Channel Punjabi
International News

ਵੈਕਸੀਨ ਲਈ ਭਾਰਤ ਦਾ ਬੂਹਾ ਖੜਕਾ ਰਹੀ ਹੈ ਅੱਧੀ ਦੁਨੀਆ ! ਵੈਕਸੀਨ ਲਈ ਬ੍ਰਾਜ਼ੀਲ ਨੇ ਭੇਜਿਆ ਵਿਸ਼ੇਸ਼ ਜਹਾਜ਼

ਨਵੀਂ ਦਿੱਲੀ : ਭਾਰਤ ‘ਚ ਕੋਰੋਨਾ ਖ਼ਿਲਾਫ਼ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਹੋਰ ਦੇਸ਼ਾਂ ‘ਚ ਵੀ ਇਸ ਦੀ ਮੰਗ ਜ਼ੋਰ ਫੜਨ ਲੱਗੀ ਹੈ। ਸਥਿਤੀ ਇਹ ਹੈ ਕਿ ਦੁਨੀਆ ਦੇ 92 ਦੇਸ਼ਾਂ ਨੇ ਭਾਰਤ ‘ਚ ਬਣੀ ਵੈਕਸੀਨ ਲਈ ਭਾਰਤ ਨਾਲ ਸੰਪਰਕ ਕੀਤਾ ਹੈ। ਇਸ ਨਾਲ ਵੈਕਸੀਨ ਹੱਬ ਵਜੋਂ ਭਾਰਤ ਦੀ ਸਾਖ਼ ਹੋਰ ਮਜ਼ਬੂਤ ਹੋਈ ਹੈ। ਪਿਛਲੇ ਸ਼ਨਿੱਚਰਵਾਰ ਨੂੰ ਕੋਰੋਨਾ ਖ਼ਿਲਾਫ਼ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਭਾਰਤ ‘ਚ ਬਣੇ ਟੀਕਿਆਂ ਦਾ ਮਾੜਾ-ਮੋਟਾ ਹੀ ਮਾੜਾ ਪ੍ਰਭਾਵ (Side Effect) ਦੇਖਿਆ ਗਿਆ ਹੈ। ਇਸੇ ਨੂੰ ਹੀ ਦੇਖਦਿਆਂ ਦੁਨੀਆ ਦੇ ਕਈ ਦੇਸ਼ਾਂ ਦੀ ਦਿਲਚਸਪੀ ਭਾਰਤੀ ਵੈਕਸੀਨ ‘ਚ ਵਧੀ ਹੈ। ਜਦੋਂਕਿ ਹੋਰ ਦੇਸ਼ਾਂ ਵਿੱਚ ਬਣੀ ਵੈਕਸੀਨ ਕੁਝ ਲੋਕਾਂ ਨੂੰ ਮਾਫ਼ਕ ਨਹੀਂ ਆ ਰਹੀ ਅਤੇ ਉਹਨਾਂ ਨੂੰ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਮਰੀਕਨ ਕੰਪਨੀਆਂ ਫਾਈਜ਼ਰ (Pfizer)ਅਤੇ ਮੋਡਰਨਾ (Moderna) ਵੈਕਸੀਨ ਦੇ ਰੋਲਆਉਟ ਸ਼ੁਰੂ ਹੋਣ ਤੋਂ ਲੈ ਹੁਣ ਤੱਕ ਐਲਰਜੀ ਦੇ ਪ੍ਰਤੀਕਰਮ ਹੋਣ ਦੀਆਂ ਬਹੁਤ ਸਾਰੀਆਂ ਰਿਪੋਰਟਾਂ ਮਿਲੀਆਂ ਹਨ, ਕਈ ਮਾਮਲਿਆਂ ‘ਚ ਵੈਕਸੀਨ ਘਾਤਕ ਸਿੱਧ ਹੋਈ ਹੈ। ਪਰ ਭਾਰਤ ਵਿੱਚ ਵੈਕਸੀਨ ਦੇ ਅਧਿਕਾਰਿਕ ‌ਲਾਂਚ (16 ਜਨਵਰੀ) ਤੋਂ ਬਾਅਦ ਹੁਣ ਤੱਕ ਗੰਭੀਰ ਮਾੜੇ ਪ੍ਰਭਾਵ ਦੇ ਮਾਮਲੇ ਬੇਹੱਦ ਘੱਟ ਹਨ।

