channel punjabi
Canada News North America

ਸਸਕੈਚਵਨ ਦੇ ਬਰਫ਼ੀਲੇ ਰਾਜਮਾਰਗ ‘ਤੇ 4 ਵਾਹਨਾਂ ਦੀ ਟੱਕਰ,ਇਕ ਵਿਅਕਤੀ ਦੀ ਮੌਤ: ਆਰ.ਸੀ.ਐੱਮ.ਪੀ.

ਡੇਲੀਸਲ : ਸਸਕੈਚਵਨ ਦੇ ਡੇਲੀਸਲ ਦੇ ਪੱਛਮ ਵੱਲ 7 ਮਾਰਗ ‘ਤੇ ਹੋਏ ਇੱਕ ਹਾਦਸੇ ਤੋਂ ਬਾਅਦ ਇੱਕ ਪਿਕਅਪ ਟਰੱਕ ਡਰਾਈਵਰ ਦੀ ਮੌਤ ਹੋ ਗਈ ।
ਵਾਰਮੈਨ ਆਰਸੀਐਮਪੀ ਨੇ ਕਿਹਾ ਕਿ ਸਸਕੈਟੂਨ ਦੇ ਦੱਖਣ-ਪੱਛਮ ਵਿੱਚ ਹਾਈਵੇਅ 7 ਤੇ ਮਲਟੀਪਲ ਵਾਹਨ ਦੇ ਹਾਦਸੇ ਸਮੇਂ ਸੜਕ ਦੀ ਸਥਿਤੀ ਬਰਫੀਲੀ ਸੀ। ਮੰਨਿਆ ਜਾ ਰਿਹਾ ਹੈ ਕਿ ਬਰਫ਼ ਤੇ ਫਿਸਲਣ ਕਾਰਨ ਕਈ ਵਾਹਨਾਂ ਦੀ ਆਪਸ ਵਿਚ ਟੱਕਰ ਹੋਈ । ਬੇਕਾਬੂ ਹੋਈਆਂ ਗੱਡੀਆਂ ਇਕ ਤੋਂ ਬਾਅਦ ਇਕ ਆਪਸ ਵਿਚ ਟਕਰਾਈਆਂ ਅਤੇ ਇਹ ਹਾਦਸਾ ਵਾਪਰਿਆ ।

ਆਰਸੀਐਮਪੀ ਦੇ ਅਨੁਸਾਰ ਐਮਰਜੈਂਸੀ ਸੇਵਾਵਾਂ ਨੂੰ ਲਗਭਗ 7:20 ਵਜੇ ਸ਼ਾਮ ਨੂੰ ਹਾਈਵੇਅ 7 ਤੇ ਹਾਦਸੇ ਲਈ ਬੁਲਾਇਆ ਗਿਆ ਸੀ।
ਵਾਰਮੈਨ ਆਰਸੀਐਮਪੀ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਘਟਨਾ ਸਥਾਨ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਪੁਲਿਸ ਦੁਆਰਾ ਉਸਦਾ ਨਾਮ ਅਤੇ ਉਮਰ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ ।

ਇਕ ਦੂਸਰੇ ਵਿਅਕਤੀ ਨੂੰ ਸਟਾਰ ਏਅਰ ਐਂਬੂਲੈਂਸ ਨੇ ਸਸਕੈਟੂਨ ਦੇ ਰਾਇਲ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਅਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਆਰਸੀਐਮਪੀ ਨੇ ਕਿਹਾ ਕਿ ਕਰੈਸ਼ ਹੋਣ ਸਮੇਂ ਸੜਕਾਂ ਦੇ ਹਾਲਾਤ ਬਰਫੀਲੇ ਸਨ ਅਤੇ ਟਕਰਾਅ ਬਾਰੇ ਰਿਕੰਸਟ੍ਰਕਟਨਿਸਟ ਨੇ ਘਟਨਾ ਵਾਲੀ ਥਾਂ ‘ਤੇ ਸ਼ਿਰਕਤ ਕੀਤੀ।

ਪੁਲਿਸ ਨੇ ਦੱਸਿਆ ਕਿ ਸਸਕੈਚਵਨ ਮੰਤਰਾਲਾ ਹਾਈਵੇਅ ਅਤੇ ਬੁਨਿਆਦੀ ਢਾਂਚੇ ਵਲੋਂ ਇਸ ਸੜਕ ਦੇ ਦੁਬਾਰਾ ਖੁੱਲ੍ਹਣ ਤੋਂ ਪਹਿਲਾਂ ਕੁਝ ਹਿੱਸੇ ਤੇ ਰੇਤ ਵਿਛਾਈ ਗਈ।

ਡੇਲੀਸਲ ਸਾਸਕਾਟੂਨ ਤੋਂ ਲਗਭਗ 35 ਕਿਲੋਮੀਟਰ ਦੱਖਣਪੱਛਮ ਵਿੱਚ ਹੈ।

Related News

ਕਿਸਾਨਾਂ ਵਲੋਂ ਭੁੱਖ ਹੜਤਾਲ ਸ਼ੁਰੂ, ਸਰਕਾਰ MSP ਦੇ ਮੁੱਦੇ ‘ਤੇ ਕਿਸਾਨਾਂ ਨੂੰ ਕਰ ਰਹੀ ਹੈ ਗੁੰਮਰਾਹ: ਆਗੂ ਗੁਰਨਾਮ ਸਿੰਘ ਚਢੂਨੀ

Rajneet Kaur

ਕੈਨੇਡਾ ਸਰਕਾਰ ਵਲੋਂ ਚਾਰ ਸ਼ਹਿਰਾਂ ‘ਚ ਪ੍ਰਵਾਨਿਤ ਹੋਟਲਾਂ ਦੀ ਸੂਚੀ ਜਾਰੀ, ਕੁਆਰੰਟੀਨ ਨਿਯਮਾਂ ਨੂੰ ਸਖਤੀ ਨਾਲ ਕੀਤਾ ਲਾਗੂ

Vivek Sharma

ਇਸ ਹਫ਼ਤੇ ਬ੍ਰਿਟਿਸ਼ ਕੋਲੰਬੀਆ ਦੀ ਸੋਮਬਰ ਐਨੀਵਰਸਰੀ,ਪੰਜ ਸਾਲ ਪਹਿਲਾਂ ਓਵਰਡੋਜ਼ ਸੰਕਟ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ ਗਿਆ

Rajneet Kaur

Leave a Comment