channel punjabi
Canada News North America

ਵੱਖ-ਵੱਖ ਧਰਮਾਂ ਨਾਲ ਸਬੰਧਤ ਮਨੁੱਖੀ ਅਧਿਕਾਰ ਸੰਗਠਨਾਂ ਨੇ ਜਸਟਿਨ ਟਰੂਡੋ ਅੱਗੇ ਰੱਖੀ ਵੱਡੀ ਮੰਗ

ਟੋਰਾਂਟੋ : ਆਪਣੀ ਤਰ੍ਹਾਂ ਦੀ ਇਕ ਵੱਖਰੀ ਪਹਿਲ ਕਰਦੇ ਹੋਏ ਵੱਖ-ਵੱਖ ਧਰਮਾਂ ਨਾਲ ਸਬੰਧਤ ਮਨੁੱਖੀ ਅਧਿਕਾਰ ਸੰਗਠਨਾਂ ਦੇ ਗਠਜੋੜ ਨੇ ਪੀਐਮ ਜਸਟਿਨ ਟਰੂਡੋ ਅੱਗੇ ਵੱਡੀ ਮੰਗ ਰੱਖੀ ਹੈ । ਇਹਨਾਂ ਵਲੋਂ ਪ੍ਰਧਾਨ ਮੰਤਰੀ ਨੂੰ ਨਸਲੀ ਵਿਤਕਰੇ ਨੂੰ ਖਤਮ ਕਰਨ ਲਈ ਦੇਸ਼ ਭਰ ਵਿਚੋਂ ਗੋਰੋ ਸਰਬੋਤਮਵਾਦੀ ਸਮੂਹਾਂ ਨੂੰ ਖਤਮ ਕਰਨ ਦੀ ਯੋਜਨਾ ਲੈ ਕੇ ਆਉਣ ਦੀ ਅਪੀਲ ਕੀਤੀ ਗਈ ਹੈ ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਹਨਾਂ ਸੰਗਠਨਾਂ ਵੱਲੋਂ ਅਜਿਹੀ ਅਪੀਲ ਕਰਨ ਪਿੱਛੇ ਕਾਰਨ ਦੇਸ਼ ਅੰਦਰ ਵੱਧਦਾ ਨਸਲੀ ਵਿਤਕਰਾ ਦੱਸਿਆ ਜਾ ਰਿਹਾ ਹੈ।
ਟੋਰਾਂਟੋ ਵਿਚ ਪਿਛਲੇ ਮਹੀਨੇ ਅੰਤਰਰਾਸ਼ਟਰੀ ਮੁਸਲਿਮ ਸੰਗਠਨ ਦੀ ਮਸਜਿਦ ਦੇ ਬਾਹਰ ਇਕ 58 ਸਾਲਾ ਵਿਅਕਤੀ ‘ਤੇ ਨਸਲੀ ਵਿਤਕਰੇ ਕਾਰਨ ਛੁਰੇ ਨਾਲ ਹਮਲਾ ਕੀਤਾ ਗਿਆ ਸੀ, ਜਿਹੜਾ ਉਸ ਦੀ ਮੌਤ ਦਾ ਕਾਰਨ ਬਣਿਆ। ਮਸਜਿਦ ਪ੍ਰਬੰਧਕਾਂ ਨੇ ਪੁਲਿਸ ਨੂੰ ਮੁਹੰਮਦ-ਅਸਲਿਮ ਜ਼ਾਫਿਸ ਦੀ ਮੌਤ ਨੂੰ ਨਫ਼ਰਤ ਕਰਨ ਵਾਲੇ ਅਪਰਾਧ ਵਜੋਂ ਜਾਂਚ ਕਰਨ ਦੀ ਮੰਗ ਕੀਤੀ ਹੈ।

