channel punjabi
International News

ਵੱਡੀ ਖ਼ਬਰ : ਯੂਰਪ ਵਿੱਚ ਹੁਣ ਕੋਰੋਨਾ ਮਹਾਮਾਰੀ ਦੇ ਦੂਜੇ ਦੌਰ ਦਾ ਖ਼ਤਰਾ‌ !

ਕੀ ਯੂਰਪੀ ਦੇਸ਼ਾਂ ਵਿਚ ਮੁੜ ਹੋਵੇਗੀ ਤਾਲਾਬੰਦੀ ?

ਬੀਤੇ ਕੁਝ ਦਿਨਾਂ ‘ਚ ਤੇਜ਼ੀ ਨਾਲ ਵਧੇ ਕੋਰੋਨਾ ਦੇ ਮਾਮਲੇ

ਯੂਰਪ ‘ਤੇ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦਾ ਖ਼ਤਰਾ ਮੰਡਰਾਉਣ ਲੱਗਾ

ਸਕਾਟਲੈਂਡ ਦੇ ਏਬਰਡੀਨ ਸ਼ਹਿਰ ਵਿਚ ਕੋਰੋਨਾ ਦਾ ਕਹਿਰ ਰੋਕਣ ਲਈ ਇਕ ਵਾਰ ਫਿਰ ਤੋਂ ਲਾਕਡਾਊਨ ਲੱਗਾ

ਬ੍ਰਾਜ਼ੀਲ, ਇਸਰਾਈਲ, ਜਾਪਾਨ, ਫ਼ਿਲਿਪੀਂਸ ਅਤੇ ਪਾਕਿਸਤਾਨ ‘ਚ ਆਈ ਕੋਰੋਨਾ ਦੀ ਹਨ੍ਹੇਰੀ !

ਬਰਲਿਨ : ਯੂਰਪ ਦੇ ਵੱਖ-ਵੱਖ ਦੇਸ਼ਾਂ ‘ਤੇ ਹੁਣ ਕੋਰੋਨਾ ਦੇ ਦੂਜੇ ਦੌਰ ਦੇ ਬੱਦਲ ਫੈਲਦੇ ਨਜ਼ਰ ਆ ਰਹੇ ਹਨ। ਜਰਮਨੀ, ਸਪੇਨ, ਫਰਾਂਸ ਅਤੇ ਯੂਕੇ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਤੇਜ਼ੀ ਵੇਖੀ ਗਈ ਹੈ। ਜਰਮਨੀ ਵਿਚ, ਤਿੰਨ ਮਹੀਨਿਆਂ ਬਾਅਦ ਇਕ ਦਿਨ ਵਿਚ ਰਿਕਾਰਡ ਨਵੇਂ ਇਨਫੈਕਸ਼ਨ ਹੋਣ ਦਾ ਪਤਾ ਹੈ, ਜਦੋਂ ਕਿ ਸਕਾਟਲੈਂਡ ਦੇ ਏਬਰਡੀਨ ਸ਼ਹਿਰ ਵਿਚ ਕੋਰੋਨਾ ਦਾ ਕਹਿਰ ਰੋਕਣ ਦੀ ਕੋਸ਼ਿਸ਼ ਤਹਿਤ ਇਕ ਵਾਰ ਫਿਰ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਯੂਰਪ ਦੇ ਇਨ੍ਹਾਂ ਦੇਸ਼ਾਂ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਇਨਫੈਕਸ਼ਨ ਦੇ ਕੇਸਾਂ ਵਿੱਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਸੀ।

