channel punjabi
International News

ਵੱਡੀ ਖ਼ਬਰ : ਕੋਵੈਕਸੀਨ (COVAXIN) ਦੇ ਤੀਸਰੇ ਟ੍ਰਾਇਲ ਨੇ ਵਧਾਈ ਉਮੀਦ, ਕੋਵਿਡ ਨੂੰ ਖ਼ਤਰਨਾਕ ਰੂਪ ਅਖ਼ਤਿਆਰ ਕਰਨ ਤੋਂ ਰੋਕਣ ‘ਚ ਸੌ ਫ਼ੀਸਦੀ ਕਾਰਗਰ

ਨਵੀਂ ਦਿੱਲੀ : ਕੈਨੇਡਾ ਅਤੇ ਅਮਰੀਕਾ ਦੀ ਤਰ੍ਹਾਂ ਕੋਰੋਨਾ ਮਹਾਮਾਰੀ ਭਾਰਤ ਵਿੱਚ ਵੀ ਗੰਭੀਰ ਰੂਪ ਅਖ਼ਤਿਆਰ ਕਰ ਚੁੱਕੀ ਹੈ । ਭਾਰਤ ਪਿਛਲੇ ਮਹੀਨੇ ਤੱਕ ਆਪਣੀ ਵੈਕਸੀਨ ਨੂੰ ਆਪਣੇ ਮਿੱਤਰ ਦੇਸ਼ਾਂ ਨੂੰ ਵੰਡਦਾ ਰਿਹਾ ਹੈ ਪਰ ਇਸ ਸਮੇਂ ਭਾਰਤ ਦੇ ਅੰਦਰ ਹੀ ਵੈਕਸੀਨ ਦੀ ਜ਼ਬਰਦਸਤ ਮੰਗ ਹੈ। ਭਾਰਤ ਦੀਆਂ ਦੋ ਵੱਖ-ਵੱਖ ਦਵਾ ਕੰਪਨੀਆਂ ਨੇ ਦੋ ਵੈਕਸੀਨਾਂ ਤਿਆਰ ਕੀਤੀਆਂ ਹਨ, ਕੋਵੈਕਸੀਨ COVAXIN ਅਤੇ ਕੋਵਿਸੀ਼ਲਡ COVISHIELD । ਸੰਕਟ ਦੀ ਮੌਜੂਦਾ ਘੜੀ ‘ਚ ਇਹ ਵੈਕਸੀਨ ਵੱਡੀ ਉਮੀਦ ਬਣ ਚੁੱਕੀਆਂ ਹਨ।

ਕੋਰੋਨਾ ਮਹਾਮਾਰੀ ਦੀ ਰੋਕਥਾਮ ‘ਚ ਵਰਤੀ ਜਾ ਰਹੀ ਕੋਵੈਕਸੀਨ COVAXIN ਦੇ ਤੀਸਰੇ ਟ੍ਰਾਇਲ ਦੀ ਰਿਪੋਰਟ ਤੋਂ ਇੱਕ ਵੱਡੀ ਆਸ ਬੱਝੀ ਹੈ ਕਿ ਕੋਰੋਨਾ ਨੂੰ ਘਾਤਕ ਰੂਪ ਤੱਕ ਪਹੁੰਚਣ ਤੋਂ ਪਹਿਲਾਂ ਰੋਕਿਆ ਜਾ ਸਕਦਾ ਹੈ। ਭਾਰਤ ਬਾਇਓਟੈੱਕ ਤੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ICMR) ਨੇ ਕੋਵੈਕਸੀਨ ਦੇ ਤੀਸਰੇ ਟ੍ਰਾਇਲ ਦੀ ਰਿਪੋਰਟ ਬੁੱਧਵਾਰ ਨੂੰ ਜਾਰੀ ਕੀਤੀ।