ਕੋਵੈਕਸਿਨ (COVAXIN) ਭਾਰਤ ਵਲੋਂ ਤਿਆਰ ਵੈਕਸੀਨ ਹੈ ਜੋ ਭਾਰਤ ਬਾਇਓਟੈਕ ਦੁਆਰਾ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਸਹਿਯੋਗ ਨਾਲ ਵਿਕਸਤ ਕੀਤੀ ਗਈ ਹੈ। ਟੀਕਾ ਮੇਜ਼ਬਾਨ ਸਰੀਰ ਵਿਚ ਐਂਟੀਬਾਡੀਜ਼ ਦੇ ਉਤਪਾਦਨ ਨੂੰ ਵਧਾਉਣ ਲਈ ਇਕ ਵਾਇਰਸ ਦੇ ਨਾ-ਸਰਗਰਮ ਸੰਸਕਰਣ ਦੀ ਵਰਤੋਂ ਕਰਦਾ ਹੈ।
ਇਸੇ ਤਰ੍ਹਾਂ ਕੋਵਿਸ਼ੀਲਡ (COVISHIELD) ਸੀਰਮ ਇੰਸਟੀਚਿਊਟ ਵੱਲੋਂ ਤਿਆਰ ਭਾਰਤੀ ਵੈਕਸੀਨ ਹੈ, ਇਹ ਵੀ ਭਾਰਤ ਅੰਦਰ ਨਾਗਰਿਕਾਂ ਨੂੰ ਵੰਡੀ ਜਾ ਰਹੀ ਹੈ। ਹਲਾਂਕਿ ਇਹਨਾਂ ਦੋਹਾਂ ਵੈਕਸੀਨਾਂ ਦੇ ਕੁਝ ਲੋਕਾਂ ਨੇ ਮਾੜੇ ਪ੍ਰਭਾਵਾਂ ਦਾ ਵੀ ਜ਼ਿਕਰ ਕੀਤਾ ਹੈ।

ਭਾਰਤ ‘ਚ ਤਿਆਰ ਵੈਕਸੀਨ ਲਈ ਡੋਮੀਨਿਕਨ ਰਿਪਬਲਿਕ ਦੇ ਪ੍ਰਧਾਨ ਮੰਤਰੀ ਰੂਜ਼ਵੈਲਟ ਸਕੈਰਿਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੋਰੋਨਾ ਵੈਕਸੀਨ ਭੇਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਆਪਣੇ ਪੱਤਰ ‘ਚ ਲਿਖਿਆ ਹੈ ਕਿ ਪੂਰੀ ਨਿਮਰਤਾ ਨਾਲ ਮੈਂ ਤੁਹਾਨੂੰ ਵੈਕਸੀਨ ਭੇਜਣ ਦੀ ਅਪੀਲ ਕਰਦਾ ਹਾਂ, ਤਾਂ ਕਿ ਅਸੀਂ ਆਪਣੇ ਲੋਕਾਂ ਨੂੰ ਮਹਾਮਾਰੀ ਤੋਂ ਸੁਰੱਖਿਅਤ ਕਰ ਸਕੀਏ। ਇਸ ਤੋਂ ਇਲਾਵਾ ਬ੍ਰਾਜ਼ੀਲ ਨੇ ਵੈਕਸੀਨ ਲਿਆਉਣ ਲਈ ਵਿਸ਼ੇਸ਼ ਜਹਾਜ਼ ਭੇਜਿਆ ਹੈ। ਉਥੋਂ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਵੈਕਸੀਨ ਭੇਜਣ ਦੀ ਅਪੀਲ ਕਰ ਚੁੱਕੇ ਹਨ। ਇਸ ਵਿਚਾਲੇ, ਬੋਲੀਵੀਆ ਦੀ ਸਰਕਾਰ ਨੇ 50 ਲੱਖ ਖ਼ੁਰਾਕਾਂ ਕੋਰੋਨਾ ਵੈਕਸੀਨ ਲਈ ਸੀਰਮ ਇੰਸਟੀਚਿਊਟ ਨਾਲ ਕਰਾਰ ਕੀਤਾ ਹੈ। ਭਾਰਤ ਸਰਕਾਰ ਸਦਭਾਵਨਾ ਵਜੋਂ ਨੇਪਾਲ, ਬੰਗਲਾਦੇਸ਼ ਤੇ ਮਿਆਂਮਾਰ ਸਮੇਤ ਕਈ ਗੁਆਂਢੀ ਦੇਸ਼ਾਂ ਨੂੰ ਵੈਕਸੀਨ ਭੇਜ ਵੀ ਰਹੀ ਹੈ।

Related News

ਕੈਨੇਡਾ ਦੇ ਵੱਖ-ਵੱਖ ਸੂਬਿਆਂ ‘ਚ ਕਿਸਾਨਾਂ ਦੇ ਸਮਰਥਨ ਲਈ ਕੱਢੀਆਂ ਗਈਆਂ ਰੈਲੀਆਂ

Rajneet Kaur

ਮਰਹੂਮ ਕਾਦਰ ਖਾਨ ਦੇ ਸਭ ਤੋਂ ਵੱਡੇ ਬੇਟੇ ਅਬਦੁਲ ਕੁੱਦੁਸ ਦਾ ਕੈਨੇਡਾ ‘ਚ ਦੇਹਾਂਤ, ਲੰਮੇ ਸਮੇਂ ਤੋਂ ਸਨ ਬੀਮਾਰ

Vivek Sharma

BIG BREAKING : ਅਮਿਤ ਸ਼ਾਹ ਨਾਲ ਹੋਈ ਮੀਟਿੰਗ ਵੀ ਰਹੀ ਬੇਸਿੱਟਾ, ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ਵੀ ਹੋਈ ਮੁਲਤਵੀ

Vivek Sharma

Leave a Comment

[et_bloom_inline optin_id="optin_3"]