Channel Punjabi
Canada International News North America

ਸਸਕੈਟੂਨ ਵਾਲਮਾਰਟ ‘ਚ COVID-19 ਦੇ ਸੰਭਾਵਤ ਐਕਸਪੋਜਰ ਬਾਰੇ ਜਾਰੀ ਕੀਤੀ ਚਿਤਾਵਨੀ : SHA

ਸਸਕੈਚਵਨ ਹੈਲਥ ਅਥਾਰਟੀ (ਐਸਐਚਏ) ਨੇ ਸਸਕੈਟੂਨ ਵਾਲਮਾਰਟ ‘ਚ COVID-19 ਦੇ ਸੰਭਾਵਤ ਐਕਸਪੋਜਰ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਸਿਹਤ ਅਥਾਰਟੀ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਤਾਰੀਖਾਂ ‘ਚ 3035 ਕਲੇਰੈਂਸ ਅੇਵੇਨਿਊ ਐਸ'(3035 Clarence Ave. S), ਤੇ ਸਥਿਤ ਵਾਲਮਾਰਟ ‘ਤੇ ਗਿਆ ਸੀ ਤਾਂ ਉਨ੍ਹਾਂ ਨੂੰ ਆਪਣੇ ਆਪ ਨੂੰ ਇਕਾਂਤਵਾਸ ਕਰ ਲੈਣਾ ਚਾਹੀਦਾ ਹੈ।

6 ਸਤੰਬਰ ਨੂੰ ਸਵੇਰੇ 9-9.50 ਵਜੇ ਤੱਕ ਫੋਟੋ ਸੈਂਟਰ ਤੋਂ ਹੁੰਦੇ ਹੋਏ
6 ਸਤੰਬਰ ਦੁਪਹਿਰ 12:30 -1 ਵਜੇ , ਮੇਨਸਵੇਅਰ, ਫ੍ਰੋਜ਼ਨ ਫੂਡ ਸੈਕਸ਼ਨ ਅਤੇ ਡੇਲੀ
7 ਸਤੰਬਰ ਸਵੇਰੇ 9: 15 ਤੋਂ 10 ਵਜੇ , ਫੋਟੋ ਸੈਂਟਰ ਅਤੇ ਮੇਨਸਵੇਅਰ ਸੈਕਸ਼ਨ ਵਿਚ

SHA ਨੇ ਕਿਹਾ ਕਿ ਜਿਹੜੇ ਵੀ ਵਿਅਕਤੀ ਇਨ੍ਹਾਂ ਤਰੀਕਾਂ ਅਤੇ ਸਮੇਂ ‘ਤੇ ਕਾਰੋਬਾਰ’ ਤੇ ਸੀ, ਉਸਨੂੰ ਤੁਰੰਤ ਆਪਣੇ ਆਪ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ। ਜੇਕਰ ਉਨ੍ਹਾਂ ਨੂੰ ਕੋਵਿਡ 19 ਦੇ ਲੱਛਣ ਲੱਗ ਰਹੇ ਹਨ ਤਾਂ ਉਹ ਸਿਹਤ ਜਾਂਚ ਲਈ 811 ‘ਤੇ ਸੰਪਰਕ ਕਰਨ।

SHA ਨੇ ਕਿਹਾ ਕਿ ਲੱਛਣਾਂ ਤੋਂ ਬਿਨਾਂ ਉਨ੍ਹਾਂ ਨੂੰ 14 ਦਿਨਾਂ ਲਈ ਸਵੈ ਨਿਗਰਾਨੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ‘ਚ ਨਾਵਲ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਦੋ ਤੋਂ 14 ਦਿਨਾਂ ਦੇ ਸਮੇਂ ਦੌਰਾਨ ਕੋਵਿਡ 19 ਦੇ ਲੱਛਣ ਸਾਹਮਣੇ ਆਉਂਦੇ ਹਨ।

Related News

ਨਿਊਜ਼ੀਲੈਂਡ ਮਸਜਿਦ ਹਮਲਾ ਮਾਮਲੇ ‘ਚ ਬ੍ਰੈਂਟਨ ਟੈਰੇਂਟ ਨੂੰ ਹੋਈ ਉਮਰਕੈਦ

Rajneet Kaur

ਬਰੈਂਪਟਨ ਦੇ MPPs ਸਰਕਾਰ ਤੋਂ 15 ਵਿਦਿਆਰਥੀਆਂ ‘ਤੇ ਕਲਾਸ ਦੇ ਅਕਾਰ ਲਗਾਉਣ ਦੀ ਕਰ ਰਹੇ ਨੇ ਮੰਗ

Rajneet Kaur

ਬੀ.ਸੀ ‘ਚ ਜਨਤਕ ਆਵਾਜਾਈ ਕਰਨ ਵਾਲਿਆਂ ਲਈ ਮਾਸਕ ਪਹਿਨਣਾ ਹੋਇਆ ਲਾਜ਼ਮੀ

Rajneet Kaur

Leave a Comment

[et_bloom_inline optin_id="optin_3"]