Channel Punjabi
Canada News North America

ਸਕਾਰਬੌਰੋ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਤਿੰਨ ਵਿਅਕਤੀ ਜ਼ਖ਼ਮੀ

ਸਕਾਰਬੌਰੋ ਵਿੱਚ ਦੋ ਗੱਡੀਆਂ ਦੀ ਆਹਮੋ ਸਾਹਮਣੀ ਟੱਕਰ ਵਿੱਚ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ । ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਸ਼ਾਮੀਂ 6:00 ਵਜੇ ਤੋਂ ਪਹਿਲਾਂ ਸਕਾਰਬੌਰੋ ਦੇ ਲੈਮੋਰੈਕਸ ਇਲਾਕੇ ਵਿੱਚ ਕੈਨੇਡੀ ਰੋਡ ਤੇ ਫਿੰਚ ਐਵਨਿਊ ਈਸਟ ਰੋਡ ਉੱਤੇ ਵਾਪਰਿਆ।

ਟੋਰਾਂਟੋ ਪੈਰਾਮੈਡਿਕਸ ਸਰਵਿਸਿਜ਼ ਨੇ ਦੱਸਿਆ ਕਿ ਇੱਕ 20 ਸਾਲਾ ਵਿਅਕਤੀ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ। ਪੈਰਾਮੈਡਿਕਸ ਨੇ ਦੱਸਿਆ ਕਿ ਦੋ ਹੋਰਨਾਂ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਕਾਰਨ ਇੱਕ ਲੋਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅਜੇ ਤੱਕ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਚੱਲਿਆ।

Related News

ਕੈਨੇਡਾ ‘ਚ ਰਹਿ ਰਹੇ ਅਸਥਾਈ ਨਿਵਾਸੀ ਬਿਨੈਕਾਰਾਂ ਨੂੰ ਬਾਇਓਮੈਟ੍ਰਿਕਸ ਦੀ ਨਹੀਂ ਹੋਵੇਗੀ ਜ਼ਰੂਰਤ

Rajneet Kaur

B.C. ELECTIONS : 4 ਵੋਟਿੰਗ ਸਟੇਸ਼ਨਾਂ ‘ਤੇ ਬਿਜਲੀ ਗੁੱਲ, ਵੋਟਿੰਗ ਪ੍ਰਕਿਰਿਆ ਹੋਈ ਪ੍ਰਭਾਵਿਤ

Vivek Sharma

ਰਿਚਮੰਡ ਹਿੱਲ ਦੇ ਟਾਊਨਹਾਊਸ ਕਾਂਪਲੈਕਸ ‘ਚ ਲੱਗੀ ਜ਼ਬਰਦਸਤ ਅੱਗ, ਦਰਜਨਾਂ ਪਰਿਵਾਰਾਂ ਨੂੰ ਛੱਡਣੇ ਪਏ ਆਪਣੇ ਘਰ

Rajneet Kaur

Leave a Comment

[et_bloom_inline optin_id="optin_3"]