channel punjabi
Canada International News North America

ਲਾਪਤਾ 68 ਸਾਲਾ ਥਾਮਸ ਟ੍ਰੈਂਬਲੇ ਦੀ ਭਾਲ ਦੁਖਦਾਈ ਢੰਗ ਨਾਲ ਖਤਮ :RCMP

ਬਰਨਬੀ RCMP ਦੇ ਅਨੁਸਾਰ 68 ਸਾਲਾ ਥਾਮਸ ਟ੍ਰੈਂਬਲੇ ਦੀ ਭਾਲ ਦੁਖਦਾਈ ਢੰਗ ਨਾਲ ਖਤਮ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਥਾਮਸ ਮ੍ਰਿਤਕ ਪਾਇਆ ਗਿਆ ਹੈ।

ਟ੍ਰੈਂਬਲੇ ਨੂੰ ਆਖਰੀ ਵਾਰ ਸ਼ੁੱਕਰਵਾਰ ਦੁਪਹਿਰ ਦੇ ਸਮੇਂ ਦੇਖਿਆ ਗਿਆ ਸੀ ਜਦੋਂ ਉਸਨੇ ਆਪਣੇ ਦੇਖਭਾਲ ਕਰਨ ਵਾਲੇ ਨੂੰ ਦੱਸਿਆ ਕਿ ਉਹ ਸੈਰ ਕਰਨ ਜਾ ਰਿਹਾ ਹੈ। ਪੁਲਿਸ ਅਤੇ ਬਚਾਅ ਕਾਰਜਕਰਤਾਵਾਂ ਨੇ ਦੱਖਣੀ ਬਰਨੇਬੀ ਦੇ ਬਾਈਨ ਕ੍ਰੀਕ ਪਾਰਕ ਦੇ ਆਸ ਪਾਸ ਆਪਣੀ ਭਾਲ ‘ਤੇ ਧਿਆਨ ਕੇਂਦਰਿਤ ਕੀਤਾ। ਇਹ ਖੋਜ ਐਤਵਾਰ ਦੀ ਸਵੇਰ ਨੂੰ ਖਤਮ ਹੋਈ, ਜਦੋਂ ਇੱਕ ਸਥਾਨਕ ਜੋੜਾ ਜੋ ਸਵੈ-ਇੱਛਾ ਨਾਲ ਪੁਲਿਸ ਦੀ ਸਹਾਇਤਾ ਲਈ ਗਿਆ ਸੀ, ਜਿਸ ਦੇ ਅਨੁਸਾਰ ਉਹ ਪਾਰਕ ਦੇ ਇੱਕ ਬਹੁਤ ਹੀ ਦੁਰੇਡੇ ਖੇਤਰ ਵਿੱਚ ਮਿਲਿਆ ।

Cpl. Brett Cunningham. ਨੇ ਕਿਹਾ ਕਿ ਅਸੀਂ ਥਾਮਸ ਟ੍ਰੈਂਬਲੇ ਦੇ ਪਰਿਵਾਰ ਅਤੇ ਦੋਸਤਾਂ ਨਾਲ ਸੋਗ ਪ੍ਰਗਟ ਕਰਦੇ ਹਾਂ। ਇਹ ਉਹ ਨਤੀਜਾ ਨਹੀਂ ਜਿਸ ਦੀ ਅਸੀਂ ਆਸ ਕਰ ਰਹੇ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹ ਪਹਿਲੇ ਪ੍ਰਤਿਕ੍ਰਿਆ ਕਰਨ ਵਾਲੇ ਅਤੇ “ਅਣਗਿਣਤ ਦੂਸਰੇ” ਲੋਕਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਖੋਜ ਵਿੱਚ ਸਹਾਇਤਾ ਕੀਤੀ।

Related News

ਕੈਨੇਡਾ ‘ਚ ਕੋਵਿਡ 19 ਦੇ 4,321 ਕੇਸ ਆਏ ਸਾਹਮਣੇ, ਮੇਅਰ ਜੌਹਨ ਟੋਰੀ ਨੇ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਵਾਉਣ ਦੀ ਕੀਤੀ ਅਪੀਲ

Rajneet Kaur

ਭਾਰਤੀ ਮੂਲ ਦੇ ਡਾ. ਰਾਜ ਅਈਅਰ ਅਮਰੀਕੀ ਫ਼ੌਜ ਦੇ ਪਹਿਲੇ ਮੁੱਖ ਸੂਚਨਾ ਅਧਿਕਾਰੀ ਨਿਯੁਕਤ

Vivek Sharma

ਕਿਉਬਿਕ ਪੁਲਿਸ ਵਲੋਂ Lake of Two Mountains ‘ਚ ਲਾਪਤਾ ਹੋਏ ਵਿਅਕਤੀ ਦੀ ਭਾਲ ਜਾਰੀ

Rajneet Kaur

Leave a Comment