Channel Punjabi
International News

ਵੱਡੀ ਖ਼ਬਰ :ਕਾਮੇਡੀ ਕਲਾਕਾਰ ਭਾਰਤੀ ਸਿੰਘ ਪਤੀ ਹਰਸ਼ ਲਿੰਬਾਚੀਆ ਸਮੇਤ ਗ੍ਰਿਫ਼ਤਾਰ

ਮੁੰਬਈ : ਉੱਘੀ ਕਾਮੇਡੀ ਕਲਾਕਾਰ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ‘ਤੇ ਸ਼ਨੀਵਾਰ ਦਾ ਦਿਨ ਭਾਰੀ ਪੈਂਦਾ ਨਜ਼ਰ ਆਇਆ । ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਸ਼ਨਿਚਰਵਾਰ ਨੂੰ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਲੰਬੀ ਪੁੱਛਗਿੱਛ ਮਗਰੋਂ ਮੁੰਬਈ ਵਿਖੇ ਗਿ੍ਫ਼ਤਾਰ ਕਰ ਲਿਆ। ਪੁੱਛਗਿੱਛ ‘ਚ ਦੋਵਾਂ ਨੇ ਗਾਂਜੇ ਦੀ ਵਰਤੋਂ ਦੀ ਗੱਲ ਸਵੀਕਾਰ ਕੀਤੀ ਹੈ।

ਨਸ਼ੀਲੇ ਪਦਾਰਥਾਂ ਦੀ ਖ਼ਰੀਦ-ਫ਼ਰੋਖ਼ਤ ਕਰਨ ਵਾਲੇ ਕਿਸੇ ਵਿਅਕਤੀ ਤੋਂ ਪੁੱਛਗਿੱਛ ‘ਚ ਭਾਰਤੀ ਸਿੰਘ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਐੱਨਸੀਬੀ ਨੇ ਸ਼ਨਿਚਰਵਾਰ ਸਵੇਰੇ ਸੱਤ ਵਜੇ ਉਸ ਦੇ ਲੋਖੰਡਵਾਲਾ ਕੰਪਲੈਕਸ ਸਥਿਤ ਘਰ ਤੇ ਦਫ਼ਤਰ ‘ਚ ਇਕੱਠੇ ਛਾਪਾ ਮਾਰਿਆ। ਕਰੀਬ ਸਾਢੇ ਛੇ ਘੰਟੇ ਚੱਲੀ ਫਲੈਟ ਦੀ ਤਲਾਸ਼ੀ ‘ਚ ਐੱਨਸੀਬੀ ਨੂੰ ਕੁਝ ਮਾਤਰਾ ‘ਚ ਗਾਂਜਾ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਭਾਰਤੀ ਤੇ ਹਰਸ਼ ਐੱਨਸੀਬੀ ਦੇ ਕਈ ਸਵਾਲਾਂ ਦੇ ਤਸੱਲੀਬਖਸ਼ ਜਵਾਬ ਨਾ ਦੇ ਸਕੇ ਤਾਂ ਉਨ੍ਹਾਂ ਨੂੰ ਐੱਨਸੀਬੀ ਦੇ ਬੇਲਾਰਡ ਅਸਟੇਟ ਸਥਿਤ ਦਫ਼ਤਰ ਲਿਜਾ ਕੇ ਪੁੱਛਗਿੱਛ ਸ਼ੁਰੂ ਕੀਤੀ ਗਈ। ਉੱਥੇ ਚੱਲੀ ਕਰੀਬ ਸਾਢੇ ਚਾਰ ਘੰਟੇ ਪੁੱਛਗਿੱਛ ਮਗਰੋਂ ਐੱਨਸੀਬੀ ਨੇ ਭਾਰਤੀ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ। ਇਸ ਤੋਂ ਕਰੀਬ ਡੇਢ ਘੰਟੇ ਬਾਅਦ ਉਸ ਦੇ ਪਤੀ ਹਰਸ਼ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ।

