channel punjabi
Canada News North America

ਵੈਕਸੀਨ ਵੰਡ ਨੂੰ ਲੈ ਕੇ ਪ੍ਰੀਮੀਅਰ ਡੱਗ ਫੋਰਡ ਅਤੇ ਵਿਰੋਧੀ ਧਿਰ ਆਗੂ ਐਂਡਰੀਆ ਹੌਰਵਥ ਵਿਚਾਲੇ ਜ਼ੁਬਾਨੀ ਜੰਗ ਹੋਈ ਤੇਜ਼

ਟੋਰਾਂਟੋ : ਓਂਂਟਾਰੀਓ ਦੀ ਡੱਗ ਫੋਰਡ ਸਰਕਾਰ ਨੂੰ ਘੇਰਨ ਦਾ ਵਿਰੋਧੀ ਧਿਰ ਕੋਈ ਮੌਕਾ ਨਹੀਂ ਛੱਡ ਰਿਹਾ। ਮੌਜੂਦਾ ਸਮੇਂ ਵੈਕਸੀਨ ਦੀ ਵੰਡ ਨੂੰ ਲੈ ਕੇ ਫੋਰਡ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ। ਕੋਵਿਡ-19 ਕੇਸਾਂ ਵਿੱਚ ਰਿਕਾਰਡ ਵਾਧਾ ਹੋਣ ਅਤੇ ਪ੍ਰੋਵਿੰਸ ਦੀ ਵੈਕਸੀਨ ਦੀ ਵੰਡ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਰਮਿਆਨ ਪ੍ਰੀਮੀਅਰ ਡੱਗ ਫੋਰਡ ਤੇ ਵਿਰੋਧੀ ਧਿਰ ਐੱਨ.ਡੀ.ਪੀ. ਦੀ ਆਗੂ ਐਂਡਰੀਆ ਹੌਰਵਥ ਵਿੱਚ ਵਿਚਾਲੇ ਸਬਦੀ ਜੰਗ ਤੇਜ਼ ਹੋ ਗਈ ਹੈ। ਦੋਵੇਂ ਇੱਕ ਦੂਜੇ ਨੂੰ ਘੇਰਦੇ ਨਜ਼ਰ ਆਏ ।

ਵੀਰਵਾਰ ਨੂੰ ਕੁਈਨਜ਼ ਪਾਰਕ ਵਿਖੇ ਐਂਡਰੀਆ ਹੌਰਵਥ ਨੇ ਆਖਿਆ ਕਿ ਮਾਹਿਰਾਂ ਵੱਲੋਂ ਫਰਵਰੀ ਵਿੱਚ ਹੀ ਇਹ ਚੇਤਾਵਨੀ ਦੇ ਦਿੱਤੀ ਗਈ ਸੀ ਕਿ ਅਸੀਂ ਮੁੜ-ਘੁੜ ਕੇ ਉੱਥੇ ਹੀ ਪਹੁੰਚਾਂਗੇ ਜਿੱਥੇ ਹੁਣ ਹਾਂ। ਮੌਜੂਦਾ ਸਮੇਂ ਓਂਂਟਾਰੀਓ ਵਿੱਚ ਲਗਾਤਾਰ ਸਾਹਮਣੇ ਆ ਰਹੇ ਕੋਰੋਨਾ ਦੇ ਮਾਮਲੇ ਸਰਕਾਰ ਦੀ ਅਸਫਲਤਾ ਨੂੰ ਦਰਸਾਉਂਦੇ ਹਨ ।

ਉਧਰ ਹੌਰਵਥ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਪ੍ਰੀਮੀਅਰ ਫੋਰਡ ਨੇ ਪਲਟਵਾਰ ਕੀਤਾ। ਫੋਰਡ ਨੇ ਆਖਿਆ ਕਿ ਹੌਰਵਥ ਦਾ ਇਸ ਤਰ੍ਹਾਂ ਦਾ ਬਿਆਨ ਤ੍ਰਾਸਦਿਕ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਨਕਾਰਾਤਮਕ ਟਿੱਪਣੀਆਂ ਉਹ ਸ਼ਖਸ ਕਰ ਰਿਹਾ ਹੈ ਜਿਹੜਾ ਇਸ ਸਾਰੇ ਹਾਲਾਤ ਵਿੱਚ ਹੱਥ ਉੱਤੇ ਹੱਥ ਧਰ ਕੇ ਬੈਠਿਆ ਰਿਹਾ ਅਤੇ ਉਸ ਨੇ ਨੁਕਤਾਚੀਨੀ ਕਰਨ ਤੋਂ ਇਲਾਵਾ ਕੁੱਝ ਹੋਰ ਨਹੀਂ ਕੀਤਾ।

