Channel Punjabi
Canada International News North America

ਵੈਨਕੂਵਰ ਰੈਸਟੋਰੈਂਟ ਨੂੰ ਕੋਵਿਡ 19 ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਪਿਆ ਭਾਰੀ ਜ਼ੁਰਮਾਨਾ

ਨਵੇਂ ਸਾਲ ਵਾਲੇ ਦਿਨ ਇਕ ਡਾਉਨਟਾਉਨ ਰੈਸਟਰੋਰੈਂਟ ‘ਚ ਕੋਵਿਡ 19 ਦੀ ਉਲੰਘਣਾ ਕਰਨ ਦੇ ਦੋਸ਼ ‘ਚ ਭਾਰੀ ਜ਼ੁਰਮਾਨਾ ਲਗਾਇਆ ਗਿਆ ਹੈ। ਵੈਨਕੂਵਰ ਪੁਲਿਸ ਵਿਭਾਗ ਨੇ 1 ਜਨਵਰੀ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇੱਕ ਰੈਸਟੋਰੈਂਟ ਨੂੰ ਰਾਤ 11 ਵਜੇ ਇੱਕ ਵੱਡੀ, ਨਿਜੀ ਪਾਰਟੀ ਦੀ ਮੇਜ਼ਬਾਨੀ ਕਰਨ ਲਈ 2,300 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਪੁਲਿਸ ਅਨੁਸਾਰ ਪਾਰਟੀ ‘ਚ ਲਗਭਗ 100 ਲੋਕ ਮੌਜੂਦ ਸਨ। ਉਥੇ ਖਾਣਾ ਅਤੇ ਸ਼ਰਾਬ ਦਿਤੀ ਜਾ ਰਹੀ ਸੀ। ਉਸ ਰਾਤ ਸ਼ਰਾਬ ਪੀਣ ਲਈ ਕਟੌਫ
ਰਾਤ 8 ਵਜੇ ਸੀ ਅਤੇ ਸਾਰੇ ਰੈਸਟੋਰੈਂਟਾਂ ਨੂੰ 10 ਵਜੇ ਤੱਕ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਸੀ।

ਕੋਲਡ ਟੀ ਰੈਸਟੋਰੈਂਟ ਲਈ ਬੋਲਣ ਵਾਲੀ ਮੈਡੇਲੇਨ ਪਾਸੀਨੀ ਨੇ ਇੱਕ ਈਮੇਲ ਵਿੱਚ ਲਿਖਿਆ ਕਿ ਇਥੇ 38 ਲੋਕ ਸਨ, ਉਹ ਸਮਾਜਿਕ ਤੌਰ ‘ਤੇ ਦੂਰੀਆਂ ਤੇ ਟੇਬਲ ਤੇ ਬੈਠੇ ਸਨ। “ਬਦਕਿਸਮਤੀ ਨਾਲ ਜਦੋਂ ਪੁਲਿਸ ਨੇ ਪਿਛਲੇ ਦਰਵਾਜ਼ੇ ਰਾਹੀਂ ਰੈਸਟੋਰੈਂਟ ਵਿਚ ਐਂਟਰੀ ਕੀਤੀ ਤਾਂ ਆਪਟਿਕਸ ਚੰਗੇ ਨਹੀਂ ਸਨ, ਕਿਉਂਕਿ ਸਮੂਹ ਇਕਠੇ ਹੋਏ, ਮਾਸਕ ਰਹਿਤ ਤਸਵੀਰਾਂ ਖਿੱਚ ਰਹੇ ਸਨ। ਉਸਨੇ ਇਹ ਵੀ ਕਿਹਾ ਕਿ ਮਿਹਮਾਨ ਜਾਣ ਦੀ ਤਿਆਰੀ ‘ਚ ਸਨ ਅਤੇ ਉਸ ਸਮੇਂ 10 ਵਜੇ ਸਨ। ਉਸਨੇ ਕਿਹਾ ਕਿ ਜੁਰਮਾਨਾ ਦੀਆਂ ਖ਼ਬਰਾਂ ਤੋਂ ਬਾਅਦ ਕੋਲਡ ਟੀ ਰੈਸਟੋਰੈਂਟ ਦੀ ਭੰਨਤੋੜ ਕੀਤੀ ਗਈ ਹੈ।

ਸੀਐਸਟੀ ਤਾਨੀਆ ਵਿਸਟੀਨ ਨੇ ਈਮੇਲ ‘ਚ ਲਿਖਿਆ ਕਿ ਵੀਪੀਡੀ ਅਧਿਕਾਰੀ ਗੈਰਕਾਨੂੰਨੀ ਇਕੱਠ ਹੋਣ ਦੀ ਸ਼ਿਕਾਇਤ ਦੇ ਜਵਾਬ ਵਿਚ ਉਥੇ ਗਏ ਸਨ, ਅਤੇ ਉਨ੍ਹਾਂ ਦੀ ਜਾਂਚ ਦੇ ਅਧਾਰ ‘ਤੇ ਪਬਲਿਕ ਹੈਲਥ ਆਰਡਰ ਦੇ ਤਹਿਤ 2,300 ਡਾਲਰ ਦੀ ਟਿਕਟ ਜਾਰੀ ਕੀਤੀ ਗਈ ਸੀ। ਉਥੇ ਇੱਕ ਪ੍ਰਾਈਵੇਟ ਪਾਰਟੀ ਹੁੰਦੀ ਹੋਈ ਦਿਖਾਈ ਦਿੱਤੀ। ਮਿਉਜ਼ਿਕ ਵੀ ਚਲ ਰਿਹਾ ਸੀ , ਲੋਕ ਬਿਨਾਂ ਕਿਸੇ ਸਮਾਜਕ ਦੂਰੀ ਦੇ ਇਧਰ-ਉਧਰ ਘੁੰਮ ਰਹੇ ਸਨ, ਸ਼ਰਾਬ ਅਤੇ ਭੋਜਨ ਨੂੰ ਪਰੋਸਿਆ ਜਾ ਰਿਹਾ ਸੀ।

Related News

ਪੁਲਿਸ ਨੇ ਕੁਈਨ ਵੈਸਟ ਵਿੱਚ ਸ਼ੋਰ-ਸ਼ਰਾਬੇ ਦੀ ਸ਼ਿਕਾਇਤ ਨਾਲ ਸਬੰਧਿਤ ਲਗਾਏ ਕਈ ਦੋਸ਼

Rajneet Kaur

ਮਹੀਨੇ ਦੇ ਆਖੀਰ ‘ਚ ਖਤਮ ਹੋਣ ਵਾਲੀ CERB ਤੋਂ ਚਿੰਤਤ ਲੋਕ, ਸਰਕਾਰ ਦੇ ਨਵੇਂ ਐਲਾਨ ਦਾ ਇੰਤਜ਼ਾਰ

Rajneet Kaur

ਕੋਰੋਨਾ ਵੈਕਸੀਨ ਦੀ ਜਲਦ ਸਪਲਾਈ ਵਾਸਤੇ ਸਿਹਤ ਵਿਭਾਗ ਦਵਾ ਕੰਪਨੀਆਂ ਦੇ ਲਗਾਤਾਰ ਸੰਪਰਕ ਵਿੱਚ : ਅਨੀਤਾ ਆਨੰਦ

Vivek Sharma

Leave a Comment

[et_bloom_inline optin_id="optin_3"]