Channel Punjabi
Canada International News North America

ਸਰੀ : ਸ਼ਹਿਰ ਵਿਚ ਓਵਰਡੋਜ਼ ਕਾਰਨ 12 ਘੰਟਿਆਂ ਦੇ ਅੰਦਰ ਤਿੰਨ ਲੋਕਾਂ ਦੀ ਮੌਤ

ਸਰੀ ਆਰਸੀਐਮਪੀ ਨੇ ਬੁੱਧਵਾਰ ਨੂੰ ਇਕ ਖ਼ਬਰ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ਵਿਚ 12 ਘੰਟਿਆਂ ਦੇ ਅੰਦਰ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਹਰ ਮਾਮਲੇ ਵਿਚ ਜਾਨਲੇਵਾ ਓਵਰਡੋਜ਼ ਹੋਣ ਦਾ ਸ਼ੱਕ ਹੈ।

RCMP ਨੇ ਦੱਸਿਆ ਕਿ ਇਸ ਸਬੰਧ ‘ਚ ਨੇੜਲੇ ਸ਼ਹਿਰ ਲੈਂਗਲੀ ‘ਚ ਇਕ 19 ਸਾਲਾ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਗਈ ਹੈ। ਉਸ ਕੋਲੋਂ ਨਸ਼ੇ ਦੇ ਤੌਰ ‘ਤੇ ਵਰਤੇ ਜਾਣ ਵਾਲੇ ਰਸਾਇਣਕ ਪਦਾਰਥ ਫੈਂਟਾਨਿਲ, ਕ੍ਰਿਸਟਲ ਮੈਥ ਤੇ ਕਰੈਕ ਕੋਕੀਨ ਬਰਾਮਦ ਕੀਤੇ ਗਏ ਹਨ।

ਪੁਲਿਸ ਕਾਰਪੋਰਲ ਸਟੂਰਕੋ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਫੈਂਟਾਨਿਲ ਸੰਭਾਵਿਤ ਤੌਰ ‘ਤੇ ਬਹੁਤ ਖ਼ਤਰਨਾਕ ਹੈ ਤੇ ਅਜਿਹੇ ਨਸ਼ਿਆਂ ਦੀ ਵਰਤੋਂ ਕਾਰਨ ਪਿਛਲੇ ਸਮੇਂ ਕਾਫ਼ੀ ਮੌਤਾਂ ਹੋ ਚੁੱਕੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਉਪਭੋਗਤਾਵਾਂ ਕੋਲ ਨੈਲੋਕਸੋਨ ਕਿੱਟ ਵੀ ਹੋਣੀ ਚਾਹੀਦੀ ਹੈ ਜੋ ਓਵਰਡੋਜ਼ ਦੀ ਜ਼ਿਆਦਾ ਮਾਤਰਾ ਨੂੰ ਉਲਟਾਉਣ ਦੇ ਸਮਰੱਥ ਹੋਵੇ ਅਤੇ ਜੇ ਉਨ੍ਹਾਂ ਨੂੰ ਜਾਂ ਕਿਸੇ ਹੋਰ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੋਵੇ ਤਾਂ 911 ਤੇ ਕਾਲ ਕਰਨੀ ਚਾਹੀਦੀ ਹੈ।

ਸਥਾਨਕ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਰੀ ‘ਚ ਅਜਿਹੀਆਂ ਘਟਨਾਵਾਂ ਆਮ ਗੱਲ ਹੋ ਗਈ ਹੈ ਤੇ ਪੁਲਿਸ ਪ੍ਰਸ਼ਾਸ਼ਨ ਇਸ ਉੱਤੇ ਕਾਬੂ ਪਾਉਣ ‘ਚ ਨਾਕਾਮ ਰਹੀ ਹੈ।

Related News

ਅਮਰੀਕਾ ਸਰਕਾਰ ਨੂੰ ਵਿਦਿਆਰਥੀਆਂ ਦੀ ਅਪੀਲ, ਨਵੇਂ ਨਿਯਮਾਂ ਨੂੰ ਕਰੋ ਨਰਮ

Vivek Sharma

ਬੀ.ਸੀ ਦੇ ਪਾਰਟੀ ਨੇਤਾਵਾਂ ਦੀ ਮੰਗਲਵਾਰ ਨੂੰ ਹੋਵੇਗੀ ਡੀਬੇਟ

Rajneet Kaur

ਓਂਟਾਰੀਓ ‘ਚ ਸਰਕਾਰ ਸਕੂਲ ਖੋਲ੍ਹਣ ਦੀ ਤਿਆਰੀ ਵਿੱਚ, ਸਕੂਲਾਂ ਨੂੰ ‘ਕੋਰੋਨਾ ਪਰੂਫ਼’ ਬਣਾਉਣ ਲਈ ਫੰਡ ਕੀਤੇ ਜਾਰੀ !

Vivek Sharma

Leave a Comment

[et_bloom_inline optin_id="optin_3"]