ਇਸ ਰਿਪੋਰਟ ਵਿੱਚ ਕੁਝ ਨਵੇਂ ਤੱਥ ਸਾਹਮਣੇ ਆਏ ਹਨ । ਇਸ ‘ਚ ਦੱਸਿਆ ਗਿਆ ਕਿ ਇਸਦਾ ਕਲੀਨਿਕਲ ਅਸਰ ਤਾਂ 78 ਫ਼ੀਸਦੀ ਹੈ ਪਰ ਕੋਵਿਡ ਨੂੰ ਖ਼ਤਰਨਾਕ ਰੂਪ ਅਖਤਿਆਰ ਕਰਨ ਤੋਂ ਰੋਕਣ ‘ਚ ਇਹ ਸੌ ਫ਼ੀਸਦੀ ਕਾਰਗਰ ਹੈ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੋਵੈਕਸੀਨ (COVAXIN) ਕੋਵਿਡ ਇਨਫੈਕਸ਼ਨ ਦੇ ਸ਼ੁਰੂਆਤੀ ਜਾਂ ਸੀਮਤ ਦੌਰ ‘ਚ ਇਹ 78 ਫ਼ੀਸਦੀ ਤਕ ਕਾਰਗਰ ਹੈ ਪਰ ਇਸ ਵੈਕਸੀਨ ਦੇ ਸਾਰੇ ਡੋਜ਼ ਲੈਣ ਵਾਲੇ ਵਾਇਰਸ ਦੀ ਗੰਭੀਰ ਲਪੇਟ ‘ਚ ਨਹੀਂ ਆਉਂਦੇ, ਉਨ੍ਹਾਂ ਨੂੰ ਜਾਨ ਦਾ ਖਤਰਾ ਨਹੀਂ ਰਹਿੰਦਾ। ਖਾਸ ਗੱਲ ਇਹ ਕਿ ਇਹ ਕੋਰੋਨਾ ਦੇ ਨਵੇਂ ਅਤੇ ਖ਼ਤਰਨਾਕ ਮੰਨੇ ਜਾਂਦੇ ਸਟ੍ਰੇਨਾਂ ਲਈ ਵੀ ਕਾਰਗਰ ਸਾਬਤ ਹੋਈ ਹੈ। ਇਹ ਕੋਰੋਨਾ ਦੇ ਬ੍ਰਾਜ਼ੀਲ ਸਟ੍ਰੇਨ, ਯੂ.ਕੇ. ਵਾਲੇ ਸਟ੍ਰੇਨ ਅਤੇ ਦੱਖਣੀ ਅਫਰੀਕੀ ਸਟ੍ਰੇਨ ਵਿਰੁੱਧ ਕਾਮਯਾਬ ਰਹੀ ਹੈ।
ਸਿਹਤ ਖੋਜ ਵਿਭਾਗ ਅਤੇ ਆਈਸੀਐਮਆਰ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਕਿਹਾ, “ਮੈਂ ਇਹ ਨੋਟ ਕਰ ਕੇ ਵੀ ਖੁਸ਼ ਹਾਂ ਕਿ ਕੋਵੈਕਸੀਨ ਸਾਰਸ-ਕੋਵੀ-2 ਦੇ ਜ਼ਿਆਦਾਤਰ ਰੂਪਾਂ ਦੇ ਵਿਰੁੱਧ ਵਧੀਆ ਢੰਗ ਨਾਲ ਕੰਮ ਕਰਦਾ ਹੈ । ਇਹ ਨਤੀਜੇ ਮਿਲ ਕੇ ਵਿਸ਼ਵਵਿਆਪੀ ਟੀਕੇ ਦੇ ਲੈਂਡਸਕੇਪ ਵਿਚ ਸਾਡੀ ਦੇਸੀ ਟੀਕੇ ਦੀ ਸਥਿਤੀ ਨੂੰ ਮਜ਼ਬੂਤ ਕਰਦੇ ਹਨ।
ਬਲਰਾਮ ਨੇ ਅੱਗੇ ਕਿਹਾ ਕਿ ਕੋਵੈਕਸਿਨ ਨੂੰ ਹੋਰ ਵਿਕਸਤ ਕਰਨ ਲਈ ਕੋਸ਼ਿਸ਼ਾਂ ਜਾਰੀ ਰਹਿਣਗੀਆਂ ।

ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਸ ਵੈਕਸੀਨ ਦੇ ਇਸਤੇਮਾਲ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਉਣ ਦੀ ਨੌਬਤ ਵੀ ਘੱਟ ਆਉਂਦੀ ਹੈ।

Related News

ਅਮਰੀਕੀ ਯੂਨੀਵਰਸਿਟੀ ਨੇ ਸ਼੍ਰੀਸ਼੍ਰੀ ਰਵੀਸ਼ੰਕਰ ਨੂੰ ‘ਗਲੋਬਲ ਸਿਟੀਜ਼ਨਸ਼ਿਪ ਅੰਬੈਸਡਰ’ ਵਜੋਂ ਦਿੱਤੀ ਮਾਨਤਾ

Vivek Sharma

ਅਮਰੀਕੀ ਗਾਇਕਾ ਨੇ ਰਾਸ਼ਟਰਪਤੀ Biden ਨੂੰ ਪੁੱਛਿਆ ਸਵਾਲ, ਕਿਉਂ ਨਹੀਂ ਕਰ ਰਹੇ ਭਾਰਤ ਦੀ ਮਦਦ ?

Vivek Sharma

ਤੁਰਕੀ ਦੇ ਰਾਸ਼ਟਰਪਤੀ ਐਦ੍ਰੋਗਾਨ ਦੀ ਹਮਾਸ ਦੇ ਆਗੂਆਂ ਨਾਲ ਮੁਲਾਕਾਤ ‘ਤੇ ਤੜਕਿਆ ਅਮਰੀਕਾ

Vivek Sharma

Leave a Comment