ਜਰਮਨੀ ਦੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਨੇ ਦੱਸਿਆ ਕਿ ਬੁੱਧਵਾਰ ਨੂੰ ਦੇਸ਼ ਭਰ ਵਿਚ 1,045 ਨਵੇਂ ਕੇਸ ਪਾਏ ਗਏ। ਬੀਤੀ 7 ਮਈ ਤੋਂ ਬਾਅਦ ਦੇਸ਼ ਵਿਚ ਪਹਿਲੀ ਵਾਰ ਇਕ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਪਾਏ ਗਏ ਹਨ। ਇਸ ਯੂਰਪੀਅਨ ਦੇਸ਼ ਵਿੱਚ ਪਿਛਲੇ ਅਪ੍ਰੈਲ ਵਿੱਚ ਜਦ ਮਹਾਂਮਾਰੀ ਆਪਣੇ ਸਿਖਰ ‘ਤੇ ਸੀ, ਤਾਂ ਰੋਜ਼ਾਨਾ ਔਸਤਨ 6 ਹਜ਼ਾਰ ਤੋਂ ਵੱਧ ਕੇਸ ਮਿਲ ਰਹੇ ਸਨ।
ਅਧਿਕਾਰੀਆਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੋਰੋਨਾ ਦੀ ਰੋਕਥਾਮ ਲਈ ਜਰਮਨੀ ਦੇ ਨਾਗਰਿਕ ਮਾਸਕ ਪਹਿਨ ਰਹੇ ਹਨ ਅਤੇ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਇਸ ਦੇਸ਼ ਵਿਚ ਹੁਣ ਤਕ ਕੁਲ 2 ਲੱਖ 13 ਹਜ਼ਾਰ ਕੇਸ ਸਾਹਮਣੇ ਆਏ ਹਨ ਅਤੇ 9,175 ਦੀ ਮੌਤ ਹੋਈ ਹੈ ।

ਇਧਰ, ਸਕਾਟਲੈਂਡ ਦੀ ਪ੍ਰਧਾਨ ਮੰਤਰੀ ਨਿਕੋਲਾ ਸਟਾਰਜਨ ਨੇ ਕਿਹਾ ਕਿ ਪੋਰਟ ਸ਼ਹਿਰ ਏਬਰਡੀਨ ਵਿੱਚ ਨਵੇਂ ਮਾਮਲਿਆਂ ਵਿੱਚ ਵਾਧਾ ਵੇਖਿਆ ਜਾ ਰਿਹਾ ਹੈ। ਇਸ ਦੇ ਕਾਰਨ, ਸ਼ਹਿਰ ਦੇ ਬਾਰ, ਕੈਫੇ ਅਤੇ ਰੈਸਟੋਰੈਂਟ ਬੰਦ ਕਰਨ ਦੇ ਆਦੇਸ਼ ਦੇ ਨਾਲ, ਨਵੀਂ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਇਹ ਕਦਮ ਸ਼ਹਿਰ ਦੇ ਇਕ ਬਾਰ ਦੇ ਨਾਲ ਜੁੜੇ ਕੋਰੋਨਾ ਵਾਇਰਸ ਦੇ 54 ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਲਿਆ ਗਿਆ ਹੈ। ਸਕਾਟਲੈਂਡ ਵਿੱਚ ਕੁੱਲ 18 ਹਜ਼ਾਰ 781 ਵਿਅਕਤੀ ਸੰਕਰਮਿਤ ਪਾਏ ਗਏ ਸਨ, ਜਦੋਂਕਿ ਯੂਕੇ ਵਿੱਚ ਹੁਣ ਤੱਕ ਕੁੱਲ ਤਿੰਨ ਲੱਖ ਸੱਤ ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 46 ਹਜ਼ਾਰ ਤੋਂ ਵੱਧ ਮਾਰੇ ਜਾ ਚੁੱਕੇ ਹਨ।

ਬ੍ਰਾਜ਼ੀਲ ‘ਚ ਵੀ ਮੁੜ ਵਧੇ ਕੋਰੋਨਾ ਦੇ ਮਾਮਲੇ,
ਫਿਰ ਤੋਂ 50 ਹਜ਼ਾਰ ਤੋਂ ਵੱਧ ਨਵੇਂ ਮਾਮਲੇ

ਕੋਰੋਨਾ ਮਹਾਂਮਾਰੀ ਨਾਲ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਤ ਹੋਏ ਬ੍ਰਾਜ਼ੀਲ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਜਾਰੀ ਹੈ। ਇਸ ਲਾਤੀਨੀ ਅਮਰੀਕੀ ਦੇਸ਼ ਵਿੱਚ ਦੁਬਾਰਾ ਫਿਰ 50,000 ਤੋਂ ਵੱਧ ਨਵੇਂ ਕੇਸ ਪਾਏ ਗਏ ਹਨ। ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 57 ਹਜ਼ਾਰ 152 ਨਵੇਂ ਕੇਸ ਪਾਏ ਗਏ ਹਨ। ਇਕ ਦਿਨ ਪਹਿਲਾਂ, 51 ਹਜ਼ਾਰ ਤੋਂ ਵੱਧ ਨਵੇਂ ਕੇਸ ਪਾਏ ਗਏ ਸਨ। ਹੁਣ ਤੱਕ ਕੁੱਲ 28 ਲੱਖ 60 ਹਜ਼ਾਰ ਲੋਕ ਪੀੜਤ ਹੋਏ ਹਨ, ਜਦੋਂਕਿ 97 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਇਜ਼ਰਾਈਲ ਵਿਚ ਮਿਲੇ 1,721 ਨਵੇਂ ਪਾਜ਼ੇਟਿਵ

