channel punjabi
International News North America

ਸ਼ਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਅੰਦੋਲਨ ਲੋਕਤੰਤਰ ਦੀ ਪਛਾਣ, ਅਮਰੀਕਾ ਨੇ ਭਾਰਤ ਦੇ ਖੇਤੀ ਕਾਨੂੰਨਾਂ ਦਾ ਵੀ ਕੀਤਾ ਸਮਰਥਨ

ਸੰਯੁਕਤ ਰਾਜ ਨੇ ਵੀਰਵਾਰ ਨੂੰ ਨਰਿੰਦਰ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਸੁਧਾਰਾਂ ਨੂੰ ਲੈ ਕੇ ਕਿਸਾਨਾਂ ਨਾਲ ਆਪਣੇ ਮਤਭੇਦਾਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਅੰਦੋਲਨ ਲੋਕਤੰਤਰ ਦੀ ਪਛਾਣ ਹੈ। ਦੇਸ਼ ਨੇ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਕਿਸਾਨਾਂ ਦੇ ਵਿਰੋਧ ਸਥਾਨਾਂ ‘ਤੇ ਲਗਾਏ ਇੰਟਰਨੈੱਟ ਬੰਦ ਬਾਰੇ ਚਿੰਤਾ ਦਾ ਸੰਕੇਤ ਵੀ ਦਿੱਤਾ।

ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਜਿਹੇ ਕਦਮਾਂ ਦਾ ਅਸੀਂ ਸਵਾਗਤ ਕਰਦੇ ਹਾਂ, ਜਿਸ ਵਿੱਚ ਕਿਸਾਨਾਂ ਲਈ ਭਾਰਤ ਦੇ ਅੰਦਰ ਬਾਜ਼ਾਰ ਵਧਣਗੇ ਅਤੇ ਨਿੱਜੀ ਖੇਤਰਾਂ ਵਿਚ ਨਿਵੇਸ਼ ਹੋਵੇਗਾ। ਨਵੇਂ ਖੇਤੀ ਕਾਨੰਨਾਂ ਦੇ ਵਿਰੋਧ ਵਿਚ ਜਾਰੀ ਕਿਸਾਨ ਅੰਦੋਲਨ ‘ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਬਾਈਡੇਨ ਸਰਕਾਰ ਖੇਤੀ ਕਾਨੂੰਨਾਂ ਵਿਚ ਸੁਧਾਰ ਲਈ ਭਾਰਤ ਸਰਕਾਰ ਦੇ ਕਦਮ ਦਾ ਸਮਰਥਨ ਕਰਦੀ ਹੈ, ਜੋ ਕਿਸਾਨਾਂ ਲਈ ਨਿੱਜੀ ਨਿਵੇਸ਼ ਅਤੇ ਵਧੇਰੇ ਬਾਜ਼ਾਰ ਪਹੁੰਚ ਨੂੰ ਆਕਰਸ਼ਤ ਕਰਦੀ ਹੈ। ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ‘ਤੇ ਸਵਾਲ ਪੁੱਛੇ ਜਾਣ ‘ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦੋਨਾਂ ਧਿਰਾਂ ਦੇ ਨਾਲ ਗੱਲਬਾਤ ਰਾਹੀਂ ਹੱਲ ਕੱਢਣ ਲਈ ਵਧਾਵਾ ਦੇਵੇਗਾ। ਇਸ ਵਿਚਕਾਰ ਕਈ ਅਮਰੀਕੀ ਸੰਸਦ ਮੈਂਬਰਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਹੈ।

Related News

ਟੋਰਾਂਟੋ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਉੱਤੇ ਚਲਾਈ ਗੋਲੀ ਦੇ ਮਾਮਲੇ ਦੀ ਜਾਂਚ ਐਸ.ਆਈ.ਯੂ. ਹਵਾਲੇ

Vivek Sharma

ਆਕਸਫੋਰਡ ਦੀ ਕੋਰੋਨਾ ਵੈਕਸੀਨ ਦਾ ਟ੍ਰਾਇਲ ਰੋਕਿਆ ਗਿਆ , WHO ਨੇ ਕਿਹਾ; ਸੁਰੱਖਿਆ ਸਾਡੀ ਪਹਿਲ

Vivek Sharma

ਪੁਲਿਸ ਵਲੋਂ ਸਕਾਰਬੋਰੋ ਪਾਰਕਿੰਗ ‘ਚੋਂ ਹਿੱਟ ਐਂਡ ਰਨ ਦੇ ਦੋਸ਼ ‘ਚ ਇਕ ਔਰਤ ਅਤੇ ਆਦਮੀ ਦੀ ਭਾਲ ਜਾਰੀ

Rajneet Kaur

Leave a Comment