫ਼ ’ਤੇ ਲੱਗੇ ਦੋਸ਼ਾਂ ਦੀ ਖ਼ਬਰ ਸੁਣ ਕੇ ਉਹ ਬਹੁਤ ਹੈਰਾਨ ਹਨ। ਹੋਰਨਾਂ ਲੋਕਾਂ ਦੀ ਤਰ੍ਹਾਂ ਪਹਿਲੀ ਵਾਰ ਇਹ ਗੱਲ ਸੁਣ ਕੇ ਉਨ੍ਹਾਂ ਨੂੰ ਵੀ ਕਾਫ਼ੀ ਹੈਰਾਨੀ ਹੋਈ।

ਸੱਜਣ ਨੇ ਕਿਹਾ ਕਿ ਕੈਨੇਡੀਅਨ ਫੋਰਸਿਜ਼ ਨੈਸ਼ਨਲ ਇਨਵੈਸਟੀਗੇਸ਼ਨ ਸਰਵਿਸ ਦੋਸ਼ਾਂ ਦੀ ਘੋਖ ਕਰ ਰਹੀ ਹੈ ਅਤੇ ਭਰੋਸਾ ਦਿੱਤਾ ਕਿ ‘ਜੇ ਸਬੂਤਾਂ ਅਨੁਸਾਰ ਕੁਝ ਵੀ ਗ਼ਲਤ ਕੰਮ ਪਾਇਆ ਗਿਆ ਤਾਂ ਅਸੀਂ ਉਸ ਲਈ ਜ਼ਿੰਮੇਵਾਰ, ਜਵਾਬਦੇਹ ਵਿਅਕਤੀ ਖਿਲਾਫ ਕਾਰਵਾਈ ਕਰਾਂਗੇ।

ਉਧਰ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੈਨੇਡੀਅਨ ਫ਼ੌਜ ਦੇ ਲੋਕਪਾਲ (ਓਮਬਡਸਮੈਨ) ਨੇ ਜੋਨਾਥਨ ਵੈਨਸ ਵੱਲੋਂ 2018 ਵਿੱਚ ਕੀਤੇ ਕਥਿਤ ਗ਼ਲਤ ਵਿਹਾਰ ਨੂੰ ਲੈ ਕੇ ਚਿੰਤਾਵਾਂ ਸਾਂਝੀਆਂ ਕੀਤੀਆਂ ਹਨ। ਇੱਕ ਸੀਨੀਅਰ ਸਰਕਾਰੀ ਸੂਤਰ ਨੇ ਦੱਸਿਆ ਕਿ ਹਰਜੀਤ ਸੱਜਣ ਦੇ ਦਫ਼ਤਰ ਵੱਲੋਂ ਇਹ ਮਾਮਲਾ ਪ੍ਰਿਵੀ ਕੌਂਸਲ ਦਫ਼ਤਰ ਕੋਲ ਵੀ ਚੁੱਕਿਆ ਗਿਆ ਸੀ।

Related News

ਨੋਵਾ ਸਕੋਸ਼ੀਆ ਨੇ ਕਿੰਗਜ਼ ਕਾਉਂਟੀ ਦੇ ਸਕੂਲ ‘ਚ 1 ਨਵੇਂ ਕੋਰੋਨਾ ਵਾਇਰਸ ਕੇਸ ਦੀ ਕੀਤੀ ਰਿਪੋਰਟ

Rajneet Kaur

ਪਾਬੰਦੀਆਂ ਵਿੱਚ ਢਿੱਲ ਤੋਂ ਬਾਅਦ ਕੈਨੇਡਾ ਦੀ ਅਰਥ ਵਿਵਸਥਾ ਵਿੱਚ ਹੋਇਆ ਸੁਧਾਰ , ਰੁਜ਼ਗਾਰ ਦੇ ਨਵੇਂ ਮੌਕੇ ਹੋਏ ਪੈਦਾ

Vivek Sharma

ਅੰਤਰਰਾਸ਼ਟਰੀ ਯਾਤਰੀਆਂ ਲਈ ਅਲਬਰਟਾ ਸਰਕਾਰ ਨੇ ਲਿਆ ਵੱਡਾ ਫੈਸਲਾ, ਸ਼ਰਤਾਂ ਪੂਰੀਆਂ ਕਰਨ ‘ਤੇ ਇਕਾਂਤਵਾਸ ਦੀ ਹੱਦ ‘ਚ ਕੀਤੀ ਤਬਦੀਲੀ

Vivek Sharma

Leave a Comment