ਇਜ਼ਰਾਈਲ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ 1,721 ਨਵੇਂ ਪਾਜ਼ੇਟਿਵ ਕੇਸ ਪਾਏ ਜਾਣ ਪਿੱਛੇ ਮਾਮਲਿਆਂ ਦੀ ਗਿਣਤੀ 77 ਹਜ਼ਾਰ 919 ਹੋ ਗਈ ਹੈ, ਜਦੋਂ ਕਿ ਹੁਣ ਤੱਕ 565 ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਸਰਕਾਰ ਨੇ ਹਫਤੇ ਦੇ ਅੰਤ ਦੌਰਾਨ ਦੁਕਾਨਾਂ ਖੋਲ੍ਹੋ ‘ਤੇ ਲੱਗੀ ਰੋਕ ਹਟਾਉਣ ਦਾ ਫੈਸਲਾ ਕੀਤਾ

ਇਹਨਾਂ ਤੋਂ ਇਲਾਵਾ ਜਾਪਾਨ, ਵਿਅਤਨਾਮ, ਫਿਲੀਪੀਂਸ, ਪਾਕਿਸਤਾਨ ਅਤੇ ਨੇਪਾਲ ਵਿਚ ਵੀ ਬੀਤੇ ਕੁਝ ਦਿਨਾਂ ਵਿਚ ਕੋਰੋਨਾ ਦੇ ਨਵੇਂ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ । ਇਹਨਾਂ ਸਭ ਨੂੰ ਵੇਖ ਕੇ ਇੱਕ ਵਾਰ ਮੁੜ ਤੋਂ ਅਜਿਹਾ ਲੱਗਣ ਲੱਗਾ ਹੈ ਕਿ ਕੋਰੋਨਾ ਦਾ ਦੂਜਾ ਦੌਰ ਸ਼ੁਰੂ ਹੋ ਗਿਆ ਹੋਵੇ ! ਮੁੜ ਤੋਂ ਲੋਕਾਂ ਨੂੰ ਵਧੇਰੇ ਸੁਚੇਤ ਹੋਣ ਦੀ ਜ਼ਰੂਰਤ ਹੈ । ਤਾਂ ਜੋ ਇਸ ਮਹਾਮਾਰੀ ਤੋਂ ਬਚਾਅ ਕੀਤਾ ਜਾ ਸਕੇ ।

Related News

ਫੇਸਬੁੱਕ ਤੋਂ ਹੋਈ ਗਲਤੀ, ਪਿਆਜ਼ਾ ਨੂੰ ‘ਸੈਕਸੀ’ ਸਮਝ ਇਸ਼ਤਿਹਾਰ ਕੀਤਾ ਡਿਲੀਟ,ਮੰਗੀ ਮੁਆਫੀ

Rajneet Kaur

ਨਿਊ ਬਰਨਜ਼ਵਿਕ ਨੇ ਕੋਵਿਡ 19 ਦੇ 7 ਨਵੇਂ ਮਾਮਲਿਆ ਦੀ ਕੀਤੀ ਰਿਪੋਰਟ, ਨਵੇਂ ਮਾਮਲੇ ‘ਸੁਪਰਸਪਰੈਡਰ’ ਨਾਲ ਜੁੜੇ

Rajneet Kaur

RACISM IN USA : ਅਮਰੀਕਾ ‘ਚ ਹਜ਼ਾਰਾਂ ਲੋਕ ਆਏ ਸੜਕਾਂ ‘ਤੇ, ਨਸਲੀ ਹਿੰਸਾ ਖ਼ਿਲਾਫ਼ ਕੀਤਾ ਮੁਜ਼ਾਹਰਾ

Vivek Sharma

Leave a Comment