channel punjabi
Canada International News North America

ਵੈਨਕੂਵਰ ਪੁਲਿਸ ਨੇ ਜਨਤਾ ਨੂੰ ਲਾਪਤਾ 80-ਸਾਲਾ ਵਿਅਕਤੀ ਨੂੰ ਲੱਭਣ ਲਈ ਕੀਤੀ ਮਦਦ ਦੀ ਮੰਗ

ਵੈਨਕੂਵਰ ਪੁਲਿਸ ਜਨਤਾ ਨੂੰ ਇੱਕ ਲਾਪਤਾ ਹੋਏ 80-ਸਾਲਾ ਵਿਅਕਤੀ ਨੂੰ ਲੱਭਣ ਵਿੱਚ ਮਦਦ ਕਰਨ ਲਈ ਕਹਿ ਰਹੀ ਹੈ। ਉਨ੍ਹਾਂ ਦਸਿਆ ਕਿ ਵਿਅਕਤੀ ਨੂੰ ਡਿਮੇਨਸ਼ੀਆ ਅਤੇ ਪਾਰਕਿੰਸਨ ਰੋਗ ਹੈ।

ਪਾਓ ਚੁਏਨ ਚੇਨ ਨੂੰ ਆਖਰੀ ਵਾਰ ਈਸਟ ਹੇਸਟਿੰਗਜ਼ ਸਟ੍ਰੀਟ ਅਤੇ ਵਿਕਟੋਰੀਆ ਡ੍ਰਾਈਵ ਨੇੜੇ ਦੁਪਹਿਰ 3 ਵਜੇ ਦੇਖਿਆ ਗਿਆ ਸੀ। ਮੰਗਲਵਾਰ ਇਕ ਰੈਸ਼ਟੋਰੈਂਟ ਤੋਂ ਨਿਕਲਦੇ ਸਮੇਂ ਉਹ ਆਪਣੇ ਪਰਿਵਾਰ ਤੋਂ ਅਲੱਗ ਹੋ ਗਿਆ ਸੀ।

ਵੀਪੀਡੀ ਨੇ ਦਸਿਆ ਕਿ ਚੇਨ ਦਾ ਕੱਦ 5 ਫੁੱਟ ਚਾਰ ਇੰਚ ਹੈ। ਉਹ ਪਤਲਾ ਹੈ ਅਤੇ ਉਸਦੇ ਕਾਲੇ ਛੋਟੇ ਵਾਲ ਹਨ। ਉਨ੍ਹਾਂ ਦਸਿਆ ਕਿ ਚੇਨ ਨੇ ਆਖਰੀ ਵਾਰ ਗਰੇਅ ਸਵੈਟਰ, ਕਾਲੀ ਵੇਸਟ ਅਤੇ ਡਾਰਕ ਗਰੇਅ ਪੈਂਟ ਅਤੇ ਚਿੱਟੇ ਰਨਰਸ ਪਹਿਨੇ ਹੋਏ ਸਨ। ਉਸ ਕੋਲ ਹਲਕਾ ਨੀਲਾ ਬੇਸਬਾਲ ਕੈਪ ਵੀ ਪਾਇਆ ਹੋਇਆ ਸੀ ਅਤੇ ਨੀਲੇ ਰੰਗ ਦਾ ਹੈਂਡਬੈਗ ਵੀ ਸੀ। ਉਨ੍ਹਾਂ ਦਸਿਆ ਕਿ ਚੇਨ ਸਿਰਫ ਕੈਂਟੋਨੀਜ ਬੋਲਦਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਚੇਨ ਬਾਰੇ ਜਾਣਕਾਰੀ ਹੋਵੇ ਤਾਂ 911 ‘ਤੇ ਸਪੰਰਕ ਕਰਨ।

Related News

ਕੈਨੇਡਾ ‘ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

ਗ੍ਰੇਟਾ ਥਨਬਰਗ ਦੇ ਟਵੀਟ ਵਾਲੇ Tool-Kit ਬਾਰੇ ਪਤਾ ਕਰਨ ਲਈ ਗੂਗਲ ਤੱਕ ਪਹੁੰਚੀ ਦਿੱਲੀ ਪੁਲਿਸ,ਮੰਗਿਆ ਟੂਲ-ਕਿੱਟ ਅਪਲੋਡ ਕਰਨ ਵਾਲੇ ਦਾ IP ਐਡਰੈੱਸ

Vivek Sharma

ਕੈਲਗਰੀ ਦੇ ਮੀਟ ਪਲਾਂਟ ‘ਚ ਕੋਵਿਡ 19 ਦੇ ਦੁਬਾਰਾ ਫੈਲਣ ਦੀ ਕੀਤੀ ਘੋਸ਼ਣਾ

Rajneet Kaur

Leave a Comment