channel punjabi
International News

ਸ਼ਾਹੀ ਪਰਿਵਾਰ ਦੀ ਹਮਾਇਤ ‘ਚ ਅੱਗੇ ਆਏ ਪ੍ਰਿੰਸ ਵਿਲਿਅਮ ਨੇ ਭਰਾ ਦੇ ਦੋਸ਼ਾਂ ਨੂੰ ਨਕਾਰਿਆ, ਕਿਹਾ-ਨਸਲਵਾਦ ਦਾ ਸਮਰਥਨ ਨਹੀਂ ਕਰਦਾ ਸ਼ਾਹੀ ਪਰਿਵਾਰ

ਲੰਡਨ: ਬ੍ਰਿਟੇਨ ਦਾ ਸ਼ਾਹੀ ਪਰਿਵਾਰ ਇਨ੍ਹੀਂ ਦਿਨੀਂ ਦੁਨੀਆ ਭਰ ਦੇ ਮੀਡੀਆ ਦੀਆਂ ਸੁਰਖੀਆਂ ਵਿੱਚ ਹੈ। ਮਰਹੂਮ ਡਾਇਨਾ ਅਤੇ ਪ੍ਰਿੰਸ ਚਾਰਲਸ ਜੇ ਇੱਕ ਪੁੱਤਰ ਰਾਜਕੁਮਾਰ ਹੈਰੀ ਅਤੇ ਉਸਦੀ ਪਤਨੀ ਮੇਘਨ ਮਾਰਕੇਲ ਨੇ ਇੱਕ ਟੀਵੀ ਸ਼ੋਅ ਵਿਚ ਵੱਡਾ ਖ਼ੁਲਾਸਾ ਕੀਤਾ ਸੀ। ਰਾਜਕੁਮਾਰ ਹੈਰੀ ਅਤੇ ਮੇਘਨ ਮਾਰਕੇਲ ਨੇ ਸ਼ਾਹੀ ਪਰਿਵਾਰ ਦੇ ਇਕ ਮੈਂਬਰ ‘ਤੇ ਉਹਨਾਂ ਦੇ ਬੱਚੇ ਲਈ ਕੀਤੀ ਨਸਲੀ ਟਿੱਪਣੀ ਬਾਰੇ ਓਪਰਾ ਵਿਨਫਰੇ ਸੋ਼ਅ ਵਿੱਚ ਖ਼ੁਲਾਸਾ ਕੀਤਾ ਸੀ।

ਸ਼ਾਹੀ ਪਰਿਵਾਰ ਦੇ ਯੁਵਾ ਮੈਂਬਰਾਂ ਵੱਲੋਂ ਕੀਤੇ ਗਏ ਇਸ ਖੁਲਾਸੇ ਤੋਂ ਬਾਅਦ ਹੜਕੰਪ ਮਚ ਗਿਆ ਜਿਸ ਤੋਂ ਬਾਅਦ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨੂੰ ਪ੍ਰੈੱਸ ਰਿਲੀਜ਼ ਕਰਕੇ ਆਪਣੀ ਸਥਿਤੀ ਨੂੰ ਸਾਫ਼ ਕਰਨਾ ਪਿਆ । ਮੰਗਲਵਾਰ ਨੂੰ, ਬਕਿੰਘਮ ਪੈਲੇਸ ਨੇ ਰਾਜਕੁਮਾਰਾਂ ਦੀ ਦਾਦੀ, 94 ਸਾਲਾ ਰਾਣੀ ਐਲਿਜ਼ਾਬੈਥ ਦੀ ਤਰਫੋਂ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਉਸਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਇਹ ਜੋੜਾ ਚੁਣੌਤੀਪੂਰਨ ਸਥਿਤੀਆਂ ਦਾ ਸਾਹਮਣਾ ਕਰ ਰਿਹਾ ਸੀ, ਜਿਸ ਕਾਰਨ ਪੂਰਾ ਸ਼ਾਹੀ ਪਰਿਵਾਰ ਚਿੰਤਤ ਅਤੇ ਦੁਖੀ ਸੀ।

ਉਧਰ ਰਾਜਕੁਮਾਰ ਵਿਲਿਅਮ ਨੇ ਆਪਣੇ ਭਰਾ ਰਾਜਕੁਮਾਰ ਹੈਰੀ ਤੇ ਭਾਬੀ ਮੇਘਨ ਮਾਰਕੇਲ ਵੱਲੋਂ ਲਾਏ ਨਸਲਵਾਦ ਦੇ ਇਲਜ਼ਾਮਾਂ ‘ਤੇ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਨਸਲਵਾਦ ਦਾ ਬਿਲਕੁਲ ਵੀ ਸਮਰਥਨ ਨਹੀਂ ਕਰਦਾ।

