channel punjabi
Canada International News North America

ਸਰੀ RCMP ਨੇ ਲਾਪਤਾ ਗੁਰਵਿੰਦਰ ਕੁਲਾਰ ਦਾ ਪਤਾ ਲਗਾਉਣ ‘ਚ ਜਨਤਾ ਤੋਂ ਕੀਤੀ ਮਦਦ ਦੀ ਮੰਗ

ਸਰੀ RCMP ਲਾਪਤਾ ਹੋਏ ਵਿਅਕਤੀ ਦਾ ਪਤਾ ਲਗਾਉਣ ਵਿਚ ਜਨਤਾ ਤੋਂ ਮਦਦ ਦੀ ਅਪੀਲ ਕਰ ਰਹੀ ਹੈ। ਲਾਪਤਾ ਗੁਰਵਿੰਦਰ ਕੁਲਾਰ ਆਖਰੀ ਵਾਰ 15 ਜਨਵਰੀ, 2021 ਨੂੰ 72 ਐਵੇਨਿਉ ਅਤੇ 137 ਸਟ੍ਰੀਟ ਦੇ ਚੌਰਾਹੇ ਨੇੜੇ ਦੇਖਿਆ ਗਿਆ ਸੀ। ਉਹ ਅਕਸਰ ਇਸ ਖੇਤਰ ਦੇ ਨਾਲ ਨਾਲ ਸਰੀ ਸੈਂਟਰਲ ਅਤੇ ਗਿਲਡਫੋਰਡ ਖੇਤਰ ਵਿਚ ਜਾਣਿਆ ਜਾਂਦਾ ਹੈ।

ਪੁਲਿਸ ਨੇ ਗੁਰਵਿੰਦਰ ਕੁਲਾਰ ਨੂੰ 32 ਸਾਲਾ ਦੱਖਣੀ ਏਸ਼ੀਆਈ ਵਿਅਕਤੀ ਦਸਿਆ ਹੈ।ਉਸਦਾ ਕੱਦ 5 ਫੁੱਟ 8 ਇੰਚ ਹੈ। ਉਸਦੇ ਕਾਲੇ ਛੋਟੇ ਵਾਲ ਹਨ। ਉਨ੍ਹਾਂ ਦਸਿਆ ਕਿ ਉਸਦੇ ਮੱਥੇ ਦੇ ਵਿਚਕਾਰ ਅੱਧ ਇੰਚ ਦਾ ਦਾਗ ਦਿਖਾਈ ਦਿੰਦਾ ਹੈ।

ਪੁਲਿਸ ਅਤੇ ਪਰਿਵਾਰ ਉਸਦੀ ਤੰਦਰੁਸਤੀ ਲਈ ਚਿੰਤਤ ਹਨ। ਪੁਲਿਸ ਨੇ ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਸਰੀ RCMP ਨਾਲ 604-599-0502 ਸਪੰਰਕ ਕਰਨ ਲਈ ਕਿਹਾ ਹੈ। ਜੇ ਉਹ ਅਗਿਆਤ ਰਹਿਣਾ ਚਾਹੁੰਦੇ ਹਨ ਤਾਂ 1-800-222-8477 ਜਾਂ www.solvecrime.ca ਦੇ ਹਵਾਲੇ ਨਾਲ ਫਾਈਲ ਨੰਬਰ 2020-163552 ਸਪੰਰਕ ਕਰਨ।

Related News

ਗਣਤੰਤਰ ਦਿਵਸ ਤੇ ਟ੍ਰੈਕਟਰ ਪਰੇਡ ਦੇ ਮੱਦੇਨਜ਼ਰ ਵੱਡੀ ਗਿਣਤੀ ‘ਚ ਸੁਰੱਖਿਆ ਫੋਰਸ ਤਾਇਨਾਤ, ਕਿਸਾਨਾਂ ਨੇ ਸਿੰਘੂ ਸਰਹੱਦ ‘ਤੇ ਪੁਲਸ ਵਲੋਂ ਲਾਏ ਗਏ ਬੈਰੀਕੇਡਜ਼ ਤੋੜੇ

Rajneet Kaur

ਬਰੈਂਪਟਨ ਵਿੱਚ ਫੇਸ ਮਾਸਕ ਕੀਤਾ ਗਿਆ ਲਾਜ਼ਮੀ

Vivek Sharma

ਵੈਕਸੀਨ ਸਪਲਾਈ ਦੇ ਮੁੱਦੇ ‘ਤੇ ਫਾਇਜ਼ਰ ਨੇ ਸਥਿਤੀ ਕੀਤੀ ਸਾਫ਼, ਫੈਡਰਲ ਸਰਕਾਰ ਨੂੰ ਛੱਡ ਹੋਰ ਕਿਸੇ ਨੂੰ ਸਪਲਾਈ ਨਹੀਂ

Vivek Sharma

Leave a Comment