ਦੱਸਣਯੋਗ ਹੈ ਕਿ ਮੁੰਬਈ ਫਿਲਮ ਇੰਡਸਟਰੀ ‘ਚ ਨਸ਼ੀਲੇ ਪਦਾਰਥਾਂ ਦੀ ਜਾਂਚ ਪੜਤਾਲ ਦਾ ਸਿਲਸਿਲਾ ਕੁਝ ਮਹੀਨੇ ਪਹਿਲਾਂ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸ਼ੱਕੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਸੀ। ਸੁਸ਼ਾਂਤ ਦੀ ਮਹਿਲਾ ਦੋਸਤ ਰੀਆ ਚੱਕਰਵਰਤੀ ਦੇ ਪੁਰਾਣੇ ਮੋਬਾਈਲ ਚੈਟ ਸਾਹਮਣੇ ਆਉਣ ਤੋਂ ਬਾਅਦ ਸ਼ੁਰੂ ਹੋਇਆ ਜਾਂਚ ਦਾ ਇਹ ਸਿਲਸਿਲਾ ਫਿਲਹਾਲ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸਭ ਤੋਂ ਪਹਿਲਾਂ ਰੀਆ ਤੇ ਉਸ ਦੇ ਭਰਾ ਸ਼ੌਵਿਕ ਦੀ ਗਿ੍ਫ਼ਤਾਰੀ ਹੋਈ। ਰੀਆ ਨੂੰ ਕਰੀਬ ਇਕ ਮਹੀਨਾ ਜੇਲ੍ਹ ‘ਚ ਰਹਿਣ ਤੋਂ ਬਾਅਦ ਜ਼ਮਾਨਤ ਮਿਲ ਸਕੀ। ਸ਼ੌਵਿਕ ਹਾਲੇ ਜੇਲ੍ਹ ‘ਚ ਹੀ ਹੈ। ਪਿਛਲੇ ਹਫ਼ਤੇ ਹੀ ਸਿਨੇ ਨਿਰਮਾਤਾ ਫਿਰੋਜ਼ ਨਾਡੀਆਵਾਲਾ ਦੀ ਪਤਨੀ ਸ਼ਬਾਨਾ ਦੀ ਗਿ੍ਫ਼ਤਾਰੀ ਹੋਈ। ਉਸ ਨੂੰ ਹੁਣ ਜ਼ਮਾਨਤ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਦੀਪਿਕਾ ਪਾਦੂਕੋਣ ਤੇ ਉਸਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼, ਸਾਰਾ ਅਲੀ ਖ਼ਾਨ, ਸ਼ਰਧਾ ਕਪੂਰ ਆਦਿ ਤੋਂ ਵੀ ਐੱਨ.ਸੀ.ਬੀ. ਲੰਬੀ ਪੁੱਛਗਿੱਛ ਕਰ ਚੁੱਕੀ ਹੈ।

ਫਿਲਹਾਲ ਹਿੰਦੀ ਫਿਲਮ ਇੰਡਸਟਰੀ ਦਾ ਇੱਕ ਹਨੇਰਾ ਪੱਖ ਹੁਣ ਦੁਨੀਆ ਦੇ ਸਾਹਮਣੇ ਆ ਚੁੱਕਾ ਹੈ। ਐਨਸੀਬੀ ਦੀ ਰਾਡਾਰ ਤੇ ਅਗਲਾ ਨੰਬਰ ਕਿਸ ਦਾ ਹੋਵੇਗਾ, ਇਹ ਵੇਖਣਾ ਹੋਵੇਗਾ।

Related News

ਸਰੀ ਆਰਸੀਐਮਪੀ ਗੁੰਮਸ਼ੁਦਾ ਪਰਵਿੰਦਰ ਢਿੱਲੋਂ ਦੀ ਭਾਲ ‘ਚ ਜੁਟੀ

Rajneet Kaur

ਟੋਰਾਂਟੋ ਤੇ ਪੀਲ ਰੀਜਨ ਵੀ ਹੋਏ ਪੜਾਅ ਤਿੰਨ ‘ਚ ਸ਼ਾਮਿਲ

Rajneet Kaur

ਏਰਡਰੀ ‘ਚ ਦੋ ਘਰ ਅੱਗ ਵਿੱਚ ਸੜ ਕੇ ਹੋਏ ਸੁਆਹ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Vivek Sharma

Leave a Comment

[et_bloom_inline optin_id="optin_3"]