ਫੋਰਡ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਵਿਰੋਧੀ ਧਿਰਾਂ 114 ਹਾਈ ਰਿਸਕ ਏਰੀਆਜ਼ ਨੂੰ ਵੈਕਸੀਨੇਟ ਕਰਨ ਦੀਆਂ ਸਰਕਾਰ ਦੀਆਂ ਕੋਸਿ਼ਸ਼ਾਂ ਬਾਰੇ ਗਲਤ ਜਾਣਕਾਰੀ ਲੋਕਾਂ ਤੱਕ ਪਹੁੰਚਾ ਰਹੇ ਹਨ। ਇੱਥੇ ਹੀ ਨਹੀਂ, ਵਿਰੋਧੀ ਧਿਰ ਵੱਲੋਂ ਇਸ ਮਾਮਲੇ ਨੂੰ ਵੱਖਰੀ ਕਿਸਮ ਦੀ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ ।

ਮੰਗਲਵਾਰ ਨੂੰ ਓਂਟਾਰੀਓ ਵੱਲੋਂ ਵੈਕਸੀਨ ਨੂੰ ਹੌਟ-ਸਪੌਟ ਵਾਲੇ ਰੀਜਨਜ਼ ਵਿੱਚ ਵੈਕਸੀਨ ਪਹੁੰਚਾਉਣ ਦਾ ਐਲਾਨ ਕੀਤਾ। ਇਸ ਡਰਾਈਵ ਤਹਿਤ 114 ਉੱਚ ਪ੍ਰਭਾਵਿਤ ਇਲਾਕਿਆਂ ਵਿੱਚ ਪੋਸਟਲ ਕੋਡ ਮੁਤਾਬਕ ਮਾਸ ਕਮਿਊਨਿਕੇਸ਼ਨ ਕਲੀਨਿਕਸ, ਮੋਬਾਈਲ ਟੀਮਾਂ ਤੇ ਪੌਪ-ਅੱਪ ਕਲੀਨਿਕਸ ਰਾਹੀਂ ਮਾਸ ਇਮਿਊਨਾਈਜੇ਼ਸ਼ਨ ਕੀਤੀ ਜਾਵੇਗੀ।

ਇਨ੍ਹਾਂ ਹੌਟ ਸਪੌਟਸ ਵਿੱਚ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ ਵੀ ਮੋਬਾਈਲ ਟੀਮਾਂ ਅਤੇ ਪੌਪ ਅੱਪ ਕਲੀਨਿਕਸ ਰਾਹੀਂ ਵੈਕਸੀਨੇਸ਼ਨ ਕਰਨ ਦੇ ਯੋਗ ਹੋਣਗੇ। ਇਸ ਦੌਰਾਨ ਹੌਰਵਥ ਨੇ ਫੋਰਡ ਤੋਂ ਸਵਾਲ ਕੀਤਾ ਕਿ ਬੀਤੇ ਦਿਨ ਸਕਾਰਬੌਰੋ ਲਈ ਵੈਕਸੀਨ ਅਪੁਆਇੰਟਮੈਂਟ ਰੱਦ ਕਿਉਂ ਹੋਈਆਂ ਤਾਂ ਇਸ ਉੱਤੇ ਫੋਰਡ ਨੇ ਆਖਿਆ ਕਿ ਉਹ ਸਪਲਾਈ ਦਾ ਮੁੱਦਾ ਸੀ। ਫੋਰਡ ਨੇ ਆਪਣੀ ਸਰਕਾਰ ਦੇ ਵੈਕਸੀਨ ਵੰਡ ਪਲੈਨ ਨੂੰ ਸਹੀ ਦੱਸਿਆ। ਉਨ੍ਹਾਂ ਆਖਿਆ ਕਿ ਵਿਰੋਧੀ ਧਿਰਾਂ ਨੂੰ ਇਸ ਮਾਮਲੇ ਨੂੰ ਸਿਆਸੀ ਰੰਗ ਨਹੀਂ ਦੇਣੀ ਚਾਹੀਦੀ ।

Related News

ਬ੍ਰਾਜ਼ੀਲ ਵਿੱਚ ਉਤਪੰਨ ਹੋਣ ਵਾਲਾ COVID-19 ਵੇਰੀਐਂਟ ਦਾ ਪਹਿਲਾ ਕੇਸ ਟੋਰਾਂਟੋ ਤੋਂ ਆਇਆ ਸਾਹਮਣੇ

Rajneet Kaur

ਪਾਕਿਸਤਾਨ ਵਿੱਚ ਕਥਿਤ ਅਗਵਾ ਕੀਤੀ ਨਾਬਾਲਿਗ ਲੜਕੀ ਨੂੰ ਪੁਲਿਸ ਨੇ ਕੀਤਾ ਬਰਾਮਦ !

Vivek Sharma

ਵੈਸਟਜੈੱਟ ਗਰਾਉਂਡਿੰਗ ਤੋਂ ਬਾਅਦ ਅੱਜ ਕੈਨੇਡਾ ਵਿੱਚ ਪਹਿਲੀ ਬੋਇੰਗ 737 ਮੈਕਸ ਭਰੇਗਾ ਉਡਾਣ

Rajneet Kaur

Leave a Comment