ਟੋਰਾਂਟੋ ਪੁਲਿਸ ਦੇ ਜਾਂਚ ਦਸਤੇ ਦੇ ਮੁਖੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਜਾਂਚਕਰਤਾਵਾਂ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਮੁਹੰਮਦ-ਅਸਲਿਮ ਜ਼ਾਫਿਸ ‘ਤੇ ਛੂੁਰੇ ਨਾਲ ਕੀਤਾ ਗਿਆ ਹਮਲਾ ਨਫ਼ਰਤ ਤੋਂ ਪ੍ਰੇਰਿਤ ਸੀ, ਇਹ ਇੱਕ ਸੰਭਾਵਨਾ ਹੀ ਮੰਨੀ ਜਾ ਸਕਦੀ ਹੈ ।

ਟਰੂਡੋ ਨੂੰ ਚਿੱਠੀ ਲਿਖਣ ਵਾਲੀਆਂ ਸੰਸਥਾਵਾਂ ਨੇ ਕਿਹਾ ਸਰਕਾਰ ਨੂੰ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਲਿਖਿਆ, “ਕੈਨੇਡੀਅਨ ਚਾਹੇ ਦੇਸੀ, ਕਾਲੇ, ਮੁਸਲਿਮ, ਯਹੂਦੀ, ਸਿੱਖ, ਈਸਾਈ, ਜਾਂ ਹੋਰ ਧਰਮ ਅਤੇ ਨਸਲੀ ਭਾਈਚਾਰੇ ਦੇ ਕਿਉਂ ਨਾ ਹੋਣ,ਉਹ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕਰਨਗੇ।

ਗੋਰੇ ਸਰਬੋਤਮਵਾਦੀ ਸੰਗਠਨਾਂ ਦੇ ਹੱਥੋਂ ਸਾਡੇ ਘਰਾਂ, ਸਾਡੀ ਪੂਜਾ ਸਥਾਨਾਂ ਅਤੇ ਸਾਡੇ ਸਮੂਹਾਂ ਉੱਤੇ ਹਮਲੇ ਹੋਏ ਹਨ, ਭਵਿੱਖ ਵਿੱਚ ਅਜਿਹਾ ਨਾ ਹੋਵੇ ਕਿ ਇਸ ਲਈ ਟਰੂਡੋ ਸਰਕਾਰ ਸਖਤ ਕਦਮ ਚੁੱਕੇ। ਪੱਤਰਾਂ ‘ਤੇ ਦਸਤਖਤ ਕਰਨ ਵਾਲੀਆਂ ਸੰਸਥਾਵਾਂ ਵਿਚ ਕੈਨੇਡੀਅਨ ਮੁਸਲਮਾਨਾਂ ਦੀ ਨੈਸ਼ਨਲ ਕੌਂਸਲ, ਵਰਲਡ ਸਿੱਖ ਆਰਗੇਨਾਈਜ਼ੇਸ਼ਨ, ਸੈਂਟਰ ਫਾਰ ਇਜ਼ਰਾਈਲ ਐਂਡ ਜੂਡੀਅਨ ਅਫੇਅਰਜ਼, ਐਮਨੈਸਟੀ ਇੰਟਰਨੈਸ਼ਨਲ ਅਤੇ ਕੈਨੇਡੀਅਨ ਐਂਟੀ-ਹੇਟ ਨੈੱਟਵਰਕ ਸ਼ਾਮਲ ਹਨ।

Related News

ਅਮਰੀਕੀ ਫੁੱਟਬਾਲ ਟੀਮ ਦੇ ਜੂਜੂ ਸਮਿੱਥ ਨੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਾ ਕੀਤਾ ਐਲਾਨ

Vivek Sharma

ਚੀਨ ਦੇ ਮਿਸਾਇਲ ਅਭਿਆਸ ਤੋਂ ਅਮਰੀਕਾ ਔਖਾ, ਤਣਾਅ ਹੋਰ ਵਧਣ ਦੀ ਸੰਭਾਵਨਾ

Vivek Sharma

ਆਖ਼ਰਕਾਰ ਰਾਸ਼ਟਰੀ ਸਲਾਹਕਾਰ ਕਮੇਟੀ ਨੇ ਦੱਸਿਆ,ਪਹਿਲਾਂ ਕਿਸ ਨੂੰ ਮਿਲੇਗੀ ਕੋਰੋਨਾ ਵੈਕਸੀਨ!

Vivek Sharma

Leave a Comment