channel punjabi
Canada News

ਵਿਆਹ ਸਮਾਗਮ ‘ਚ ਫੁੱਟਿਆ ਕੋਰੋਨਾ ਬੰਬ: 17 ਦੀ ਰਿਪੋਰਟ ਪਾਜ਼ੀਟਿਵ

ਟੋਰਾਂਟੋ‌ : ਕੈਨੇਡਾ ਵਿੱਚ ਤੇਜ਼ੀ ਨਾਲ ਫੈਲਦੇ ਜਾ ਰਹੇ ਕੋਰੋਨਾਵਾਇਰਸ ਕਾਰਨ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਜਾਰੀ ਪਾਬੰਦੀਆਂ ਦੇ ਬਾਵਜੂਦ ਕਿਤੇ ਨਾ ਕਿਤੇ ਲੋਕੀ ਇਕੱਠਾਂ ਚ ਸਾਮਲ ਹੋ ਰਹੇ ਨੇ ਜਿਹੜਾ ਬਾਅਦ ਵਿੱਚ ਸਭ ਲਈ ਮੁਸੀਬਤ ਦਾ ਕਾਰਨ ਬਣ ਰਿਹਾ ਹੈ।
ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵਾਉਗਾਨ ਵਿਚ ਦੋ ਵਿਆਹਾਂ ਵਿਚ ਸ਼ਾਮਲ ਹੋਏ ਕਈ ਮਹਿਮਾਨ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ 17 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।

ਬੁੱਧਵਾਰ ਨੂੰ ਯਾਰਕ ਰੀਜਨ ਪਬਲਿਕ ਹੈਲਥ ਮੁਤਾਬਕ 28 ਅਕਤੂਬਰ ਤੇ 30 ਅਕਤੂਬਰ ਨੂੰ ਹੋਏ ਇਨ੍ਹਾਂ ਵਿਆਹਾਂ ਵਿਚ ਮਹਿਮਾਨ ਕੋਰੋਨਾ ਦੇ ਸ਼ਿਕਾਰ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਯਾਰਕ ਰੀਜਨ ਦੇ 12 ਅਤੇ ਟੋਰਾਂਟੋ ਦੇ 5 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ। ਇਨ੍ਹਾਂ ਵਿਚੋਂ 9 ਲੋਕਾਂ ਨੇ ਦੋਹਾਂ ਵਿਆਹਾਂ ਵਿਚ ਸ਼ਿਰਕਤ ਕੀਤੀ ਸੀ।

28 ਅਕਤੂਬਰ ਨੂੰ ਵਿਆਹ ਵਿਚ 3 ਵੱਡੇ ਸਮਾਗਮ ਕੀਤੇ ਗਏ ਸਨ, ਜਿਸ ਵਿਚ ਕਾਫੀ ਮਹਿਮਾਨ ਪੁੱਜੇ ਸਨ। ਮਾਰਖਮ ਘਰ ਵਿਚ ਹੋਏ ਵਿਆਹ ਤੋਂ ਪਹਿਲੇ ਸਮਾਗਮ ਵਿਚ 14 ਮਹਿਮਾਨ ਆਏ ਸਨ। ਵਿਆਹ ਵਾਲੇ ਦਿਨ 140 ਅਤੇ ਇਸ ਦੇ ਬਾਅਦ ਰੱਖੇ ਗਏ ਇਕ ਹੋਰ ਸਮਾਗਮ ਵਿਚ 10 ਲੋਕ ਸ਼ਾਮਲ ਹੋਏ। ਦੂਜੇ ਵਿਆਹ ਵਿਚ ਵੀ ਲਗਭਗ ਇਸੇ ਤਰ੍ਹਾਂ ਮਹਿਮਾਨਾਂ ਦੀ ਗਿਣਤੀ ਰਹੀ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਇਕ ਵਿਆਹ ਕਾਰਨ 44 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਤੀਜਾ ਮਾਮਲਾ ਹੈ, ਜਿਸ ਵਿਚ ਵਿਆਹ ਕਾਰਨ ਲੋਕ ਵੱਡੀ ਪੱਧਰ ਤੇ ਕੋਰੋਨਾ ਵਾਇਰਸ ਦੇ ਸਿਕਾਰ ਹੋਏ ਹਨ।

ਫ਼ਿਲਹਾਲ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਹੋਣ ਲਈ ਕਿਹਾ ਜਾ ਰਿਹਾ ਹੈ, ਤਾਂ ਜੋ ਇਨਾਂ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ।

Related News

ਕੈਨੇਡਾ : ਲੋਕਾਂ ਵੱਲੋਂ ਮਾਸਕ ਵਿਰੁੱਧ ਰੈਲੀਆਂ ਸ਼ੁਰੂ, ‘ਲੋਕ ਫੈਸਲਾ ਕਰਨ ਮਾਸਕ ਪਾਉਣਾ ਚਾਹੁੰਦੇ ਹਨ ਕੇ ਨਹੀਂ ‘

Rajneet Kaur

ਮਿਸੀਸਾਗਾ ‘ਚ ਬੱਸ ਨਾਲ ਹਾਦਸੇ ਤੋਂ ਬਾਅਦ 28 ਸਾਲਾ ਮੋਟਰਸਾਈਕਲ ਸਵਾਰ ਦੀ ਮੌਤ

Rajneet Kaur

ਡੋਨਾਲਡ ਟਰੰਪ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਸਫ਼ਲਤਾ ‘ਤੇ ਜਤਾਈ ਖੁਸ਼ੀ, ਟਵੀਟ ਕਰਕੇ ਕਿਹਾ ‘ਗ੍ਰੇਟ ਨਿਊਜ਼’

Rajneet Kaur

Leave a Comment