channel punjabi
Canada International News North America

ਲਿੰਡਸੇ, ਓਂਟਾਰੀਓ ਦੇ ਨੇੜੇ ਪੁਲਿਸ ਦੀ ਗੋਲੀਬਾਰੀ ‘ਚ ਬੱਚੇ ਦੇ ਪਿਤਾ ਦੀ ਮੌਤ

ਓਨਟਾਰੀਓ ਦੀ ਸੂਬਾਈ ਪੁਲਿਸ ਨੇ ਕਾਵਾਰਥ ਲੇਕਸ ਖੇਤਰ ਵਿੱਚ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿਤਾ ਸੀ ਜਿਸਦੀ ਹਸਪਤਾਲ ‘ਚ ਮੌਤ ਹੋ ਗਈ ਹੈ। ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (SIU) ਦਾ ਕਹਿਣਾ ਹੈ ਕਿ ਲਿੰਡਸੇ ਦੇ ਭਾਈਚਾਰੇ ਨੇੜੇ 26 ਨਵੰਬਰ ਨੂੰ ਟਰੱਕ ਦੀ ਇਕ ਓਪੀਪੀ ਕਰੂਜ਼ਰ ਅਤੇ ਇਕ ਹੋਰ ਕਾਰ ਨਾਲ ਟੱਕਰ ਹੋਣ ਕਾਰਨ 33 ਸਾਲਾ ਵਿਅਕਤੀ ਜ਼ਖਮੀ ਹੋ ਗਿਆ ਸੀ। ਫਿਰ ਤਿੰਨ ਅਫਸਰਾਂ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹ ਜ਼ਖਮੀ ਹੋ ਗਿਆ। ਉਸ ਦਾ ਇਕ ਸਾਲ ਦਾ ਪੁੱਤਰ, ਜੋ ਕਿ ਟਰੱਕ ਵਿਚ ਸਵਾਰ ਸੀ, ਨੂੰ ਵੀ ਬੁਰੀ ਤਰ੍ਹਾਂ ਨਾਲ ਗੋਲੀ ਮਾਰ ਦਿੱਤੀ ਗਈ, ਹਾਲਾਂਕਿ ਐਸਆਈਯੂ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਉਸ ਨੇ ਕਿਸ ਨੂੰ ਗੋਲੀ ਮਾਰੀ ਹੈ।

ਐਸਆਈਯੂ ਦਾ ਕਹਿਣਾ ਹੈ ਕਿ ਓਪੀਪੀ ਅਧਿਕਾਰੀ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਇਹ ਦੱਸਿਆ ਗਿਆ ਕਿ ਉਸਨੇ ਆਪਣੇ ਪੁੱਤਰ ਨੂੰ ਟਰੈਂਟ ਲੇਕਸ ਦੀ ਮਿਉਂਸੀਪੈਲਿਟੀ ਤੋਂ ਅਗਵਾ ਕੀਤਾ ਸੀ। ਗੋਲੀ ਲੱਗਣ ਕਾਰਨ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਪਰ ਬੁੱਧਵਾਰ ਰਾਤ ਉਸ ਦੀ ਮੌਤ ਹੋ ਗਈ। ਟੋਰਾਂਟੋ ਵਿੱਚ ਸ਼ੁੱਕਰਵਾਰ ਸਵੇਰੇ ਪੋਸਟ ਮਾਰਟਮ ਕੀਤਾ ਜਾਵੇਗਾ।

ਇਕ ਓਪੀਪੀ ਅਧਿਕਾਰੀ ਜੋ ਕਥਿਤ ਤੌਰ ‘ਤੇ ਉਸ ਸਮੇਂ ਆਪਣੇ ਵਾਹਨ ਦੇ ਬਾਹਰ ਖੜ੍ਹਾ ਸੀ, ਇਸ ਟੱਕਰ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ, ਉਹ ਸਥਿਰ ਸਥਿਤੀ ਵਿਚ ਹੈ।

ਐਸਆਈਯੂ, ਜੋ ਪੁਲਿਸ ਨਾਲ ਸੰਬੰਧਤ ਘਟਨਾਵਾਂ ਦੀ ਪੜਤਾਲ ਕਰਦੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜੇ ਵੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਘਟਨਾ ਕਿਵੇਂ ਵਾਪਰੀ। ਉਨ੍ਹਾਂ ਇਹ ਵੀ ਕਿਹਾ ਜੇਕਰ ਕਿਸੇ ਕੋਲ ਇਸ ਘਟਨਾ ਦੀ ਵੀਡੀਓ ਜਾਂ ਕੋਈ ਜਾਣਕਾਰੀ ਹੋਵੇ ਤਾਂ ਸਪੰਰਕ ਕਰਨ।

Related News

ਵੈਨਕੁਵਰ ਪੇਂਟਹਾਉਸ ਦੇ ਮਾਲਕ ਨੂੰ COVID-19 ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਕੀਤਾ ਗਿਆ ਗ੍ਰਿਫਤਾਰ,ਮਾਲਕ ਨੇ ਜ਼ੁਰਮਾਨੇ ਨਾਲ ਲੜਨ ਲਈ ਚਲਾਈ GoFundMe ਮੁਹਿੰਮ

Rajneet Kaur

ਓਂਟਾਰੀਓ ਸੂਬੇ ਦੇ ਅਹਿਮ ਐਲਾਨ, ਹੌਟ ਸਪੌਟਸ ‘ਚ ਕੋਵਿਡ-19 ਵੈਕਸੀਨੇਸ਼ਨ ਲਈ ਘਟਾਈ ਉਮਰ ਦੀ ਹੱਦ, ਚਾਈਲਡ ਕੇਅਰ ਵਰਕਰਜ਼ ਵੀ ਵੈਕਸੀਨ ਦੇ ਯੋਗ

Vivek Sharma

ਓਲੀਮਲ ਨੇ ਕਿਉਬਿਕ ‘ਚ ਸੈਕਿੰਡ ਮੀਟ ਪਲਾਂਟ ‘ਚ ਕੋਵਿਡ ਆਉਟਬ੍ਰੇਕ ਦੀ ਦਿਤੀ ਖ਼ਬਰ

Rajneet Kaur

Leave a Comment