ਰਾਜਕੁਮਾਰ ਵਿਲਿਅਮ ਨੇ ਵੀਰਵਾਰ ਲੰਡਨ ‘ਚ ਇੱਕ ਸਕੂਲ ਦੀ ਅਧਿਕਾਰਤ ਯਾਤਰਾ ਦੌਰਾਨ ਇਹ ਗੱਲ ਆਖੀ। ਡਿਊਕ ਆਫ ਕੈਂਬ੍ਰਿਜ ਵਿਲਿਅਮ ਨੇ ਖੁਲਾਸਾ ਕੀਤਾ ਕਿ ਜਦੋਂ ਇੰਟਰਵਿਊ ਪ੍ਰਸਾਰਿਤ ਹੋਈ ਉਦੋਂ ਤੋਂ ਉਨ੍ਹਾਂ ਆਪਣੇ ਛੋਟੇ ਭਰਾ ਨਾਲ ਗੱਲ ਨਹੀਂ ਕੀਤੀ। ਪਰ ਹੁਣ ਉਹ ਆਪਣੇ ਭਰਾ ਨਾਲ ਇਸ ਵਿਸ਼ੇ ‘ਤੇ ਗੱਲਬਾਤ ਕਰਨਗੇ ।

ਹੈਰੀ ਤੇ ਮੇਗਨ ਨੇ ਓਪਰਾ ਵਿਨਫਰੇ ਨੂੰ ਦਿੱਤੇ ਇੰਟਰਵਿਊ ‘ਚ ਖੁਲਾਸਾ ਕੀਤਾ ਹੈ ਕਿ ਸ਼ਾਹੀ ਪਰਿਵਾਰ ਲਈ ਇਕ ਵਿਅਕਤੀ ਨੇ ਉਨ੍ਹਾਂ ਦੇ ਬੇਟੇ ਆਰਚੀ ਦੀ ਨਸਲ ਨੂੰ ਲੈਕੇ ਚਿੰਤਾ ਜ਼ਾਹਰ ਕੀਤੀ ਸੀ। ਉਦੋਂ ਤੋਂ ਇਹ ਮਾਮਲਾ ਬ੍ਰਿਟੇਨ ਅਤੇ ਦੁਨੀਆ ਦੀ ਮੀਡੀਆ ‘ਚ ਛਾਇਆ ਹੋਇਆ ਹੈ। ਬ੍ਰਿਟਿਸ਼ ਜਨਤਾ ਵਿੱਚ ਵਿਵਾਦਪੂਰਨ ਸਾਬਤ ਹੋਈ ਇਹ ਇੰਟਰਵਿਊ ਬ੍ਰਿਟੇਨ ਵਿੱਚ 12.4 ਮਿਲੀਅਨ ਅਤੇ ਸੰਯੁਕਤ ਰਾਜ ਵਿੱਚ 17.1 ਮਿਲੀਅਨ ਦਰਸ਼ਕਾਂ ਦੁਆਰਾ ਵੇਖੀ ਗਈ । ਮੰਨਿਆ ਜਾ ਰਿਹਾ ਹੈ ਕਿ ਦੁਨੀਆ ਭਰ ਵਿਚ ਕਰੀਬ 50 ਮਿਲੀਅਨ ਲੋਕਾਂ ਨੇ ਇਸ ਵਿਵਾਦਤ ਇੰਟਰਵੀਊ ਨੂੰ ਸੰਚਾਰ ਦੇ ਵੱਖ-ਵੱਖ ਸਾਧਨਾਂ ਰਾਹੀਂ ਦੇਖਿਆ ਹੈ।

Related News

ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਨਵਦੀਪ ਬੈਂਸ ਦੇ ਜਾਣ ਤੋਂ ਬਾਅਦ , ਟਰੂਡੋ ਤੋਂ ਮੰਗਲਵਾਰ ਨੂੰ ਆਪਣੀ ਮੰਤਰੀ ਮੰਡਲ ਦੀ ਇਕ ਛੋਟੀ ਜਿਹੀ ਤਬਦੀਲੀ ਕੀਤੇ ਜਾਣ ਦੀ ਉਮੀਦ

Rajneet Kaur

U.S.A. PRESIDENT ELECTION : ਆਪਣੇ ਪਤੀ ਦੇ ਲਈ ਚੋਣ ਪ੍ਰਚਾਰ ਵਾਸਤੇ ਮੈਦਾਨ ਵਿੱਚ ਨਿੱਤਰੀ ਮੇਲਾਨੀਆ ਟਰੰਪ

Vivek Sharma

ਟਰੂਡੋ ਸਰਕਾਰ ਨੇ ਸਰਹੱਦ ਪਾਰ ਯਾਤਰਾ ਪਾਬੰਦੀਆਂ ‘ਚ ਢਿੱਲ ਦੇਣ ਦਾ ਕੀਤਾ ਫੈਸਲਾ,ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ ‘ਤੇ ਆਉਣ ਦੀ ਛੋਟ

Rajneet Kaur

Leave a Comment